ਪਾਕਿ ਨੇ ‘ਅਸੁਰੱਖਿਅਤ ਗੋਲੀਬਾਰੀ’ ਨੂੰ ਲੈ ਕੇ ਭਾਰਤੀ ਸਫ਼ਾਰਤੀ ਨੂੰ ਕੀਤਾ ਤਲਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੇ ਭਾਰਤੀ ਸੈਨਿਕਾਂ ਵਲੋਂ ਕੰਟਰੋਲ ਲਾਈਨ 'ਤੇ ‘‘ਅਸੁਰੱਖਿਅਤ ਗੋਲੀਬਾਰੀ’’ ਦੀ ਨਿੰਦਾ ਕਰਨ ਲਈ ਸ਼ਨਿਚਰਵਾਰ ਨੂੰ ਭਾਰਤ ਦੇ ਉਪ-ਹਾਈ ਕਮਿਸ਼ਨਰ...

India’s Deputy High Commissioner to Pakistan JP Singh

ਇਸਲਾਮਾਬਾਦ : (ਭਾਸ਼ਾ) ਪਾਕਿਸਤਾਨ ਨੇ ਭਾਰਤੀ ਸੈਨਿਕਾਂ ਵਲੋਂ ਕੰਟਰੋਲ ਲਾਈਨ 'ਤੇ ‘‘ਅਸੁਰੱਖਿਅਤ ਗੋਲੀਬਾਰੀ’’ ਦੀ ਨਿੰਦਾ ਕਰਨ ਲਈ ਸ਼ਨਿਚਰਵਾਰ ਨੂੰ ਭਾਰਤ ਦੇ ਉਪ-ਹਾਈ ਕਮਿਸ਼ਨਰ ਜੇ ਪੀ ਸਿੰਘ ਨੂੰ ਤਲਬ ਕੀਤਾ ਗਿਆ। ਇਸ ਗੋਲੀਬਾਰੀ ਵਿਚ ਇਕ ਮਹਿਲਾ ਮਾਰੀ ਗਈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਉਸ ਦੇ ਬੁਲਾਰੇ ਮੋਹੰਮਦ  ਫੈਸਲ ਨੇ ਸਿੰਘ ਨੂੰ ਤਲਬ ਕੀਤਾ ਹੈ ਅਤੇ ਭਾਰਤੀ ਸੈਨਿਕਾਂ ਵਲੋਂ ‘‘ਅਸੁਰੱਖਿਅਤ ਜੰਗਬੰਦੀ ਦੀ ਉਲੰਘਣਾ ਦੀ ਨਿੰਦਾ ਕੀਤੀ।’’ ਫੈਸਲ ਨੇ ਕਿਹਾ ਕਿ ਸ਼ੁਕਰਵਾਰ ਨੂੰ ਭਿੰਬਰ ਸੈਕਟਰ ਵਿਚ ਕੀਤੀ ਗਈ ਗੋਲੀਬਾਰੀ ਵਿਚ 22 ਸਾਲ ਦੀ ਮਹਿਲਾ ਮੁਨੱਜਾ ਬੀਬੀ ਮਾਰੀ ਗਈ।

ਉਨ੍ਹਾਂ ਨੇ ਕਿਹਾ ਕਿ ਸਿਵਲ ਆਬਾਦੀ ਵਾਲੇ ਖੇਤਰ ਨੂੰ ਜਾਣ-ਬੂੱਝ ਕੇ ਨਿਸ਼ਾਨਾ ਬਣਾਉਣਾ ਨਿੰਦਾ ਅਤੇ ਮਨੁਖੀ ਮਾਣ, ਅੰਤਰਰਾਸ਼ਟਰੀ ਮਾਨੁਖੀ ਅਧੀਕਾਰ ਅਤੇ ਮਾਨਵਤਾਵਾਦੀ ਕਾਨੂੰਨ ਦੇ ਖਿਲਾਫ ਹੈ। ਫੈਸਲ ਨੇ ਦਾਅਵਾ ਕੀਤਾ ਕਿ ਕੰਟਰੋਲ ਲਾਈਨ ਅਤੇ ਵਰਕਿੰਗ ਬਾਉਂਡਰੀ ਉਤੇ ਭਾਰਤੀ ਫੌਜੀ ਭਾਰੀ ਹਥਿਆਰਾਂ ਨਾਲ ਸਿਵਿਲ  ਆਬਾਦੀ ਵਾਲੇ ਇਲਾਕਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਨੇ ਇਸ ਸਾਲ ਹੁਣ ਤੱਕ 2,312 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਜਿਸ ਵਿਚ 35 ਆਮ ਨਾਗਰਿਕ ਮਾਰੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਸਾਲ 2017 ਤੋਂ ਜੰਗਬੰਦੀ ਉਲੰਘਣਾ ਦੀਆਂ ਘਟਨਾਵਾਂ ਵਿਚ ਪਹਿਲਾਂ ਨਾਲੋਂ ਵਾਧਾ ਹੋਇਆ ਜਦੋਂ ਉਨ੍ਹਾਂ ਨੇ ਜੰਗਬੰਦੀ ਦਾ 1970 ਵਾਰ ਉਲੰਘਣਾ ਕੀਤਾ। ਫੈਸਲ ਨੇ ਕਿਹਾ ਕਿ ਭਾਰਤ ਵਲੋਂ ਜੰਗਬੰਦੀ ਉਲੰਘਣਾ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਖ਼ਤਰਾ ਹੈ ਜਿਸ ਦਾ ਗਲਤ ਰਣਨੀਤਕ ਅੰਜਾਮ ਨਿਕਲ ਸਕਦਾ ਹੈ।