ਜਾਰਜ ਫਲਾਇਡ ਹੱਤਿਆ ਮਾਮਲਾ: ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੂੰ 21 ਸਾਲ ਦੀ ਜੇਲ੍ਹ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਘੀ ਅਦਾਲਤ ਨੇ ਕਿਹਾ ਕਿ ਉਸ ਨੇ ਜੋ ਕੀਤਾ ਉਹ ‘ਬਿਲਕੁਲ ਗਲਤ’ ਅਤੇ ‘ਨਫ਼ਰਤ ਭਰਿਆ’ ਸੀ।

Derek Chauvin sentenced to 21 years in prison


ਵਾਸ਼ਿੰਗਟਨ: ਅਮਰੀਕਾ ਵਿਚ ਜਾਰਜ ਫਲਾਇਡ ਦੀ ਹੱਤਿਆ ਦੇ ਦੋਸ਼ੀ ਸਾਬਕਾ ਅਮਰੀਕੀ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੂੰ ਇਕ ਅਮਰੀਕੀ ਅਦਾਲਤ ਨੇ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਚੌਵਿਨ ਨੂੰ ਦਸੰਬਰ ਵਿਚ ਸੰਘੀ ਦੋਸ਼ਾਂ ਲਈ ਦੋਸ਼ੀ ਮੰਨਿਆ ਸੀ ਅਤੇ ਪਿਛਲੇ ਸਾਲ ਰਾਜ ਦੀ ਅਦਾਲਤ ਵਿਚ ਮੁਕੱਦਮੇ ਤੋਂ ਬਾਅਦ ਫਲੋਇਡ ਦੀ ਹੱਤਿਆ ਲਈ ਮਿਨੀਸੋਟਾ ਜੇਲ੍ਹ ਵਿਚ ਪਹਿਲਾਂ ਹੀ 22 ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਹ ਸਜ਼ਾ ਇਕੋ ਸਮੇਂ ਚੱਲੇਗੀ ਅਤੇ ਚੌਵਿਨ ਨੂੰ ਸੰਘੀ ਜੇਲ੍ਹ ਲਿਜਾਇਆ ਜਾਵੇਗਾ।

Derek Chauvin

ਸੰਘੀ ਅਦਾਲਤ ਨੇ ਕਿਹਾ ਕਿ ਉਸ ਨੇ ਜੋ ਕੀਤਾ ਉਹ ‘ਬਿਲਕੁਲ ਗਲਤ’ ਅਤੇ ‘ਨਫ਼ਰਤ ਭਰਿਆ’ ਸੀ। ਜੱਜ ਮੈਗਨਸਨ ਨੇ ਕਿਹਾ, "ਮੈਨੂੰ ਸੱਚਮੁੱਚ ਨਹੀਂ ਪਤਾ ਕਿ ਤੁਸੀਂ ਅਜਿਹਾ ਕਿਉਂ ਅਤੇ ਕਿਵੇਂ ਕੀਤਾ। ਕਿਸੇ ਵਿਅਕਤੀ ਦੇ ਮਰਨ ਤੱਕ ਉਸ ਦੀ ਗਰਦਨ ਉੱਤੇ ਗੋਡਾ ਰੱਖਣਾ ਬਿਲਕੁਲ ਗਲਤ ਹੈ। ਤੁਹਾਡਾ ਵਿਵਹਾਰ ਗਲਤ ਅਤੇ ਨਫ਼ਰਤ ਭਰਿਆ ਸੀ”।

George Floyd

ਜੱਜ ਮੈਗਨਸਨ ਨੇ ਇਸ ਸਾਲ ਦੇ ਸ਼ੁਰੂ ਵਿਚ ਘਟਨਾ ਵਾਲੀ ਥਾਂ 'ਤੇ ਤਿੰਨ ਹੋਰ ਅਧਿਕਾਰੀਆਂ ਨੂੰ ਵੀ ਦੋਸ਼ੀ ਠਹਿਰਾਇਆ ਸੀ। ਉਹ ਮੌਕੇ 'ਤੇ ਮੌਜੂਦ ਸਭ ਤੋਂ ਸੀਨੀਅਰ ਅਧਿਕਾਰੀ ਸੀ। ਅਦਾਲਤ ਨੇ ਕਿਹਾ ਕਿ ਤੁਸੀਂ ਘਟਨਾ ਵਾਲੀ ਥਾਂ ਦੀ ਕਮਾਨ ਆਪਣੇ ਹੱਥ ਵਿਚ ਲੈ ਕੇ ਤਿੰਨ ਨੌਜਵਾਨ ਅਧਿਕਾਰੀਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ।

George Floyd

ਦੱਸ ਦੇਈਏ ਕਿ ਚੌਵਿਨ ਨੇ ਜਾਰਜ ਫਲਾਇਡ (46) ਨਾਂ ਦੇ ਕਾਲੇ ਨੌਜਵਾਨ ਦੀ ਗਰਦਨ ਨੂੰ 9 ਮਿੰਟ 29 ਸੈਕਿੰਡ ਤੱਕ ਗੋਡੇ ਨਾਲ ਦਬਾ ਕੇ ਮਾਰ ਦਿੱਤਾ ਸੀ। ਇਸ ਨਾਲ ਅਮਰੀਕਾ ਅਤੇ ਹੋਰ ਥਾਵਾਂ 'ਤੇ ਪੁਲਿਸ ਦੀ ਬੇਰਹਿਮੀ ਅਤੇ ਨਸਲਵਾਦ ਵਿਰੁੱਧ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਹੋਏ। ਇਸ ਤੋਂ ਬਾਅਦ ਅਮਰੀਕੀ ਸਰਕਾਰ ਨੇ ਨਿਆਂਇਕ ਜਾਂਚ ਦਾ ਗਠਨ ਕੀਤਾ, ਜਿਸ ਵਿਚ ਦੋਸ਼ੀ ਡੇਰੇਕ ਚੌਵਿਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ।