ਬੱਸ ਡਰਾਈਵਰ ਟਰੱਕ 'ਚ ਸਿੱਕੇ ਲੈ ਕੇ ਖਰੀਦਣ ਪੁੱਜਾ ਬੀਐਮਡਬਲਿਊ ਕਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਹ ਸ਼ਖਸ ਜਦੋਂ ਕਾਰ ਖਰੀਦਣ ਗਿਆ ਤਾਂ ਟਰੱਕ ਲੈ ਕੇ ਸ਼ੋਅਰੂਮ ਵਿਚ ਪਹੁੰਚਿਆਂ। ਉਥੇ ਦਾ ਸਟਾਫ ਇਸ ਤੇ ਹੈਰਾਨ ਰਹਿ ਗਿਆ।

Coins For BMW

ਬੀਜਿੰਗ, ( ਭਾਸ਼ਾ)  : ਮਹਿੰਗੀਆਂ ਗੱਡੀਆਂ ਨੂੰ ਖਰੀਦਣ ਦਾ ਸੁਪਨਾ ਤਾਂ ਬਹੁਤ ਸਾਰੇ ਲੋਕ ਵੇਖਦੇ ਹਨ ਪਰ ਕੁਝ ਲੋਕ ਅਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਕਿਸੀ ਵੀ ਹੱਦ ਤਕ ਚਲੇ ਜਾਂਦੇ ਹਨ। ਚੀਨ ਵਿਚ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਜਦ ਬੀਐਮਡਬਲਿਊ ਕਾਰ ਦੇ ਨਵੇਂ ਮਾਡਲ ਨੂੰ ਵੇਖਦਿਆਂ ਹੀ ਇਕ ਸ਼ਖਸ ਨੇ ਉਸਨੂੰ ਖਰੀਦਣ ਦਾ ਮਨ ਬਣਾ ਲਿਆ।

ਦਿਲਚਸਪ ਗੱਲ ਇਹ ਹੈ ਕਿ ਇਹ ਸ਼ਖਸ ਜਦੋਂ ਕਾਰ ਖਰੀਦਣ ਗਿਆ ਤਾਂ ਟਰੱਕ ਲੈ ਕੇ ਸ਼ੋਅਰੂਮ ਵਿਚ ਪਹੁੰਚਿਆਂ। ਉਥੇ ਦਾ ਸਟਾਫ ਇਸ ਤੇ ਹੈਰਾਨ ਰਹਿ ਗਿਆ।  ਦਰਅਸਲ ਇਹ ਸ਼ਖਸ ਅਪਣੇ ਸੁਪਨਿਆਂ ਦੀ ਕਾਰ ਨੂੰ ਖਰੀਦਣ ਲਈ ਟਰੱਕ ਵਿਚ ਸਿੱਕੇ ਲੈ ਕੇ ਸ਼ੋਅਰੂਮ ਵਿਚ ਪਹੁੰਚ ਗਿਆ। ਇਸ ਤੋਂ ਪਹਿਲਾਂ ਇਸ ਸ਼ਖਸ ਨੇ ਇਨਾਂ ਸਿੱਕਿਆਂ ਨੂੰ 4 ਦਿਨ ਵਿਚ ਅਪਣੇ ਦੋਸਤ ਦੀ ਮਦਦ ਨਾਲ ਗਿਣਿਆ ਜਿਨਾਂ ਦੀ ਕੁਲ ਗਿਣਤੀ ਇਕ ਲੱਖ 50 ਹਜ਼ਾਰ ਸੀ।

ਚੀਨ ਦੇ ਟੋਂਗਰੇਨ ਨਾ ਦੇ ਰਹਿਣ ਵਾਲੇ ਇਸ ਸ਼ਖਸ ਦੀ ਇਸ ਹਰਕਤ ਤੇ ਪਹਿਲਾਂ ਤਾਂ ਸ਼ੋਅਰੂਮ ਦੇ ਮੈਨੇਜਰ ਯਕੀਨ ਨਹੀਂ ਆਇਆ ਕਿ  ਉਹ ਸਿੱਕੇ ਲੈ ਕੇ ਇਨੀ ਮਹਿੰਗੀ ਗੱਡੀ ਖਰੀਦਣ ਆਇਆ ਹੈ, ਪਰ ਸਿੱਕਿਆਂ ਦਾ ਭਰਿਆ ਟਰੱਕ ਵੇਖ ਕੇ ਮੈਨੇਜਰ ਨੇ ਸਿੱਕੇ ਗਿਣਨ ਲਈ ਬੈਂਕ ਵਿਚ ਫੋਨ ਕਰ ਕੇ 11 ਕਰਮਚਾਰੀਆਂ ਨੂੰ ਬੁਲਾ ਲਿਆ। 10 ਘੰਟੇ ਦੀ ਮਸ਼ੱਕਤ ਤੋਂ ਬਾਅਦ 900 ਕਿਲੋ ਦੇ ਇਹ ਸਿੱਕੇ ਗਿਣੇ ਜਾ ਸਕੇ।

ਸਿੱਕਿਆਂ ਦੀ ਗਿਣਤੀ ਪੂਰੀ ਹੁੰਦਿਆਂ ਹੀ ਸ਼ੋਅਰੂਮ ਤਾੜੀਆਂ ਨਾਲ ਗੂੰਜ ਉਠਿਆ। ਮੈਨੇਜਰ ਨੇ ਗੱਡੀ ਇਸ ਸ਼ਖਸ ਨੂੰ ਸੌਂਪ ਦਿਤੀ। ਇਸ ਸ਼ਖਸ ਦੇ ਜਜਬੇ ਦੀ ਕਹਾਣੀ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾ ਰਿਹਾ ਹੈ। ਕਾਰ ਖਰੀਦਣ ਵਾਲਾ ਇਹ ਸ਼ਖਸ ਬੱਸ ਦਾ ਡਰਾਈਵਰ ਸੀ।

ਉਸਨੇ ਦਸਿਆ ਕਿ ਹਮੇਂਸ਼ਾ ਤੋਂ ਹੀ ਉਸਦਾ ਸੁਪਨਾ ਮਹਿੰਗੀ ਗੱਡੀ ਖਰੀਦਣਦਾ ਸੀ ਜਿਸਦੇ ਲਈ ਉਹ ਬਹੁਤੇ ਲੰਮੇ ਸਮੇਂ ਤੋਂ ਸਿੱਕੇ ਜਮ੍ਹਾ ਕਰ ਰਿਹਾ ਸੀ। ਸਿੱਕੇ ਜਮਾਂ ਕਰਦੇ-ਕਰਦੇ ਉਸਨੂੰ ਪਤਾ ਹੀ ਨਹੀਂ ਲਗਾ ਕਿ ਕਦ ਉਸ ਕੋਲ 50 ਲੱਖਤੋਂ ਵੱਧ ਰੁਪਏ ਜਮ੍ਹਾ ਹੋ ਗਏ।