ਕੋਰੋਨਾ ਵਾਇਰਸ ਐਂਟੀਬਾਡੀਜ਼ ਨਾਲ ਪੈਦਾ ਹੋਇਆ ਬੱਚਾ, ਡਾਕਟਰ ਰਹਿ ਗਏ ਹੈਰਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਇੱਕ ਬੱਚਾ ਕੋਰੋਨਾਵਾਇਰਸ ਐਂਟੀਬਾਡੀਜ਼ ਨਾਲ ਪੈਦਾ ਹੋਇਆ ਹੈ। ਇਹ ਮਾਮਲਾ ਚੀਨ ਦੇ ਸ਼ੇਨਜ਼ੇਨ ਦਾ ਹੈ। ਡਾਕਟਰਾਂ ਦਾ ਕਹਿਣਾ ਹੈ .....

Baby

ਚੀਨ: ਇੱਕ ਬੱਚਾ ਕੋਰੋਨਾਵਾਇਰਸ ਐਂਟੀਬਾਡੀਜ਼ ਨਾਲ ਪੈਦਾ ਹੋਇਆ ਹੈ। ਇਹ ਮਾਮਲਾ ਚੀਨ ਦੇ ਸ਼ੇਨਜ਼ੇਨ ਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਇਹ ਐਂਟੀਬਾਡੀਜ਼ ਕੁਦਰਤੀ ਢੰਗ ਨਾਲ ਮਾਂ ਤੋਂ ਮਿਲੀ ਹੈ।

ਸ਼ੇਨਜ਼ੇਨ ਤੀਜੇ ਹਸਪਤਾਲ ਨੇ ਕਿਹਾ ਹੈ ਕਿ ਉਹ ਔਰਤਾਂ ਅਤੇ ਬੱਚਿਆਂ ਦੇ ਮਾਮਲੇ ਨੂੰ ਸਮਝਣ ਲਈ ਵਧੇਰੇ ਅਧਿਐਨ ਕਰਨਗੇ। ਅਪ੍ਰੈਲ ਵਿੱਚ ਮਾਂ ਕੋਰੋਨਾ ਵਾਇਰਸ ਸਕਾਰਾਤਮਕ ਆਈ ਪਰ ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਦੇਖਿਆ ਗਿਆ ਸੀ।

ਜਣੇਪੇ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਬੱਚੇ ਅਤੇ ਮਾਂ ਦੋਵੇਂ ਕੋਰੋਨਾ ਨਕਾਰਾਤਮਕ ਆਏ ਸਨ। 30 ਮਈ ਨੂੰ ਔਰਤ ਨੇ ਸ਼ੇਨਜ਼ੇਨ ਤੀਜੇ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਔਰਤ ਮੂਲ ਰੂਪ ਤੋਂ ਹੁਬੇਈ ਦੀ ਹੈ। ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਹੁਬੇਈ ਦੇ ਵੁਹਾਨ ਤੋਂ ਹੋਈ ਸੀ। ਡਾਕਟਰ ਕਹਿੰਦੇ ਹਨ ਕਿ ਬੱਚੇ ਵਿਚ ਕੁਦਰਤੀ ਤੌਰ 'ਤੇ ਵਾਇਰਸ ਨਾਲ ਲੜਨ ਦੀ ਯੋਗਤਾ ਹੈ। 

ਮੀਡੀਆ ਰਿਪੋਰਟਾਂ ਵਿਚ ਔਰਤ ਦਾ ਨਾਮ  ਬਦਲ ਕੇ ਜ਼ਿਆਓ ਦੱਸਿਆ ਗਿਆ ਹੈ। ਅਪ੍ਰੈਲ ਦੇ ਅਰੰਭ ਵਿਚ ਕੋਰੋਨਾ ਵਾਇਰਸ ਦੇ ਸਕਾਰਾਤਮਕ ਹੋਣ ਤੋਂ ਬਾਅਦ, ਜ਼ਿਆਓ ਦਾ ਇਲਾਜ ਲਗਭਗ 10 ਦਿਨ ਚਲਦਾ ਰਿਹਾ। 

ਜ਼ੀਓ ਸ਼ੇਨਜ਼ੇਨ ਵਿਚ ਰਹਿੰਦੀ ਹੈ ਅਤੇ ਕੰਮ ਕਰਦੀ ਹੈ ਪਰ ਉਹ ਜਨਵਰੀ ਵਿਚ ਆਪਣੇ ਪਤੀ ਨਾਲ ਹੁਬਈ ਦੇ ਵੁਸ਼ਾਂਗ ਸ਼ਹਿਰ ਗਈ ਸੀ ਜਿੱਥੇ ਉਸ ਦਾ ਪਰਿਵਾਰ ਰਹਿੰਦਾ ਹੈ। ਇਸ ਸਮੇਂ ਦੌਰਾਨ ਉਹ ਕੋਰੋਨਾ ਸੰਕਰਮਿਤ ਹੋ ਗਈ ਸੀ।  ਜ਼ੀਓ ਦੀ ਮਾਂ ਵੀ ਫਰਵਰੀ ਵਿਚ ਸਕਾਰਾਤਮਕ  ਪਾਈ ਗਈ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ