ਅਮਰੀਕੀ ਦੌਰੇ 'ਤੇ ਮਹਿੰਗੇ ਹੋਟਲਾਂ ਤੋਂ ਬਚਣ ਲਈ ਪਾਕਿ ਪੀਐਮ ਨੇ ਅਪਣਾਇਆ ਇਹ ਤਰੀਕਾ
ਮੀਡੀਆ ਮਾਹਿਰਾਂ, ਅਧਿਕਾਰੀਆਂ ਅਤੇ ਆਗੂਆਂ ਨਾਲ ਕਰਨਗੇ ਬੈਠਕ
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 21 ਜੁਲਾਈ ਤੋਂ ਤਿੰਨ ਦਿਨਾਂ ਲਈ ਅਮਰੀਕਾ ਦੇ ਦੌਰੇ 'ਤੇ ਜਾਣਗੇ। ਇਸ ਦੌਰੇ ਦੌਰਾਨ ਇਮਰਾਨ ਖ਼ਾਨ ਵਾਸ਼ਿੰਗਟਨ ਦੇ ਕਿਸੇ ਮਹਿੰਗੇ ਹੋਟਲ ਵਿਚ ਠਹਿਣ ਦੀ ਬਜਾਏ ਅਮਰੀਕਾ ਵਿਚ ਪਾਕਿਸਤਾਨੀ ਰਾਜਦੂਤ ਦੇ ਸਫ਼ਾਰਤਖਾਨਾ ਵਿਚ ਰਹਿਣ ਦੀ ਇੱਛਾ ਜਤਾਈ ਹੈ। ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਜਿੱਥੇ ਰਾਜਦੂਤ ਅਸਦ ਮਜੀਦ ਖ਼ਾਨ ਦੇ ਨਿਵਾਸ ਵਿਚ ਠਹਿਰਣ ਨਾਲ ਯਾਤਰਾ 'ਤੇ ਹੋਣ ਵਾਲੇ ਖ਼ਰਚੇ ਨੂੰ ਘਟ ਕੀਤਾ ਜਾ ਸਕਦਾ ਹੈ ਉੱਥੇ ਹੀ ਨਾ ਤਾਂ ਅਮਰੀਕਾ ਖ਼ੁਫ਼ੀਆ ਸੇਵਾ ਅਤੇ ਨਾ ਹੀ ਸ਼ਹਿਰ ਦੇ ਪ੍ਰਸ਼ਾਸਨ ਨੂੰ ਇਹ ਵਿਚਾਰ ਜ਼ਿਆਦਾ ਉਚਿਤ ਨਹੀਂ ਲੱਗਿਆ।
ਅਮਰੀਕੀ ਖ਼ੁਫ਼ੀਆ ਸੇਵਾ ਅਮਰੀਕਾ ਵਿਚ ਆਉਣ ਵਾਲੇ ਕਿਸੇ ਵੀ ਮਹਿਮਾਨ ਦੀ ਜ਼ਿੰਮੇਵਾਰੀ ਲੈ ਲੈਂਦੀ ਹੈ ਅਤੇ ਸ਼ਹਿਰ ਪ੍ਰਸ਼ਾਸਨ ਨੂੰ ਇਹ ਨਿਸ਼ਚਿਤ ਕਰਨਾ ਹੁੰਦਾ ਹੈ ਕਿ ਇਸ ਦੌਰੇ 'ਤੇ ਵਾਸ਼ਿੰਗਟਨ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ। ਵਾਸ਼ਿੰਗਟਨ ਵਿਚ ਹਰ ਸਾਲ ਸੈਂਕੜੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੌਰੇ ਕਰਦੇ ਹਨ ਅਤੇ ਅਮਰੀਕਾ ਦੀ ਸਰਕਾਰ ਦੀ ਪ੍ਰਸ਼ਾਸਨ ਨਾਲ ਮਿਲ ਕੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਮਹਿਮਾਨ ਦੇ ਦੌਰੇ 'ਤੇ ਆਉਣ ਨਾਲ ਸ਼ਹਿਰ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਪਾਕਿਸਤਾਨ ਦੇ ਰਾਜਦੂਤ ਦਾ ਨਿਵਾਸ ਸਥਾਨ ਵਾਸ਼ਿੰਗਟਨ ਦੇ ਡਿਪਲੋਮੈਟਿਕ ਐਨਕਲੇਵ ਦੇ ਮੱਧ ਵਿਚ ਸਥਿਤ ਹੈ ਜਿੱਥੇ ਭਾਰਤ, ਤੁਰਕੀ ਅਤੇ ਜਾਪਾਨ ਸਮੇਤ ਘਟ ਤੋਂ ਘਟ ਇਕ ਦਰਜਨ ਦੇਸ਼ਾਂ ਦੇ ਸਫ਼ਾਰਤਖਾਨੇ ਬਣੇ ਹੋਏ ਹਨ। ਡਾਨ ਨੇ ਇਕ ਰਿਪੋਰਟ ਵਿਚ ਕਿਹਾ ਕਿ ਮਹਿਮਾਨ ਰਾਸ਼ਟਰ ਪ੍ਰਧਾਨ ਵਾਸ਼ਿੰਗਟਨ ਵਿਚ ਠਹਿਰਣ 'ਤੇ ਅਮਰੀਕਾ ਦੇ ਅਧਿਕਾਰੀਆਂ, ਆਗੂਆਂ, ਮੀਡੀਆ ਕਰਮਚਾਰੀਆਂ ਅਤੇ ਮਾਹਿਰ ਪ੍ਰਤੀਨਿਧੀਆਂ ਨਾਲ ਬੈਠਕ ਕਰਦੇ ਹਨ।
ਕਿਉਂਕਿ ਇਨ੍ਹਾਂ ਬੈਠਕਾਂ ਲਈ ਹਾਊਸਿੰਗ ਕਾਫੀ ਜ਼ਿਆਦਾ ਨਹੀਂ ਹੈ, ਖਾਨ ਨੂੰ ਆਪਣੇ ਮਹਿਮਾਨਾਂ ਨੂੰ ਮਿਲਣ ਲਈ ਸਭ ਤੋਂ ਜ਼ਿਆਦਾ ਆਵਾਜਾਈ ਦੇ ਸਮੇਂ ਵਿਅਸਤ ਰੂਟਾਂ ਰਾਹੀਂ ਪਾਕਿਸਤਾਨ ਦੇ ਸਫ਼ਾਰਤਖਾਨਾ ਜਾਣਾ ਪਵੇਗਾ। ਇਸ ਦੇ ਨਾਲ ਉਹਨਾਂ ਦੇ ਦਲਾਂ ਨੂੰ ਇਹਨਾਂ ਵਿਚੋਂ ਜ਼ਿਆਦਾਤਰ ਸਫ਼ਾਰਤਖਾਨਾ ਦੇ ਨਾਲ ਨਾਲ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਅਧਿਕਾਰਿਕ ਨਿਵਾਸ 'ਤੇ ਵੀ ਜਾਣਾ ਪਵੇਗਾ।