ਅਮਰੀਕਾ 'ਚ ਬੱਸ ਸਟਾਪ 'ਤੇ ਖੜ੍ਹੇ ਲੋਕਾਂ ਨੂੰ SUV ਨੇ ਮਾਰੀ ਟੱਕਰ; 7 ਦੀ ਮੌਤ, 6 ਜ਼ਖਮੀ
ਪੁਲਿਸ ਨੇ ਟੱਕਰ ਮਾਰਨ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ।
PHOTO
ਟੈਕਸਾਸ : ਅਮਰੀਕਾ ਦੇ ਟੈਕਸਾਸ 'ਚ ਇਕ SUV ਕਾਰ ਨੇ ਸਿਟੀ ਬੱਸ ਸਟਾਪ 'ਤੇ ਖੜ੍ਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਐਤਵਾਰ ਨੂੰ ਹੋਏ ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਬ੍ਰਾਊਨਸਵਿਲੇ, ਟੈਕਸਾਸ ਵਿਚ ਇੱਕ ਪ੍ਰਵਾਸੀ ਸ਼ੈਲਟਰ ਹੋਮ ਦੇ ਬਾਹਰ ਇੱਕ ਬੱਸ ਸਟਾਪ 'ਤੇ ਵਾਪਰੀ। ਮਰਨ ਵਾਲਿਆਂ ਵਿਚ ਕੁਝ ਪ੍ਰਵਾਸੀ ਵੀ ਸ਼ਾਮਲ ਹਨ। ਪੁਲਿਸ ਨੇ ਟੱਕਰ ਮਾਰਨ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਸ਼ੈਲਟਰ ਹੋਮ ਦੇ ਡਾਇਰੈਕਟਰ ਨੇ ਦਸਿਆ ਕਿ ਲੋਕਾਂ ਨੂੰ ਟੱਕਰ ਮਾਰਨ ਤੋਂ ਬਾਅਦ ਗੱਡੀ ਪਲਟ ਗਈ ਅਤੇ 200 ਫੁੱਟ ਦੀ ਦੂਰੀ ਤੱਕ ਹੇਠਾਂ ਜਾ ਡਿੱਗੀ। ਜਾਂਚ ਅਧਿਕਾਰੀ ਇਸ ਗੱਲ ਦਾ ਪਤਾ ਲਗਾ ਰਹੇ ਹਨ ਕਿ ਇਹ ਹਾਦਸਾ ਸੀ ਜਾਂ ਜਾਣਬੁਝ ਕੇ ਕੀਤੀ ਗਈ ਟੱਕਰ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਮਰੀਕਾ ਦੇ ਟੈਕਸਾਸ ਸੂਬੇ ਦੇ ਇੱਕ ਮਾਲ ਵਿਚ ਗੋਲੀਬਾਰੀ ਹੋਈ ਸੀ। ਹਮਲੇ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ 7 ਜ਼ਖ਼ਮੀ ਹੋ ਗਏ।