8 Indians in Qatar News : ਦੀਵਾਲੀ 'ਤੇ ਉਮੀਦ ਦੀ ਕਿਰਨ, ਕਤਰ 'ਚ 8 ਭਾਰਤੀਆਂ ਦੀ ਮੌਤ ਦੀ ਸਜ਼ਾ 'ਤੇ ਅਪੀਲ ਹੋਈ ਮਨਜ਼ੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

8 Indians in Qatar News : 23 ਨੂੰ ਹੋਵੇਗੀ ਮਾਮਲੇ ਦੀ ਸੁਣਵਾਈ

8 Indians in Qatar News

8 Indians in Qatar News: ਕਤਰ ਵਿਚ ਕਥਿਤ ਜਾਸੂਸੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਦੇ ਪਰਿਵਾਰਾਂ ਨੂੰ ਦੀਵਾਲੀ ਤੋਂ ਪਹਿਲਾਂ ਵੱਡੀ ਖ਼ਬਰ ਮਿਲੀ ਹੈ। ਅਪੀਲੀ ਅਦਾਲਤ ਨੇ ਇਨ੍ਹਾਂ ਸਾਬਕਾ ਜਲ ਸੈਨਾ ਅਧਿਕਾਰੀਆਂ ਦੀ ਸਜ਼ਾ ਵਿਰੁੱਧ ਅਪੀਲ ਸਵੀਕਾਰ ਕਰ ਲਈ ਹੈ।

ਇਹ ਵੀ ਪੜ੍ਹੋ: Mining News : ਕੌਮੀ ਸੁਰੱਖਿਆ ਨਾਲ ਸਮਝੌਤਾ ਕਰਕੇ ਮਾਈਨਿੰਗ ਕਿਵੇਂ ਜਾਰੀ ਰੱਖੀ ਜਾ ਸਕਦੀ ਹੈ?- ਹਾਈ ਕੋਰਟ 

ਸੁਣਵਾਈ ਦੀ ਪਹਿਲੀ ਤਰੀਕ 23 ਨਵੰਬਰ ਤੈਅ ਕੀਤੀ ਗਈ ਹੈ। ਇਕ ਹੋਰ ਮਹੱਤਵਪੂਰਨ ਘਟਨਾਕ੍ਰਮ ਵਿੱਚ, ਕਤਰ ਦੇ ਅਧਿਕਾਰੀਆਂ ਨੇ ਭਾਰਤੀ ਰਾਜਦੂਤ ਨੂੰ ਭਾਰਤੀਆਂ ਨਾਲ ਮਿਲਣ ਦੀ ਇਜਾਜ਼ਤ ਦਿਤੀ।

ਇਹ ਵੀ ਪੜ੍ਹੋ: Earthquake in Punjab: ਪੰਜਾਬ 'ਚ ਆਇਆ ਭੂਚਾਲ, ਸਹਿਮੇ ਲੋਕ ਘਰਾਂ 'ਚੋਂ ਨਿਕਲੇ ਬਾਹਰ  

ਇਹ ਵੀ ਚਰਚਾ ਹੈ ਕਿ ਵਪਾਰਕ ਰੰਜਿਸ਼ ਕਾਰਨ ਇਸ ਨੂੰ ਜਾਸੂਸੀ ਦਾ ਮਾਮਲਾ ਬਣਾਇਆ ਗਿਆ ਸੀ। ਸਾਬਕਾ ਭਾਰਤੀ ਮਰੀਨ ਦੀ ਗ੍ਰਿਫਤਾਰੀ ਤੋਂ ਬਾਅਦ ਕੰਪਨੀ ਲਾਕਡਾਊਨ 'ਚ ਆ ਗਈ ਸੀ। ਵੈੱਬਸਾਈਟ ਵੀ ਬੰਦ ਕਰ ਦਿੱਤੀ ਗਈ ਸੀ। ਇਸ ਨਾਲ ਅਟਕਲਾਂ ਨੂੰ ਮਜ਼ਬੂਤ ​​ਆਧਾਰ ਮਿਲਿਆ ਹੈ।