ਤੁਰਕੀ- ਸੀਰੀਆ ’ਚ ਭੂਚਾਲ: 5 ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਧੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਿਆਨਕ ਭੂਚਾਲ ਨੇ ਤਬਾਹ ਕੀਤੇ ਹਜ਼ਾਰਾਂ ਘਰ

photo

 

 ਨਵੀਂ ਦਿੱਲੀ: ਤੁਰਕੀ ਅਤੇ ਸੀਰੀਆ 'ਚ ਸੋਮਵਾਰ ਨੂੰ ਆਏ ਤਿੰਨ ਵੱਡੇ ਭੂਚਾਲ 'ਚ ਹੁਣ ਤੱਕ ਕਰੀਬ 8,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਤੱਕ ਪਹੁੰਚ ਸਕਦੀ ਹੈ। ਯੂਨੀਸੇਫ ਮੁਤਾਬਕ ਇਸ ਤ੍ਰਾਸਦੀ 'ਚ ਹਜ਼ਾਰਾਂ ਬੱਚਿਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ:ਲੁਧਿਆਣਾ ਦੀ ਅਦਾਲਤ 'ਚ ਗੋਲੀਬਾਰੀ ਮਾਮਲੇ 'ਚ 8 ਲੋਕਾਂ 'ਤੇ FIR ਦਰਜ, 6 ਲੋਕ ਗ੍ਰਿਫਤਾਰ

ਸੀਰੀਆ ਦੇ ਅਲੈਪੋ ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਲਬੇ ਦੇ ਢੇਰ ਹੇਠੋਂ ਚੀਕ ਚਿਹਾੜਾ ਗੂੰਜਿਆ। ਦੱਸਿਆ ਜਾ ਰਿਹਾ ਹੈ ਕਿ ਇਕ ਮਾਂ ਨੇ 5 ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਧੀ ਨੂੰ ਜਨਮ ਦਿੱਤਾ ਅਤੇ ਫਿਰ ਉਸ ਦੀ ਮੌਤ ਹੋ ਗਈ। ਜਨਮ ਤੋਂ ਕਰੀਬ 10 ਘੰਟੇ ਬਾਅਦ ਜਦੋਂ ਬਚਾਅ ਟੀਮ ਨੇ ਉਸ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਸ ਨੂੰ ਬਾਹਰ ਕੱਢ ਲਿਆ ਗਿਆ। ਮਲਬੇ ਹੇਠ ਮਿਲੀ ਇਹ ਬੱਚੀ ਹੁਣ ਆਪਣੇ ਪਰਿਵਾਰ ਦੀ ਇਕਲੌਤੀ ਮੈਂਬਰ ਹੈ।

ਇਹ ਵੀ ਪੜ੍ਹੋ:ਲੋਰੀਅਲ: ਕਾਸਮੈਟਿਕ ਕੰਪਨੀ ਲੋਰੀਅਲ ਖਿਲਾਫ 57 ਮੁਕੱਦਮੇ ਦਰਜ, ਘਾਤਕ ਰਸਾਇਣ ਦੀ ਵਰਤੋਂ ਕਰਨ ਦੇ ਦੋਸ਼ 

ਮੰਗਲਵਾਰ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਸੀਰੀਆ ਦੇ ਜਿੰਦਰੀਸ ਤੋਂ ਹੈ। ਇਸ 'ਚ ਇਕ ਪਿਤਾ ਆਪਣੇ ਮ੍ਰਿਤਕ ਬੱਚੇ ਨੂੰ ਫੜ ਕੇ ਰੋਂਦੇ ਹੋਏ ਦੇਖਿਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੀਰੀਆ 'ਚ ਆਏ ਭੂਚਾਲ ਨੇ ਇਸ ਨਵਜੰਮੇ ਬੱਚੇ ਦੀ ਜਾਨ ਲੈ ਲਈ।  ਪਿਤਾ ਆਪਣੇ ਬੱਚੇ ਨੂੰ ਕੰਬਲ ਵਿੱਚ ਲਪੇਟ ਰਿਹਾ ਹੈ। ਉਸ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਉਹ ਬੱਚੇ ਨੂੰ ਲਗਾਤਾਰ ਚੁੰਮ ਰਿਹਾ ਹੈ। ਸੀਰੀਆ ਵਿੱਚ ਇੱਕ ਛੋਟੇ ਬੱਚੇ ਦਾ ਪੂਰਾ ਪਰਿਵਾਰ ਖਤਮ ਹੋ ਗਿਆ। ਬਚਾਅ ਟੀਮ ਇਸ ਬੱਚੀ ਨੂੰ ਸੁਰੱਖਿਅਤ ਥਾਂ 'ਤੇ ਲੈ ਗਈ। ਵੀਡੀਓ 'ਚ ਜ਼ਖਮੀ ਬੱਚੇ ਨੂੰ ਪੰਘੂੜੇ 'ਤੇ ਪਿਆ ਦੇਖਿਆ ਜਾ ਸਕਦਾ ਹੈ। ਉਸ ਦੇ ਹੱਥ 'ਤੇ ਪੱਟੀ ਬੰਨ੍ਹੀ ਹੋਈ ਹੈ ਅਤੇ ਉਹ ਕੇਲੇ ਦਾ ਟੁਕੜਾ ਖਾ ਰਿਹਾ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਮਾਮਲਾ ਕਿੱਥੋਂ ਦਾ ਹੈ।