ਹੁਣ ਵਾਇਰਸ ਨਾਲ ਵਧੇਗੀ ਕੰਪਿਊਟਰ ਦੀ ਸਪੀਡ ਅਤੇ ਮੈਮਰੀ
ਵਿਗਿਆਨੀਆਂ ਨੇ ਇਸ ਸਬੰਧੀ ਦੱਸਿਆ ਕਿ ਕੰਪਿਊਟਰ ਨੂੰ ਤੇਜ ਕਰਨ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਮਿਲੀਸੈਕੰਡ ਟਾਇਮ ਡਿਲੇ ਨੂੰ ਘੱਟ ਕੀਤਾ ਜਾਵੇ।
ਸਿੰਗਾਪੁਰ, ( ਭਾਸ਼ਾ ) : ਕੰਪਿਊਟਰ ਵਾਇਰਸ ਅਜਿਹੇ ਪ੍ਰੋਗਰਾਮ ਹੁੰਦੇ ਹਨ ਜਿਸ ਨਾਲ ਕੰਪਿਊਟਰ ਪੂਰੀ ਤਰਾਂ ਬੰਦ ਹੋ ਸਕਦਾ ਹੈ। ਪਰ ਨੈਨੋਟੈਕਨੋਲਿਜੀ ਦੀ ਦੁਨੀਆ ਨੇ ਜੀਵ ਵਾਇਰਸ ਅਤੇ ਕੰਪਿਊਟਰ ਵਿਚਕਾਰ ਲੜੀ ਜੋੜ ਦਿਤੀ ਹੈ। ਇਸ 'ਤੇ ਕੰਮ ਕਰਦੇ ਹੋਏ ਵਿਗਿਆਨੀਆਂ ਨੇ ਵਾਇਰਸ ਦੀ ਮਦਦ ਨਾਲ ਕੰਪਿਊਟਰ ਦੀ ਸਪੀਡ ਅਤੇ ਮੈਮਰੀ ਨੂੰ ਵਧਾਉਣ ਦਾ ਤਰੀਕਾ ਲੱਭ ਲਿਆ ਹੈ। ਅਪਲਾਈਡ ਨੈਨੋ ਮੈਟਰੀਅਲਸ ਜਰਨਲ ਵਿਚ ਪ੍ਰਕਾਸ਼ਿਤ ਹੋਈ ਇਸ ਖੋਜ ਮੁਤਾਬਕ ਵਿਗਿਆਨੀਆ ਨੇ ਐਮ13 ਬੈਕਟੀਰਿਓਫੇਜ ਵਾਇਰਸ ਦੀ ਮਦਦ ਨਾਲ ਕੰਪਿਊਟਰ ਦੀ ਸਪੀਡ ਨੂੰ ਤੇਜ ਕਰਨ ਦੇ ਤਰੀਕੇ ਦੀ ਖੋਜ ਕੀਤੀ ਹੈ।
ਇਹ ਵਾਇਰਸ ਮੂਲ ਤੌਰ 'ਤੇ ਈ-ਕੋਲੀ ਬਕਟੀਰਿਆ ਨੂੰ ਸੰਕ੍ਰਿਮਤ ਕਰਦਾ ਹੈ। ਵਿਗਿਆਨੀਆਂ ਨੇ ਇਸ ਸਬੰਧੀ ਦੱਸਿਆ ਕਿ ਕੰਪਿਊਟਰ ਨੂੰ ਤੇਜ ਕਰਨ ਲਈ ਇਹ ਜ਼ਰੂਰੀ ਹੈ ਕਿ ਉਸ ਦੇ ਮਿਲੀਸੈਕੰਡ ਟਾਇਮ ਡਿਲੇ ਨੂੰ ਘੱਟ ਕੀਤਾ ਜਾਵੇ। ਇਹ ਟਾਈਮ ਡਿਲੇ ਭਾਵ ਕਿ ਦੇਰੀ ਰੈਂਡਮ ਐਕਸਸ ਮੈਮਰੀ ( ਰੈਮ ) ਅਤੇ ਹਾਈ ਡਰਾਈਵ ਵਿਚਕਾਰ ਡਾਟਾ ਟਰਾਂਸਫਰਰ ਅਤੇ ਸਟੋਰੇਜ ਕਾਰਨ ਹੁੰਦੀ ਹੈ। ਸਿੰਗਾਪੁਰ ਯੂਨੀਵਰਸਿਟੀ ਆਫ ਟੈਕਨੋਲਿਜੀ ਐਂਡ ਡਿਜ਼ਾਈਨ ਦੇ ਖੋਜਕਰਤਾਵਾਂ ਮੁਤਾਬਕ ਫੇਜ-ਚੇਂਜ ਮੈਮਰੀ ਇਸ ਸਮੱਸਿਆ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ।
ਇਹ ਰੈਮ ਵਾਂਗ ਤੇਜ ਹੁੰਦਾ ਹੈ ਅਤੇ ਇਸ ਵਿਚ ਹਾਈ ਡਰਾਈਵ ਤੋਂ ਵੱਧ ਡਾਟਾ ਸਟੋਰ ਹੋ ਸਕਦਾ ਹੈ। ਹਾਲਾਂਕਿ ਇਸ ਪ੍ਰਕਿਰਿਆ ਵਿਚ ਤਾਪਮਾਨ ਵੱਡੀ ਸਮੱਸਿਆ ਹੈ। ਫੇਜ-ਚੇਂਜ ਮੈਮਰੀ ਲਈ ਜਿਸ ਸਮੱਗਰੀ ਦੀ ਵਰਤੋਂ ਹੁੰਦੀ ਹੈ ਉਹ 347 ਡਿਗਰੀ ਸੈਲਸੀਅਸ ਤੇ ਟੁੱਟ ਜਾਂਦਾ ਹੈ। ਉਥੇ ਹੀ ਕੰਪਿਊਟਰ ਚਿਪ ਨਿਰਮਾਣ ਦੀ ਪ੍ਰਕਿਰਿਆ ਵਿਚ ਤਾਪਮਾਨ ਇਸ ਦੇ ਬਹੁਤ ਉੱਤੇ ਤਕ ਜਾਂਦਾ ਹੈ। ਇਸ ਤਾਜਾ ਸੋਧ ਵਿਚ ਵਿਗਿਆਨੀਆਂ ਨੇ ਇਹ ਪਾਇਆ ਹੈ ਕਿ ਐਮ13 ਬੈਕਟੀਰਿਓਫੇਜ ਵਾਇਰਸ ਦੀ ਮਦਦ ਨਾਲ ਬਹੁਤ ਘੱਟ ਤਾਪਮਾਨ ਵਿਚ ਹੀ ਇਸ ਮਟੀਰੀਅਲ ਨੂੰ ਵਾਇਰ ਵਿਚ ਤਬਦੀਲ ਕਰ ਕੇ ਕੰਪਿਊਟਰ ਚਿਪ ਵਿਚ ਇਸ ਦੀ ਵਰਤੋਂ ਕਰਨਾ ਸੰਭਵ ਹੋ ਸਕਦਾ ਹੈ।