ਫ਼ੀਫ਼ਾ ਵਿਸ਼ਵ ਕੱਪ : 44 ਸਾਲ ਬਾਅਦ ਟੇਲਸਟਰ ਗੇਂਦ ਦੀ ਵਾਪਸੀ, ਪਾਕਿਸਤਾਨ ਵਿਚ ਬਣੀ ਇਹ ਗੇਂਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰੂਸ 'ਚ 14 ਜੂਨ ਤੋਂ 21ਵੇਂ ਫ਼ੁਟਬਾਲ ਵਿਸ਼ਵਕਪ ਦੀ ਸ਼ੁਰੂਆਤ ਹੋ ਜਾਵੇਗੀ। 32 ਦੇਸ਼ਾਂ ਦੇ ਖਿਡਾਰੀ 12 ਸਟੇਡਿਅਮ ਵਿਚ ਟੂਰਨਾਮੈਂਟ ਜਿੱਤਣ ਲਈ ਮੈਦਾਨ 'ਤੇ ਉਤਰਣਗੇ....

Telstar ball

ਨਵੀਂ ਦਿੱਲੀ : ਰੂਸ 'ਚ 14 ਜੂਨ ਤੋਂ 21ਵੇਂ ਫ਼ੁਟਬਾਲ ਵਿਸ਼ਵਕਪ ਦੀ ਸ਼ੁਰੂਆਤ ਹੋ ਜਾਵੇਗੀ। 32 ਦੇਸ਼ਾਂ ਦੇ ਖਿਡਾਰੀ 12 ਸਟੇਡਿਅਮ ਵਿਚ ਟੂਰਨਾਮੈਂਟ ਜਿੱਤਣ ਲਈ ਮੈਦਾਨ 'ਤੇ ਉਤਰਣਗੇ। ਹਰ ਵਾਰ ਵਿਸ਼ਵਕਪ ਤੋਂ ਪਹਿਲਾਂ ਮੈਚਾਂ ਦੌਰਾਨ ਇਸਤੇਮਾਲ 'ਚ ਲਿਆਈ ਜਾਣ ਵਾਲੀ ਗੇਂਦ ਦੀਆਂ ਚਰਚਾਵਾਂ ਤੇਜ਼ ਹੋ ਜਾਂਦੀਆਂ ਹਨ। ਵਿਸ਼ਵਕਪ ਗੇਂਦ ਦੇ ਡਿਜ਼ਾਇਨ 'ਚ ਸਮੇਂ ਦੇ ਨਾਲ - ਨਾਲ ਬਹੁਤ ਬਦਲਾਅ ਹੋਇਆ।

 ਇਸ ਨਾਲ ਐਡਿਡਾਸ ਕੰਪਨੀ ਦੇ ਖ਼ਪਤਕਾਰ ਮੋਬਾਇਲ ਨੂੰ ਸਿੱਧੇ ਗੇਂਦ ਨਾਲ ਜੋੜ ਸਕਦੇ ਹਨ, ਜੋਕਿ ਉਨ੍ਹਾਂ ਨੂੰ ਪੈਰ ਤੋਂ ਲੱਗੇ ਸ਼ਾਟ ਅਤੇ ਹੈਡਰ ਸਮੇਤ ਹੋਰ ਜਾਣਕਾਰੀਆਂ ਦੇਵੇਗਾ। 1994 ਵਿਚ ਅਮਰੀਕਾ 'ਚ ਹੋਏ ਵਿਸ਼ਵਕਪ ਤੋਂ ਬਾਅਦ ਪਹਿਲੀ ਵਾਰ ਗੇਂਦ ਸਿਰਫ਼ ਕਾਲੇ ਅਤੇ ਚਿੱਟੇ ਰੰਗ ਵਿਚ ਹੋਵੇਗਾ। ਗੇਂਦ ਵਿਚ ਛੇ ਪੈਨਲ ਵਾਲ ਹੋਣ ਨਾਲ ਉਸ ਦੀ ਫ਼ਲਾਇਟ ਸਥਿਰਤਾ ਵੱਧ ਜਾਵੇਗੀ।  ਮੰਨਿਆ ਇਹ ਵੀ ਜਾ ਰਿਹਾ ਹੈ ਕਿ 3ਡੀ ਤਹਿਆਂ ਹੋਣ ਕਾਰਨ ਗੇਂਦ ਨੂੰ ਕਾਬੂ ਕਰਨਾ ਅਸਾਨ ਹੋਵੇਗਾ।