ਕੈਲੇਫੋਰਨੀਆ ਦੇ ਬਾਰ 'ਚ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ 'ਚ ਇਕ ਵਾਰ ਫਿਰ ਤੋਂ ਗੋਲੀਬਾਰੀ ਦੀ ਖਬਰ ਸਾਹਮਣ ਆਈ ਹੈ । ਇਸ ਵਾਰ ਅਮਰੀਕਾ ਦੇ ਲੋਸ ਏਂਜ਼ਿਲਿਸ ਇਲਾਕੇ ਵਿਚ ਬੁੱਧਵਾਰ ਦੇਰ ਰਾਤ ਇਕ..

California

ਵਾਸ਼ਿੰਗਟਨ (ਪੀਟੀਆਈ): ਅਮਰੀਕਾ 'ਚ ਇਕ ਵਾਰ ਫਿਰ ਤੋਂ ਗੋਲੀਬਾਰੀ ਦੀ ਖਬਰ ਸਾਹਮਣ ਆਈ ਹੈ। ਇਸ ਵਾਰ ਅਮਰੀਕਾ ਦੇ ਲੋਸ ਏਂਜ਼ਿਲਿਸ ਇਲਾਕੇ ਵਿਚ ਬੁੱਧਵਾਰ ਦੇਰ ਰਾਤ ਇਕ ਬਾਰ ਵਿਚ ਇਕ ਬੰਦੂਕਧਾਰੀ ਜ਼ਬਰਨ ਵੜ ਗਿਆ ਅਤੇ ਉਸ ਨੇ ਗੋਲੀਬਾਰੀ ਕਰ ਦਿਤੀ। ਦੱਸ ਦਈਏ ਕਿ ਇਸ ਘਟਨਾ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਜਖ਼ਮੀ ਹੋ ਗਏ।

ਵੈਂਟੁਰਾ ਕਾਉਂਟੀ ਸ਼ੇਰਿਫ ਦਫ਼ਤਰ  ਦੇ ਕੈਪਟਨ ਗਾਰੋਂ ਕੁਰੇਦਜਿਆਨ ਨੇ ਦੱਸਿਆ ਕਿ ਬਾਰ ਵਿਚ ਕਾਲਜ ਦੇ ਵਿਦਿਆਰਥੀਆਂ ਦੀ ਇਕ ਪਾਰਟੀ ਚੱਲ ਰਹੀ ਸੀ ਅਤੇ ਅਣਗਿਣਤ ਲੋਕ ਉੱਥੇ ਮੌਜੂਦ ਸਨ। ਜਿਸ ਦੇ ਚਲਦਿਆਂ ਉੱਥੇ ਭਾਜੜਾਂ ਪੈ ਗਈਆਂ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਹੁਣ ਵੀ ਪਰਿਸਰ ਦੇ ਅੰਦਰ ਹੀ ਹੈ।

ਇਸ ਘਟਨਾ ਵਿਚ ਇਕ ਡਿਪਟੀ ਸ਼ੇਰਿਫ ਸਹਿਤ 11 ਲੋਕ ਜਖ਼ਮੀ ਹੋਏ ਹਨ। ਲੋਸ ਏੰਜਿਲਿਸ ਟਾਈਮਸ ਨੇ ਇਕ ਕਨੂੰਨ ਪਰਿਵਰਤਨ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਘੱਟ ਤੋਂ ਘੱਟ 30 ਗੋਲੀਆਂ ਚੱਲੀ ਹਨ।