ਬਾਇਡਨ-ਹੈਰਿਸ ਨੂੰ ਜਿੱਤ ਦਾ ਭਰੋਸਾ, ਆਰਥਿਕਤਾ ਅਤੇ ਜਨਤਕ ਸਿਹਤ 'ਤੇ ਕੀਤਾ ਕੰਮ ਸ਼ੁਰੂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਸੀਂ ਪਹਿਲੇ ਦਿਨ ਤੋਂ ਕੋਰੋਨਾ ਨੂੰ ਕਾਬੂ ਕਰਨ ਲਈ ਅਪਣੀ ਯੋਜਨਾ ਲਾਗੂ ਕਰਾਂਗ : ਬਾਇਡਨ

Donald Trump, Joe Biden

ਵਾਸ਼ਿੰਗਟਨ : ਡੈਮੋਕਰੇਟਿਕ ਉਮੀਦਵਾਰ ਜੋਅ ਬਾਇਡਨ ਅਤੇ ਸੈਨੇਟਰ ਕਮਲਾ ਹੈਰਿਸ, ਜੋ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਅਪਣੀ ਜਿੱਤ ਬਾਰੇ ਭਰੋਸਾ ਰਖਦੇ ਹਨ, ਨੇ ਮਹੱਤਵਪੂਰਨ ਖੇਤਰਾਂ ਜਨਤਕ ਸਿਹਤ ਅਤੇ ਆਰਥਿਕਤਾ 'ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿਤਾ ਹੈ। ਤਾਜ਼ਾ ਅਨੁਮਾਨਾਂ ਅਨੁਸਾਰ, ਬਾਇਡਨ ਨੂੰ 538 ਇਲੈਕਟੋਰਲ ਕਾਲਜ ਤੋਂ 264 ਵੋਟਾਂ ਪ੍ਰਾਪਤ ਹੋਈਆਂ। ਉਸ ਨੂੰ ਅਮਰੀਕੀ ਰਾਸ਼ਟਰਪਤੀ ਚੁਣੇ ਜਾਣ ਲਈ 270 ਦੇ ਜਾਦੂਈ ਅੰਕੜੇ ਤਕ ਪਹੁੰਚਣ ਲਈ ਸਿਰਫ਼ 6 ਚੋਣ ਕਾਲਜਾਂ ਦੀਆਂ ਵੋਟਾਂ ਦੀ ਜ਼ਰੂਰਤ ਸੀ।

ਚੋਣ ਦੇ ਲਿਹਾਜ਼ ਨਾਲ ਪੈਨਸਿਲਵੇਨੀਆ ਅਤੇ ਜਾਰਜੀਆ ਵਿਚ ਵੋਟਾਂ ਦੀ ਗਿਣਤੀ ਦੌਰਾਨ ਬਾਇਡਨ ਅਪਣੇ ਵਿਰੋਧੀ ਡੋਨਾਲਡ ਟਰੰਪ ਉੱਤੇ ਜਿੱਤ ਦੇ ਨੇੜੇ ਨਜ਼ਰ ਆ ਰਹੇ ਹਨ। ਬਾਇਡਨ ਨੇ ਗਿਣਤੀ ਦੀ ਘਾਟ ਕਾਰਨ ਕੁੱਝ ਰਾਜਾਂ 'ਚ ਜਿੱਤ ਦਾ ਐਲਾਨ ਨਹੀਂ ਕੀਤਾ, ਪਰ ਉਮੀਦ ਜਤਾਈ ਕਿ ਅੰਤਿਮ ਚੋਣ ਨਤੀਜੇ ਆਉਣ ਤੇ ਉਹ ਜੇਤੂ ਹੋਣਗੇ।

ਡੇਲਾਵੇਅਰ ਨੇ ਸ਼ੁਕਰਵਾਰ ਦੇਰ ਰਾਤ ਵਿਲਮਿੰਗਟਨ ਵਿਚ ਅਪਣੇ ਪ੍ਰਚਾਰ ਮੁਹਿੰਮ ਦੇ ਮੁੱਖ ਦਫ਼ਤਰ ਤੋਂ, ਬਾਇਡਨ ਨੇ ਕਿਹਾ,'ਜਦੋਂ ਕਿ ਅਸੀਂ ਅੰਤਿਮ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ, ਮੈਂ ਚਾਹੁੰਦਾ ਹਾਂ ਕਿ ਲੋਕ ਜਾਣ ਲੈਣ ਕਿ ਅਸੀਂ ਕੰਮ ਕਰਨ ਦੀ ਉਡੀਕ ਨਹੀਂ ਕਰ ਰਹੇ। ਅਮਰੀਕਾ ਦੇ 77 ਸਾਲਾ ਸਾਬਕਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਵਾਇਰਸ ਨੂੰ ਕਾਬੂ ਕਰਨ ਲਈ ਅਪਣੀ ਯੋਜਨਾ ਨੂੰ ਲਾਗੂ ਕਰਾਂਗੇ। ਉਹ ਉਨ੍ਹਾਂ ਲੋਕਾਂ ਨੂੰ ਵਾਪਸ ਨਹੀਂ ਲਿਆ ਸਕਦਾ ਜਿਨ੍ਹਾਂ ਨੇ ਅਪਣੀ ਜਾਨ ਗੁਆ ਦਿਤੀ ਪਰ ਇਹ ਆਉਣ ਵਾਲੇ ਮਹੀਨਿਆਂ 'ਚ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਏਗਾ।

ਟਰੰਪ ਦਾ ਨਾਂ ਲਏ ਬਗ਼ੈਰ ਬਾਇਡਨ ਨੇ ਸਨਿਚਰਵਾਰ ਨੂੰ ਕਿਹਾ, ''ਸਾਨੂੰ ਯਾਦ ਰਖਣਾ ਹੇ ਕਿ ਸਾਡੀ ਰਾਜਨੀਤੀ ਬੇਦਰਦ, ਖ਼ਤਮ ਨਹੀਂ ਵਾਲੀ ਲੜਾਈ ਨਹੀਂ ਹੈ। ਸਾਡੀ ਰਾਜਨੀਤੀ ਦਾ ਮਕਸਦ ਰਾਸ਼ਟਰ ਲਈ ਕੰਮ ਕਰਲਾ ਹੈ। ਟਕਰਾਅ ਨੂੰ ਭੜਕਾਨਾ ਨਹੀਂ ਹੈ, ਬਲਕਿ ਸਮਸਿਆਵਾਂ ਦਾ ਹੱਲ ਕਰਨਾ ਹੈ। ਨਿਆਂ ਦੀ ਗਾਰੰਟੀ ਦੇਣਾ ਹੈ। ਸੱਭ ਨੂੰ ਇਕੋ ਜਿਹੇ ਅਧਿਕਾਰ ਦੇਣਾ ਹੈ। ਸਾਡੇ ਲੋਕਾਂ ਦੇ ਜੀਵਨ ਪੱਧਰ 'ਚ ਸੁਧਾਰ ਕਰਨਾ ਹੈ। ਅਸੀਂ ਵਿਰੋਧੀ ਹੋ ਸਕਦੇ ਹਾਂ, ਪਰ ਅਸੀਂ ਦੁਸ਼ਮਨ ਨਹੀਂ ਹਾਂ। ਅਸੀਂ ਅਮਰੀਕਾ ਹਾਂ।'' ਉਨ੍ਹਾਂ ਕਿਹਾ, ''ਅਸੀਂ ਯਕੀਨੀ ਤੌਰ 'ਤੇ ਬਹੁਤ ਸਾਰੇ ਮੁੱਦਿਆਂ 'ਤੇ ਸਹਿਮਤ ਨਾ ਹੋਈਏ, ਪਰ ਅਸੀਂ ਘੱਟ ਤੋਂ ਘੱਟ ਇਕ ਦੂਜੇ ਦੇ ਪ੍ਰਤੀ ਚੰਗੇ ਹੋ ਸਕਦੇ ਹਨ। ਸਾਨੂੰ ਅਪਣਾ ਗੁੱਸਾ, ਪਿੱਛੇ ਰਖਣਾ ਚਾਹੀਦਾ ਹੈ।''

ਇਸੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਹਾਲੇ ਤਕ ਹਾਰ ਮੰਨਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਡੈਮੋਕ੍ਰੇਟ ਵਿਰੋਧੀ, ਬਾਇਡਨ ਨੂੰ 'ਗ਼ਲਤ ਤਰੀਕੇ' ਨਾਲ ਜਿੱਤ ਦਾ ਦਾਅਵਾ ਨਹੀਂ ਕਰਨਾ ਚਾਹੀਦਾ। ਟਰੰਪ ਨੇ ਸ਼ੁਕਰਵਾਰ ਨੂੰ ਟਵੀਟ ਕੀਤਾ, ''ਜੋਅ ਬਾਇਡਨ ਨੂੰ ਗ਼ਲਤ ਤਰੀਕੇ ਨਾਲ ਰਾਸ਼ਟਰਪਤੀ ਦੀ ਜਿੱਤ ਦਾ ਦਾਅਵਾ ਨਹੀਂ ਕਰਨਾ ਚਾਹੀਦਾ। ਮੈਂ ਇਹ ਦਾਅਵਾ ਵੀ ਕਰ ਸਕਦਾ ਹਾਂ ਕਾਨੂੰਨੀ ਕਾਰਵਾਈ ਹੁਣੇ ਹੀ ਸ਼ੁਰੂ ਹੋ ਰਹੀ ਹੈ।'' ਨਤੀਜੇ ਵਜੋਂ ਅਹਿਮ ਰਾਜਾਂ 'ਚ ਗਿਣਤੀ ਜਾਰੀ ਹੋਣ ਦੇ ਦੌਰਾਨ ਟੰਰਪ ਜਨਤਕ ਤੌਰ 'ਤੇ ਤਾਂ ਨਹੀਂ ਦਿਖੇ ਹਨ, ਪਰ ਉਹ ਟਵਿੱਟਰ 'ਤੇ ਸਰਗਰਮ ਹਨ।