ਟਰੰਪ ਨੇ ਕਨੇਡਾ, ਮੈਕਸਿਕੋ ਤੋਂ ਬਾਅਦ ਹੁਣ ਚੀਨ, ਜਪਾਨ ਯੂਰਪੀ ਸੰਘ ਨਾਲ ਵਪਾਰਕ ਸਮਝੌਤਾ ਕਰਨ ਦੀ ਉਮੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਗੁਆਢੀਂ ਦੇਸ਼ਾਂ ਮੈਕਸਿਕੋਂ ਅਤੇ ਕਨੇਡਾ ਦੇ ਨਾਲ ਵਪਾਰਕ ਸਮਝੌਤਾ ਕਰਨ ਦੇ ਐਲਾਨ...

Donald Trump

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਗੁਆਢੀਂ ਦੇਸ਼ਾਂ ਮੈਕਸਿਕੋਂ ਅਤੇ ਕਨੇਡਾ ਦੇ ਨਾਲ ਵਪਾਰਕ ਸਮਝੌਤਾ ਕਰਨ ਦੇ ਐਲਾਨ ਤੋਂ ਇਕ ਦਿਨ ਬਾਅਦ ਕਿਹਾ ਕਿ ਹੁਣ ਚੀਨ, ਜਪਾਨ ਅਤੇ ਯੂਰਪੀ ਸੰਘ ਦੇ ਨਾਲ ਸਮਝੌਤੇ ਉਤੇ ਕੰਮ ਚਲ ਰਿਹਾ ਹੈ। ਅਮਰੀਕਾ-ਮੈਕਸਿਕੋ-ਕਨੇਡਾ ਇਕਰਾਰਨਾਮਾ (ਯੂਐਸਐਸਸੀਏ) ਲਗਭਗ ਤਿੰਨ ਦਹਾਕੇ ਪੁਰਾਣੇ 'ਉਤਰੀ ਅਮਰੀਕਾ ਮੁਫ਼ਤ ਵਾਪਰ ਸਮਝੌਤਾ' (ਨਾਫਟਾ) ਦੀ ਥਾਂ ਲਵੇਗਾ।

ਟਰੰਪ ਨੇ ਮੰਗਲਵਾਰ ਨੂੰ ਕਿਹਾ, ਯੂਐਸਐਸਸੀਏ ਇਕ ਵੱਡਾ ਵਪਾਰਕ ਸਮਝੌਤਾ ਹੈ, ਹੁਣ ਤਕ ਸਭ ਤੋਂ ਵੱਡਾ ਸਮਝੌਤਾ ਜਿਹੜਾ ਵਪਾਰ ਦੇ ਖੇਤਰ ਵਿਚ ਕੀਤਾ ਗਿਆ ਹੈ। ਮੈਂ ਹੁਣ ਚੀਨ ਜਾਂ ਯੂਰਪੀ ਸੰਘ ਜਾਂ ਹੋਰ ਪੱਖਾਂ ਦੇ ਨਾਲ ਵੀ ਅਜਿਹਾ ਸਮਝੌਤਾ ਕਰਨਾ ਚਾਹੁੰਦਾ ਹਾਂ। ਪਰ ਇਹ ਹੁਣ ਤਕ ਦਾ ਸਭ ਤੋਂ ਵੱਡਾ ਸਮਝੌਤਾ ਹੈ। ਉਹਨਾਂ ਨੇ ਕਿਹਾ, ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਹੁਣ ਚੀਨ ਦੇ ਨਾਲ ਸਮਝੌਤੇ ਉਤੇ ਕੰਮ ਕਰ ਰਹੇ ਹਾਂ। ਅਸੀਂ ਜਪਾਨ ਦੇ ਨਾਲ ਵੀ ਕੰਮ ਕਰ ਰਹੇ ਹਾਂ।

ਅਸੀਂ ਯੂਰਪੀ ਸੰਘ ਦੇ ਨਾਲ ਵੀ ਕੰਮ ਕਰ ਰਹੇ ਹਾਂ। ਇਹ ਸਾਡੇ ਦੇਸ਼ ਦੇ ਲਈ ਅਤੇ ਸਾਡੇ ਕਰਮਚਾਰੀਆਂ ਲਈ ਸ਼ਾਨਦਾਰ ਸੰਧੀਆਂ ਹਨ। 'ਸੀਨੇਟਰ ਰਾਬ ਪਾਰਟਮੈਨ' ਨੇ ਸੀਨੇਟ ਵਿਚ ਕਿਹਾ ਕਿ ਯੂਐਸਐਸਸੀਏ ਤੋਂ ਉਤਰੀ ਅਮਰੀਕੀ ਬਜਾਰ ਨੂੰ ਵਿਸ਼ਵ ਦੇ ਹੋਰ ਹਿਸਿਆਂ ਖ਼ਾਸ ਕਰਕੇ ਚੀਨ ਦੇ ਨਾਲ ਜਾਰੀ ਵਪਾਰਿਕ ਖਿੱਚਤਾਣ ਦੇ ਨਾਲ ਨਿਪਟਣ ਵਿਚ ਸਹਾਇਤਾ ਕਰੇਗਾ।

ਕਾਂਗਰਸੀ ਮੈਂਬਰ ਸਟੀਵ ਕਿੰਗ ਨੇ ਓਵਲ ਹਾਊਸ ਵਿਚ ਟਰੰਪ ਦੇ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਚੀਨ ਜਲਦੀ ਹੀ ਅਮਰੀਕਾ ਦੀ ਬੌਧਿਕ ਜਾਇਦਾਦ ਦੀ ਚੋਰੀ ਦੀ ਭਾਰੀ ਕੀਮਤ ਨੂੰ ਭੁਗਤਣਾ ਸ਼ੁਰੂ ਕਰ ਦੇਵੇਗਾ।