ਫ਼ੈਸਲਾ: ਵੀਜ਼ੇ ਨੂੰ ਨਾ ਵਹੁਟੀ ਨੂੰ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਤਨੀ ਦਾ ਵੀਜ਼ਾ ਨਾ ਮਿਲਣ 'ਤੇ ਭਾਰਤੀ ਨੌਜਵਾਨ ਵਾਪਸ ਮੁੜਨ ਦੀ ਤਿਆਰੀ 'ਚ

Yes to the bride, not the visa

ਔਕਲੈਂਡ  (ਹਰਜਿੰਦਰ ਸਿੰਘ ਬਸਿਆਲਾ):ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੀਜ਼ਾ ਪ੍ਰਣਾਲੀ ਪਾਰਟਨਰਸ਼ਿੱਪ ਵਾਲੇ ਮਾਮਲੇ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਦੇਸ਼ ਦੀ ਪ੍ਰਧਾਨ ਮੰਤਰੀ ਨੇ ਜਿਥੇ ਅੱਜ ਇਮੀਗ੍ਰੇਸ਼ਨ ਨੂੰ ਕਿਹਾ ਹੈ ਕਿ ਉਹ ਪੁਰਾਣੀ ਪ੍ਰਣਾਲੀ ਉਤੇ ਕੰਮ ਕਰਨ ਉਤੇ ਗ਼ੌਰ ਕਰਨ। ਪਰ ਕੁਝ ਦਿਨ ਪਹਿਲਾਂ ਦੇਸ਼ ਦੇ ਇਕ ਮੰਤਰੀ ਅਤੇ ਸਾਂਸਦ ਸ਼ੇਨ ਜੋਨਸ ਨੇ ਕਿਹਾ ਸੀ ਕਿ ਜੇਕਰ ਭਾਰਤੀ ਇਥੇ ਖੁਸ਼ ਨਹੀਂ ਹਨ ਤਾਂ ਅਗਲੀ ਫਲਾਈਟ ਫੜ੍ਹ ਕੇ ਵਾਪਸ ਜਾ ਸਕਦੇ ਹਨ।

ਇਸ ਗੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਹੋਏ ਅਤੇ ਵੀਚਾਰ ਚਰਚਾਵਾਂ ਵੀ। ਅੱਜ ਇਕ ਭਾਰਤੀ ਨੌਜਵਾਨ ਨੇ ਇਸ ਕਰ ਕੇ ਵਾਪਸੀ ਫਲਾਈਟ ਬੁੱਕ ਕਰ ਲਈ ਕਿ ਉਸਦੀ ਪਤਨੀ ਦਾ ਵੀਜਾ ਨਹੀਂ ਲੱਗ ਰਿਹਾ। ਇਹ ਨੌਜਵਾਨ ਇਥੇ ਦਾ ਪੱਕਾ ਵਸਨੀਕ ਹੈ ਅਤੇ ਅਪਣੀ ਪਤਨੀ ਦੇ ਵੀਜ਼ੇ ਦੀ ਉਡੀਕ ਕਰ ਰਿਹਾ ਹੈ ਲੰਬਾ ਸਮਾਂ ਉਡੀਕ ਕਰਨ ਬਾਅਦ ਜਦੋਂ ਲੱਗਿਆ ਕਿ ਇਮੀਗ੍ਰੇਸ਼ਨ ਵੀਜ਼ਾ ਦੇਣ ਦੇ ਰੌਂਅ ਵਿਚ ਨਹੀਂ ਹੈ ਤਾਂ ਉਸਨੇ ਅਪਣੇ ਘਰ ਵਾਪਸ ਪਰਤ ਜਾਣ ਨੂੰ ਹੀ ਸਹੀ ਸਮਝਿਆ ਹੈ।

ਉਸਨੇ ਅਪ੍ਰੈਲ ਮਹੀਨੇ ਵੀਜ਼ਾ ਅਪਲਾਈ ਕੀਤਾ ਸੀ ਤੇ ਉਹ ਅਪਣੀ ਪਤਨੀ ਦੇ ਨਾਲ 10 ਹਫ਼ਤਿਆਂ ਤਕ ਰਹਿ ਕੇ ਆਇਆ ਸੀ।  ਇਮੀਗ੍ਰੇਸ਼ਨ ਨੇ ਇਹ ਇਤਰਾਜ਼ ਜਿਤਾਇਆ ਸੀ ਕਿ ਤੁਸੀਂ ਵਿਆਹ ਤੋਂ ਪਹਿਲਾਂ ਇਕੱਠੇ ਨਹੀਂ ਰਹੇ ਇਸ ਕਰ ਕੇ ਵੀਜ਼ਾ ਨਹੀਂ ਦਿਤਾ ਜਾ ਰਿਹਾ। ਅਰੈਂਜਡ ਮੈਰਿਜ ਦੇ ਵਿਚ ਅਜਿਹਾ ਮੁਮਕਿਨ ਨਹੀਂ ਹੈ ਪਰ ਇਮੀਗ੍ਰੇਸ਼ਨ ਆਪਣੇ ਕਾਨੂੰਨ ਮੁਤਾਬਿਕ ਕੰਮ ਕਰ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।