ਰੂਸ 'ਚ ਪਾਵਰ ਸਟੇਸ਼ਨ ਨਾਲ ਟਕਰਾਉਂਣ ਤੋਂ ਬਾਅਦ ਡੀਜ਼ਲ ਜਹਾਜ਼ ਹੋਇਆ ਹਾਦਸਾਗ੍ਰਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਿਛਲੇ ਹਫ਼ਤੇ ਇਕ ਡੀਜ਼ਲ ਦਾ ਜਹਾਜ਼ ਪਾਵਰ ਸ਼ਟੇਸ਼ਨ ਦੇ ਨਾਲ ਟਕਰਾਉਂਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ।

Photo

ਨਵੀਂ ਦਿੱਲੀ :ਪਿਛਲੇ ਹਫ਼ਤੇ ਇਕ ਡੀਜ਼ਲ ਦਾ ਜਹਾਜ਼ ਪਾਵਰ ਸ਼ਟੇਸ਼ਨ ਦੇ ਨਾਲ ਟਕਰਾਉਂਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਲਈ ਉੱਥੋਂ ਦੀ ਇਕ ਨਦੀਂ ਵਿਚ 15 ਹਜ਼ਾਰ ਟਨ ਈਂਥਨ ਅਤੇ 6 ਹਜ਼ਾਰ ਟਨ ਈਂਥਨ ਉੱਥੋਂ ਦੀ ਮਿੱਟੀ ਵਿਚ ਫੈਲ ਗਿਆ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਐਮਰਜੈਂਸੀ ਲਗਾ ਚੁੱਕੇ ਹਨ। ਉਧਰ ਮੌਸਮ ਸਫ਼ਾਈ ਅਭਿਆਨ ਵਿਚ ਰੁਕਾਵਟ ਪਾ ਰਿਹਾ ਹੈ। ਇਸ ਘਟਨਾ ਨਾਲ ਇਲਾਕੇ ਦਾ ਪੂਰਾ ਵਾਤਾਵਰਨ ਸਿਸਟਮ ਖਤਰੇ ਵਿਚ ਪੈ ਗਿਆ ਹੈ। ਵਾਤਾਵਰਨ ਦੇ ਲਿਹਾਜ਼ ਨਾਲ ਸਮੱਸਿਆ ਗੰਭੀਰ ਸੀ ਪਰ ਹੁਣ ਇਹ ਹੋ ਵੀ ਗੰਭੀਰ ਹੋ ਰਹੀ ਹੈ। ਰੂਸ ਦੀ ਮਕਾਡ ਰੈਸਕਿਊ ਸਰਵਿਸ ਦਾ ਕਹਿਣਾ ਹੈ ਕਿ ਆਰਕਟਿਕ ਵਿਚ ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ।

ਇਸ ਤੇਲ ਨੂੰ ਕੱਡਣਾ ਬਹੁਤ ਜਰੂਰੀ ਹੈ ਨਹੀਂ ਤਾਂ ਇਹ ਪਾਣੀ ਵਿਚ ਖੁੱਲਣ ਲੱਗੇਗਾ ਅਤੇ ਇਹ ਹੁਣ ਹੋਣ ਵੀ ਲੱਗਾ ਹੈ। ਰਸ਼ੀਅਨ ਫਿਸ਼ਰੀ ਏਜੰਸੀ ਦੇ ਬੁਲਾਰੇ ਦਮਿਤਰੀ ਕਲੋਕੋਵ ਦਾ ਕਹਿਣਾ ਹੈ ਕਿ ਇਹ ਇਕ ਵੱਡੀ ਸਮੱਸਿਆ ਹੈ ਜਿਸ ਨੂੰ ਘੱਟ ਗਿਣਿਆ ਜਾ ਰਿਹਾ ਹੈ। ਬਹੁਤ ਸਾਰਾ ਤੇਲ ਪਹਿਲਾਂ ਹੀ ਨਦੀ ਦੇ ਤਲ 'ਤੇ ਪਹੁੰਚ ਗਿਆ ਹੈ ਅਤੇ ਝੀਲ' ਤੇ ਵੀ ਪਹੁੰਚ ਗਿਆ ਹੈ। ਪ੍ਰਦੂਸ਼ਿਤ ਪਾਣੀ ਨੂੰ ਕੱਡਣ ਲਈ ਕਈ ਦਹਾਕੇ ਲੱਗ ਜਾਣਗੇ। ਦੱਸ ਦੱਈਏ ਕਿ ਇਹ ਘਟਨਾ ਉਤਰੀ ਸਾਈਬੇਰੀਆ ਦੇ ਨੌਰਿਲਸਕ ਦੇ ਆਸ ਪਾਸ ਹੋਈ ਹੈ। ਇਸ ਨਾਲ ਅੰਬਰਨੇਯਾ ਨਦੀ ਸਭ ਤੋ ਵੱਧ ਪ੍ਰਭਾਵਿਤ ਹੋਈ ਹੈ, ਜੋ ਕਿ ਪਿਆਸੀਨੋ ਝੀਲਾਂ ਚ ਜਾ ਕੇ ਗਿਰਦੀ ਹੈ। ਇਸ ਝੀਲ ਤੋਂ ਹੀ, ਥਿਆਸੀਨਾ ਨਦੀ ਵੀ ਉੱਭਰਦੀ ਹੈ, ਜੋ ਕਿ ਸਮੁੱਚੇ ਤੈਮੀਰ ਪ੍ਰਾਇਦੀਪ ਲਈ ਬਹੁਤ ਮਹੱਤਵਪੂਰਨ ਹੈ।

ਇਹ ਮੰਨਿਆ ਜਾਂਦਾ ਹੈ ਕਿ ਆਰਕਟਿਕ ਵਿਚ ਇੰਨੇ ਵੱਡੇ ਪੈਮਾਨੇ ਤੇ ਇਹ ਪਹਿਲੀ ਘਟਨਾ ਹੈ ਅਤੇ ਇਹ 1989 ਵਿਚ ਅਲਾਸਕਾ ਦੇ ਤੱਟ ਤੋਂ ਦੂਰ ਐਕਸਨ ਵਾਲਡੇਜ ਹਾਦਸੇ ਜਿੰਨਾ ਵੱਡਾ ਹੈ। ਇਸ ਨਾਲ ਪੂਰੇ ਆਰਕਟਿਕ ਖੇਤਰ ਵਿਚ ਵਾਤਾਵਰਣ ਦੀਆਂ ਗੰਭੀਰ ਸਮੱਸਿਆਵਾਂ ਆਈਆਂ ਹਨ। ਵੈਸੇ ਤਾਂ ਹੁਣ ਇਸ ਫਾਇਰਸ ਸਟੇਸ਼ਨ ਤੋਂ ਅਧਿਕਾਰੀਆਂ ਦੇ ਵੱਲੋਂ ਤੇਲ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤ ਗਈ ਹੈ, ਪਰ ਉਨ੍ਹਾਂ ਨੇ ਐਮਰਜੈਂਸੀ ਸੇਵਾਵਾਂ ਨੂੰ ਇਸ ਦੀ ਸੂਚਨਾ ਦੇਣ ਲਈ ਦੋ ਦਿਨ ਦਾ ਸਮਾਂ ਲਗਾ ਦਿੱਤਾ। ਉਧਰ ਰਾਸ਼ਟਰਪਤੀ ਵੱਲੋਂ ਇਸ ਮਾਮਲੇ ਚ ਹੋਈ ਲਾਪਰਵਾਹੀ ਨੂੰ ਲੈ ਕੇ ਸਖਤ ਅਲੋਚਨਾ ਕੀਤੀ ਗਈ ਹੈ।

ਉਧਰ ਜਹਾਜ ਦੀ ਮਾਲਿਕ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਅਧਿਕਾਰੀਆਂ ਨੂੰ ਤੁਰੰਤ ਦੇ ਦਿੱਤੀ ਗਈ ਸੀ। ਕੰਪਨੀ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਕਾਰਨ ਜਲਵਾਯੂ ਵਿਚ ਪਰਿਵਰਤਨ ਹੋਣ ਦੇ ਕਾਰਨ ਜਹਾਜ਼ ਹੇਠਲੀ ਬਰਫ਼ ਪਿਘਲ ਗਈ। ਇਸ ਮਾਮਲੇ ਨੂੰ ਲੈ ਕੇ ਇਕ ਵਾਤਾਵਰਨ ਮਾਹਿਰ ਦਾ ਕਹਿਣਾ ਹੈ ਕਿ ਜੇਕਰ ਕੰਪਨੀ ਵੱਲੋਂ ਨਿਯਮਾਂ ਦੀ ਪਾਲਣਾ ਕੀਤੀ ਹੁੰਦੀ ਤਾਂ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਰੂਸੀ ਕਾਨੂੰਨ ਦੇ ਮੁਤਾਬਿਕ ਜਹਾਜ਼ ਦੇ ਆਸ-ਪਾਸ ਇਕ ਕੰਟੇਨਮੈਂਟ ਸਟਕਚਰ ਬਣਾਉਂਣ ਦੀ ਲੋੜ ਹੁੰਦੀ ਹੈ। ਜਿਸ ਨਾਲ ਦੁਘਟਨਾ ਦੇ ਸਮੇਂ ਈਥਨ ਘੱਟ ਫੈਲਣ ਦੀ ਸਥਿਤੀ ਹੁੰਦੀ ਹੈ।