ਭਾਰਤ ਅਮਰੀਕੀ ਉਤਪਾਦਾਂ ਉਤੇ 100 ਫੀਸਦੀ ਡਿਊਟੀ ਵਸੂਲ ਰਿਹਾ : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਨੇ ਭਾਰਤ ਦੀ ਆਲੋਚਨਾ ਕਰਦੇ ਹੋਏ ਉਸ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਡਿਊਟੀ ਵਸੂਲਣ ਵਾਲਾ ਦੇਸ਼ ਦੱਸਿਆ ਸੀ

Donald Trump

ਵਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਉਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਭਾਰਤ ਵੱਡੀ ਗਿਣਤੀ ਵਿਚ ਅਮਰੀਕੀ ਉਤਪਾਦਾਂ ਉਤੇ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ। ਟਰੰਪ ਨੇ ਲੌਸ ਵੇਗਾਸ ਵਿਚ ਆਪਣੇ ਪ੍ਰਸ਼ਾਸਨ ਨੂੰ ਕਿਹਾ ਕਿ ਭਾਰਤ ਸਾਡੇ ਤੋਂ ਕਾਫੀ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ। ਮਹਾਨ ਦੇਸ਼, ਮਹਾਨ ਦੋਸਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਚੀਜ਼ਾਂ ਲਈ ਸਾਡੇ ਤੋਂ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਉਥੇ ਅਮਰੀਕਾ ਵੱਲੋਂ ਭਾਰਤ ਦੇ ਅਜਿਹੇ ਉਤਪਾਦਾਂ ਉਤੇ ਵੀ ਕੋਈ ਵੀ ਡਿਊਟੀ ਨਹੀਂ ਲਈ ਜਾ ਰਹੀ। ਇਸ ਤਰ੍ਹਾਂ ਦੇ ਕਾਰੋਬਾਰ ਨਾਲ ਅਮਰੀਕਾ ਨੂੰ ਘਾਟਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਭਾਰਤ ਦੀ ਆਲੋਚਨਾ ਕਰਦੇ ਹੋਏ ਉਸ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਡਿਊਟੀ ਵਸੂਲਣ ਵਾਲਾ ਦੇਸ਼ ਦੱਸਿਆ ਸੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਭਾਰਤ ਨੂੰ ਕਈ ਵਾਰ ਟੈਰਿਫ ਕਿੰਗ ਕਹਿੰਦਾ ਰਹਿੰਦਾ ਹੈ, ਜੋ ਅਮਰੀਕੀ ਉਤਪਾਦਾਂ ਉਤੇ ਕਾਫੀ ਜ਼ਿਆਦਾ ਡਿਊਟੀ ਲਗਾਉਂਦਾ ਹੈ।