ਕੈਨੇਡਾ: ਕੈਨੇਡੀਅਨ ਵਿਅਕਤੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਕੈਨੇਡਾ ਪੜ੍ਹਨ ਲਈ ਘਰਾਂ ‘ਚ ਰਹਿੰਦੇ ਪੰਜਾਬੀਆਂ ਉੱਤੇ ਗੰਦਗੀ ਫੈਲਾਉਣ ਦੇ ਇਲਜ਼ਾਮ ਲਗਾ ਰਿਹਾ ਹੈ। ਇਸ ਵਿਚ ਵਿਅਕਤੀ ਖੁਦ ਵੀਡੀਓ ਬਣਾ ਕੇ ਕੈਨੇਡਾ ਰਹਿੰਦੇ ਪੰਜਾਬੀਆਂ ਦੇ ਘਰ ਦੇ ਹਾਲਾਤ ਦਿਖਾਉਂਦਾ ਹੈ ਇਸ ਨੂੰ ਬਾਅਦ ਵਿਚ ਵਿਅਕਤੀ ਵੱਲੋਂ ਵਾਇਰਲ ਕਰ ਦਿੱਤਾ ਗਿਆ।
ਦੱਸ ਦਈਏ ਕਿ ਇਹ ਵੀਡੀਓ ਹੁਣ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ ਕਿਉਂਕਿ ਮਾਮਲਾ ਪੰਜਾਬੀਆਂ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਪਰ ਸਪੋਕਸਮੈਨ ਟੀਵੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਦੱਸ ਦਈਏ ਕਿ ਕੈਨੇਡਾ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਰਹਿੰਦੇ ਹਨ ਜਿਥੇ ਪੰਜਾਬੀਆਂ ਵੱਲੋਂ ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ ਹਨ। ਪਰ ਸ਼ਾਇਦ ਇਹ ਵੀ ਹੋ ਸਕਦਾ ਹੈ ਕਿ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਇਹ ਵੀਡੀਓ ਬਣਾਈ ਹੋਵੇ।
ਪੰਜਾਬ ਤੋਂ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਗਏ ਹੋਏ ਹਨ। ਕੋਈ ਅਪਣੀ ਪੜ੍ਹਾਈ ਲਈ ਤੇ ਕੋਈ ਨੌਕਰੀ ਜਾਂ ਹੋਰ ਕੰਮ ਲਈ। ਪਰ ਕਈ ਲੋਕਾਂ ਨੇ ਤਾਂ ਵਿਦੇਸ਼ਾਂ ਵਿਚ ਜਾ ਕੇ ਕਈ ਪ੍ਰਸਿੱਧੀਆਂ ਵੀ ਹਾਸਲ ਕੀਤੀਆਂ ਹਨ। ਦਸ ਦਈਏ ਕਿ ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ਪਰਮਿੰਦਰ ਸਿੰਘ ਅਤੇ ਪ੍ਰੀਤ ਰੰਧਾਵਾ ਨੇ ਫੁੱਟਬਾਲ ਟੂਰਨਾਮੈਂਟ ਐਨਬੀਏ ਫਾਈਨਲ ਮੈਚ ਦੇ ਪ੍ਰਸਾਰਨ ਦੌਰਾਨ ਅਪਣੀ ਮਾਤ ਭਾਸ਼ਾ ਪੰਜਾਬੀ ਵਿਚ ਕੁਮੈਂਟਰੀ ਕੀਤੀ ਅਤੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਸੀ।
ਇਸ ਖੇਡ ਦੇ ਚਲ ਰਹੇ ਟੂਰਨਾਮੈਂਟ ਵੱਲ ਕੌਮਾਂਤਰੀ ਪੱਧਰ ਤੇ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਇਸ ਦੌਰਾਨ ਟੋਰੰਟੋ ਤੋਂ ਉੱਘੇ ਕਾਰੋਬਾਰੀ ਨਵ ਭਾਟੀਆ ਅਤੇ ਪਰਮਿੰਦਰ ਸਿੰਘ ਅਤੇ ਪ੍ਰੀਤ ਰੰਧਾਵਾ ਵੀ ਚਰਚਾ ਵਿਚ ਰਹੇ। ਨਵ ਭਾਟੀਆ ਲੰਬੇ ਸਮੇਂ ਤੋਂ ਰੈਪਟਰਜ਼ ਟੀਮ ਦੇ ਪ੍ਰਸ਼ੰਸਕ ਹਨ ਅਤੇ ਇਸ ਟੀਮ ਦਾ ਉਤਸ਼ਾਹ ਨਾਲ ਪ੍ਰਚਾਰ ਕਰਦੇ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।