Russia Ukraine War: ਜਾਪਾਨ ਨੇ ਰੂਸ ਅਤੇ ਬੇਲਾਰੂਸ 'ਤੇ ਲਗਾਈਆਂ ਹੋਰ ਪਾਬੰਦੀਆਂ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਪਾਨ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ 'ਤੇ ਰੂਸ ਦੇ ਹਮਲੇ ਕਾਰਨ ਰੂਸ ਅਤੇ ਬੇਲਾਰੂਸ 'ਤੇ ਹੋਰ ਆਰਥਿਕ ਪਾਬੰਦੀਆਂ ਲਗਾ ਰਿਹਾ ਹੈ।

Japan unveils new sanctions on Russians, bans refinery equipment exports

 


ਮਾਸਕੋ: ਜਾਪਾਨ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ 'ਤੇ ਰੂਸ ਦੇ ਹਮਲੇ ਕਾਰਨ ਰੂਸ ਅਤੇ ਬੇਲਾਰੂਸ 'ਤੇ ਹੋਰ ਆਰਥਿਕ ਪਾਬੰਦੀਆਂ ਲਗਾ ਰਿਹਾ ਹੈ। ਕਿਓਡੋ ਨਿਊਜ਼ ਏਜੰਸੀ ਮੁਤਾਬਕ ਜਾਪਾਨ ਇਹਨਾਂ ਦੋਵਾਂ ਦੇਸ਼ਾਂ ਦੇ ਸਰਕਾਰੀ ਅਧਿਕਾਰੀਆਂ ਅਤੇ ਹੋਰ ਅਦਾਰਿਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਰਿਹਾ ਹੈ।

Japan unveils new sanctions on Russians, bans refinery equipment exports

ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਹੀਰੋਕਾਜ਼ੂ ਮਾਤਸੂਓ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਰੂਸ ਤੋਂ ਤੇਲ ਰਿਫਾਇਨਰੀ ਦੇ ਸਾਜ਼ੋ-ਸਾਮਾਨ ਅਤੇ ਬੇਲਾਰੂਸ ਤੋਂ ਦਰਾਮਦ ਕੀਤੇ ਜਾਣ ਵਾਲੇ ਸਮਾਨ 'ਤੇ ਵੀ ਪਾਬੰਦੀ ਲਗਾ ਰਿਹਾ ਹੈ। ਜਾਪਾਨ ਨੇ ਰੂਸ ਅਤੇ ਬੇਲਾਰੂਸ ਦੇ 32 ਵਿਅਕਤੀਆਂ ਅਤੇ 12 ਸੰਸਥਾਵਾਂ ਦੀਆਂ ਜਪਾਨ ਵਿਚ ਜਾਇਦਾਦਾਂ ਜ਼ਬਤ ਕੀਤੀਆਂ ਹਨ।

Russia-Ukraine crisis

ਦੱਸ ਦੇਈਏ ਕਿ ਜਾਪਾਨ ਪਹਿਲਾਂ ਹੀ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਤਰਜ਼ 'ਤੇ ਰੂਸ ਅਤੇ ਬੇਲਾਰੂਸ 'ਤੇ ਸਖਤ ਆਰਥਿਕ ਪਾਬੰਦੀਆਂ ਲਗਾ ਚੁੱਕਾ ਹੈ। ਇਹਨਾਂ ਵਿਚ ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨਾ ਵੀ ਸ਼ਾਮਲ ਹੈ।