ਤੁਰਕੀ ’ਚ ਆਏ ਭਿਆਨਕ ਭੂਚਾਲ 'ਚ ਫੁੱਟਬਾਲਰ ਅਹਿਮਤ ਇਯੂਪ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

28 ਸਾਲਾ ਤੁਰਕਾਸਲਾਨ 2021 ਵਿੱਚ ਸ਼ਾਮਲ ਹੋਣ ਤੋਂ ਬਾਅਦ ਤੁਰਕੀ ਦੇ ਸੈਕਿੰਡ-ਡਿਵੀਜ਼ਨ ਕਲੱਬ ਯੇਨੀ ਮਲਾਤਿਆਸਪੋਰ ਲਈ 6 ਵਾਰ ਖੇਡਿਆ ਹੈ।

photo

 

ਨਵੀਂ ਦਿੱਲੀ- ਤੁਰਕੀ ਵਿਚ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ ਇਸ ਦੌਰਾਨ ਕਈ ਹਜ਼ਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੱਖਾਂ ਲੋਕ ਘਰਾਂ ਤੋ ਬੇਘਰ ਹੋ ਗਈ। ਇਸ ਭੂਚਾਲ ਵਿਚ ਤੁਰਕੀ ਦੇ ਗੋਲਕੀਪਰ ਅਹਿਮਤ ਇਯੂਪ ਤੁਰਕਾਸਲਾਨ ਦੀ ਵੀ ਮੌਤ ਹੋ ਗਈ ਹੈ। 

ਕਲੱਬ ਨੇ ਟਵਿੱਟਰ 'ਤੇ ਇਕ ਬਿਆਨ ਜਾਰੀ ਕੀਤਾ, "ਸਾਡੇ ਗੋਲਕੀਪਰ, ਅਹਿਮਤ ਇਯੂਪ ਤੁਰਕਾਸਲਾਨ ਨੇ ਭੂਚਾਲ ਕਾਰਨ ਆਪਣੀ ਜਾਨ ਗੁਆ ਦਿੱਤੀ ਹੈ। ਪ੍ਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਅਸੀਂ ਤੁਹਾਨੂੰ ਨਹੀਂ ਭੁੱਲਾਂਗੇ।" 28 ਸਾਲਾ ਤੁਰਕਾਸਲਾਨ 2021 ਵਿੱਚ ਸ਼ਾਮਲ ਹੋਣ ਤੋਂ ਬਾਅਦ ਤੁਰਕੀ ਦੇ ਸੈਕਿੰਡ-ਡਿਵੀਜ਼ਨ ਕਲੱਬ ਯੇਨੀ ਮਲਾਤਿਆਸਪੋਰ ਲਈ 6 ਵਾਰ ਖੇਡਿਆ ਹੈ। 

ਬੋਲਾਸੀ ਨੇ ਟਵੀਟ ਕਰਦੇ ਹੋਏ ਲਿਖਿਆ, "RIP ਭਰਾ Eyup Ahmet Turkaslan। ਇੱਕ ਪਲ ਤੁਸੀਂ ਕਿਸੇ ਨੂੰ ਡਗਆਉਟ ਵਿੱਚ ਦੇਖ ਸਕਦੇ ਹੋ, ਅਗਲੇ ਹੀ ਪਲ ਉਹ ਚਲੇ ਜਾਂਦੇ ਹਨ। ਯੇਨੀ ਮਲਾਤਿਆਸਪੋਰ ਵਿਖੇ ਉਸ ਦੇ ਸਾਰੇ ਪਰਿਵਾਰ ਅਤੇ ਟੀਮ ਦੇ ਸਾਥੀਆਂ ਪ੍ਰਤੀ ਮੇਰੀ ਹਮਦਰਦੀ। ਉਮੀਦ ਕਰਦਾ ਹਾਂ ਕਿ ਅਸੀਂ ਸਾਰੇ ਮਦਦ ਕਰਨਾ ਜਾਰੀ ਰੱਖ ਸਕੀਏ।'