ਅਮਰੀਕਾ ’ਚ ਪੰਜਾਬੀ ਨੌਜਵਾਨ ਨਵਜੋਤ ਸਿੰਘ ਦੇ ਕਤਲ ਮਗਰੋਂ ਭਾਵੁਕ ਹੋਏ ਗੋਰੇ, ਮੋਮਬੱਤੀਆਂ ਜਗਾ ਕੇ ਮਰਹੂਮ ਨਵਜੋਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਕਪੂਰਥਲਾ ਦੇ ਪਿੰਡ ਜਲਾਲ ਭੁਲਾਣਾ ਦਾ 30 ਸਾਲਾਂ ਨਵਜੋਤ ਸਿੰਘ ਇੱਕ ਸਾਲ ਪਹਿਲਾਂ ਹੀ ਗਿਆ ਸੀ ਅਮਰੀਕਾ
ਵੈਨਕੂਵਰ : ਬੀਤੇ ਦਿਨੀਂ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਜਲਾਲ ਭੁਲਾਣਾ ਦੇ ਇਕ ਨੌਜਵਾਨ ਦੀ ਚੜਦੀ ਉਮਰੇ ਅਮਰੀਕਾ ’ਚ ਕਤਲ ਹੋ ਜਾਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਸੀ।
ਜਾਣਕਾਰੀ ਅਨੁਸਾਰ ਗੈਸ ਸਟੇਸ਼ਨ ਦੇ ਸਟੋਰ 'ਤੇ ਕੰਮ ਕਰਦੇ ਸਮੇਂ ਲੁਟੇਰਿਆਂ ਵਲੋਂ ਨਵਜੋਤ ਸਿੰਘ ਨੂੰ ਗਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ। ਜਿਸ ਦੀਆਂ ਖ਼ੌਫ਼ਨਾਕ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ।
ਪੰਜਾਬੀ ਨੌਜਵਾਨ ਦੇ ਕਤਲ ਮਗਰੋਂ ਵਾਸ਼ਿੰਗਟਨ ਸਟੇਟ ਦੀ ਵੈਨਕੂਵਰ ਸਿਟੀ 'ਚ ਉਸੇ ਗੈਸ ਸਟੇਸ਼ਨ 'ਤੇ ਜਿੱਥੇ ਨਵਜੋਤ ਕੰਮ ਕਰਦਾ ਸੀ, ਉਥੇ ਪਹੁੰਚ ਅਮਰੀਕੀ ਗੋਰਿਆਂ ਵਲੋਂ ਨਵਜੋਤ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਗੋਰਿਆਂ ਨੇ ਸਟੋਰ ਬਾਹਰ ਫੁੱਲਾਂ ਦੇ ਗੁਲਦਸਤੇ ਰੱਖੇ ਤੇ ਮੋਮਬੱਤੀਆਂ ਜਗਾ ਕੇ ਨਮ ਅੱਖਾਂ ਨਾਲ ਨਵਜੋਤ ਨੂੰ ਯਾਦ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਪਿੰਡ ਜਲਾਲ ਭੁਲਾਣਾ ਦਾ 30 ਸਾਲਾਂ ਨਵਜੋਤ ਸਿੰਘ ਇੱਕ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ।