ਬਿਨਾਂ ਕੋਈ ਕੰਮ ਕਰੇ ਇਸ ਨੌਜਵਾਨ ਨੂੰ ਹਰ ਮਹੀਨੇ ਮਿਲਣਗੇ 8 ਲੱਖ, 30 ਸਾਲਾਂ ਲਈ ਲੱਗੀ ਲਾਟਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਕ ਵਿਅਕਤੀ ਦੇ ਹੱਥ ਇਕ ਅਨੌਖੀ ਲਾਟਰੀ ਲੱਗੀ ਹੈ। ਇਸ ਵਿਅਕਤੀ ਨੂੰ ਹੁਣ ਹਰ ਮਹੀਨੇ ਬਿਨਾਂ ਕੰਮ ਕੀਤੇ 8 ਲੱਖ ਤੋਂ ਜ਼ਿਆਦਾ ਰੁਪਏ ਮਿਲਣਗੇ।

Dean Weymes

ਬ੍ਰਿਟੇਨ: ਇਕ ਵਿਅਕਤੀ ਦੇ ਹੱਥ ਇਕ ਅਨੌਖੀ ਲਾਟਰੀ ਲੱਗੀ ਹੈ। ਇਸ ਵਿਅਕਤੀ ਨੂੰ ਹੁਣ ਹਰ ਮਹੀਨੇ ਬਿਨਾਂ ਕੰਮ ਕੀਤੇ 8 ਲੱਖ ਤੋਂ ਜ਼ਿਆਦਾ ਰੁਪਏ ਮਿਲਣਗੇ। ਵਿਅਕਤੀ ਨੂੰ 30 ਸਾਲ ਤੱਕ ਇਹ ਲਾਭ ਮਿਲੇਗਾ। ਇਸ ਤਰ੍ਹਾਂ ਦੀ ਲਾਟਰੀ ਜਿੱਤਣ ਵਾਲਾ ਉਹ ਪਹਿਲਾ ਵਿਅਕਤੀ ਹੈ। ਬ੍ਰਿਟੇਨ ਵਿਚ ਸਰਕਾਰ ਤੋਂ ਮਾਨਤਾ ਪ੍ਰਾਪਤ ‘ਨੈਸ਼ਨਲ  ਲਾਟਰੀ’ ਦੀ ਕੋਰ ਵੱਲੋਂ ਹਾਲ ਹੀ ਵਿਚ ਨਵੀਂ ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਦਾ ਨਾਂਅ ਸੀ- ਲਾਟਰੀ ਸੈਟ ਫਾਰ ਲਾਈਫ।

ਐਮਾਜ਼ੋਨ ਵਿਚ ਕੰਮ ਕਰਨ ਵਾਲੇ ਵਿਅਕਤੀ ਡੀਨ ਵੀਮੇਸ ਦੀ ਇਸੇ ਸਕੀਮ ਦੇ ਤਹਿਤ ਲਾਟਰੀ ਲੱਗੀ ਹੈ।ਡੀਨ ਨੂੰ ਹਰ ਮਹੀਨੇ 8.6 ਲੱਖ ਰੁਪਏ ਮਿਲਣਗੇ। ਲਾਟਰੀ ਜਿੱਤਣ ਤੋਂ ਬਾਅਦ ਉਹਨਾਂ ਨੇ ਅਪਣੇ ਕਈ ਪਲਾਨ ਸ਼ੇਅਰ ਕੀਤੇ ਹਨ ਅਤੇ ਛੁੱਟੀਆਂ ‘ਤੇ ਜਾਣ ਦੀ ਗੱਲ ਕਹੀ ਹੈ। ਉਹ ਲਾਟਰੀ ਦੇ ਪੈਸਿਆਂ ਨਾਲ ਆਟਿਸਟਿਕ ਨਾਲ ਪੀੜਤ ਭਰਾ ਦੀ ਵੀ ਮਦਦ ਕਰਨਗੇ। 30 ਜੁਲਾਈ ਨੂੰ ਡੀਨ ਨੂੰ ਲਾਟਰੀ ਜਿੱਤਣ ਬਾਰੇ ਪਤਾ ਲੱਗਿਆ ਸੀ। ਇਸ ਦੌਰਾਨ ਉਹ ਦਫ਼ਤਰ ਵਿਚ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਕ ਦਿਨ ਪਹਿਲਾਂ ਉਹਨਾਂ ਦੇ ਨਾਂਅ ਲਾਟਰੀ ਲੱਗ ਗਈ ਹੈ।

ਬ੍ਰਿਟੇਨ ਦੇ ਪੀਟਰਬੋਰੋਘ ਦੇ ਰਹਿਣ ਵਾਲੇ ਡੀਨ ਨੇ ਆਇਰਲੈਂਡ ਤੋਂ ਵੀਡੀਓ ਅਤੇ ਫਿਲਮ ਦੀ ਪੜ੍ਹਾਈ ਕੀਤੀ ਹੈ। ਹੁਣ ਤੱਕ ਉਹ ਐਮਾਜ਼ੋਨ ਦੇ ਨਾਲ ਕੰਮ ਕਰ ਰਹੇ ਸਨ ਪਰ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਜ਼ਿਆਦਾ ਕ੍ਰਿਏਟਿਵ ਕੰਮ ਕਰਨਗੇ। ਡੀਨ ਦਾ ਮੰਨਣਾ ਹੈ ਕਿ ਹੁਣ ਉਹ ਆਰਥਕ ਪੱਖੋਂ ਸਥਿਰ ਹੋ ਗਏ ਹਨ ਅਤੇ ਅਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਨ। ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਦੌਰਾਨ ਉਹਨਾਂ ਨੇ ਡਾਕੂਮੈਂਟਰੀ ਵੀ ਬਣਾਈ ਸੀ। ਉਹਨਾਂ ਕਿਹਾ ਕਿ ਨੌਕਰੀ ਛੱਡ ਕੇ ਹੁਣ ਉਹ ਸਕਰੀਨ ਰਾਈਟਰ ਦੇ ਤੌਰ ‘ਤੇ ਕੰਮ ਕਰ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।