WHO ਨੇ ਕੋਰੋਨਾ ਪਾਬੰਦੀਆਂ ਹਟਾਉਣ ਵਾਲੇ ਦੇਸ਼ਾਂ 'ਤੇ ਜਤਾਈ ਸਖਤ ਚਿੰਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਥੇ ਹੀ ਹੁਣ ਕੁਝ ਰਾਹਤ ਦਿੰਦੇ ਹੋਏ ਪਾਬੰਦੀਆਂ ਵੀ ਹਟਾਈਆਂ ਜਾ ਰਹੀਆਂ ਹਨ

WHO

ਜੇਨੇਵਾ-ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਨਾਲ ਨਜਿੱਠਣ ਲਈ ਹਰੇਕ ਦੇਸ਼ਾਂ ਨੇ ਸਖਤ ਪਾਬੰਦੀਆਂ ਲਾਈਆਂ। ਕੋਰੋਨਾ ਦਾ ਪਹਿਲਾ ਮਾਮਲਾ ਚੀਨ ਤੋਂ ਹੀ ਸਾਹਮਣੇ ਆਇਆ ਸੀ ਅਤੇ ਇਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ। ਇਕ ਪਾਸੇ ਜਿਥੇ ਵਪਾਰਕ ਪੱਧਰ 'ਤੇ ਟੀਕਾਕਰਨ ਕੀਤਾ ਜਾ ਰਿਹਾ ਹੈ ਉਥੇ ਹੀ ਹੁਣ ਕੁਝ ਰਾਹਤ ਦਿੰਦੇ ਹੋਏ ਪਾਬੰਦੀਆਂ ਵੀ ਹਟਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ-'ਸਾਈਕਲ ਗਰਲ' ਨਾਲ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਗੱਲਬਾਤ ਕਰ ਦਿੱਤਾ ਇਹ ਭਰੋਸਾ

ਪਰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਇਸ 'ਤੇ ਸਖਤ ਚਿੰਤਾ ਜਤਾਈ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰਾਸ ਨੇ ਇਸ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਕ ਪਾਸੇ ਜਿਥੇ ਵੈਕਸੀਨੇਸ਼ਨ 'ਚ ਮੋਹਰੀ ਦੇਸ਼ ਇਥੇ ਕੋਰੋਨਾ ਸੰਬੰਧੀ ਪਾਬੰਦੀਆਂ ਹਟਾ ਰਹੇ ਹਨ ਉਥੇ ਦੂਜੇ ਪਾਸੇ ਕਈ ਦੇਸ਼ਾਂ 'ਚ ਹਾਲਤ ਲਗਾਤਾਰ ਖਤਰਨਾਕ ਬਣੇ ਹੋਏ ਹਨ।

ਇਹ ਵੀ ਪੜ੍ਹੋ-ਹਸਪਤਾਲ ਨੇ ਇਸ ਕਾਰਨ ਰੱਦ ਕੀਤਾ ਹਨੀਪ੍ਰੀਤ ਦਾ ਅਟੈਂਡੇਟ ਕਾਰਡ

ਇਹ ਵੀ ਪੜ੍ਹੋ-ਪਾਕਿਸਤਾਨ 'ਚ ਯਾਤਰੀਆਂ ਨੂੰ ਲਿਜਾ ਰਹੀ ਇਕ ਵੈਨ ਨਦੀ 'ਚ ਡਿੱਗੀ, 17 ਮਰੇ

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਤੱਕ ਅਮੀਰ ਦੇਸ਼ਾਂ 'ਚ ਸਿਰਫ 44 ਫੀਸਦੀ ਆਬਾਦੀ ਨੂੰ ਹੀ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ ਜਦਕਿ ਗਰੀਬ ਦੇਸ਼ਾਂ 'ਚ ਇਹ ਸਿਰਫ 0.4 ਫੀਸਦੀ ਹੈ। ਉਨ੍ਹਾਂ ਨੇ ਅਮੀਰ ਦੇਸ਼ਾਂ ਨੂੰ ਇਕ ਵਾਰ ਫਿਰ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੇ ਇਥੇ ਮੌਜੂਦ ਵੈਕਸੀਨ ਦੀ ਵਾਧੂ ਖੁਰਾਕ ਨੂੰ ਦਾਨ ਕਰਨ।