ਚੀਨ ਨੇ ਅਮਰੀਕੀ ਨੇਵੀ ਦਾ ਕੰਪਿਊਟਰ ਹੈਕ ਕਰ ਖ਼ੁਫ਼ੀਆ ਡੇਟਾ ਕੀਤਾ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨੀ ਸਰਕਾਰ ਦੇ ਹੈਕਰਾਂ ਨੇ ਅਮਰੀਕੀ ਨੌਸੈਨਾ ਦੇ ਇਕ ਠੇਕੇਦਾਰ ਦੇ ਕੰਪਿਊਟਰ ਤੋਂ ਸਮੁੰਦਰੀ ਯੁੱਧ ਸਬੰਧੀ ਗੁਪਤ ਜਾਣਕਾਰੀ ਹਾਸਲ ਕਰ ਲਈ।

china hackers

ਵਾਸ਼ਿੰਗਟਨ : ਚੀਨੀ ਸਰਕਾਰ ਦੇ ਹੈਕਰਾਂ ਨੇ ਅਮਰੀਕੀ ਨੌਸੈਨਾ ਦੇ ਇਕ ਠੇਕੇਦਾਰ ਦੇ ਕੰਪਿਊਟਰ ਤੋਂ ਸਮੁੰਦਰੀ ਯੁੱਧ ਸਬੰਧੀ ਗੁਪਤ ਜਾਣਕਾਰੀ ਹਾਸਲ ਕਰ ਲਈ। ਇਨ੍ਹਾਂ ਵਿਚ ਸੁਪਰਸੋਨਿਕ ਜਹਾਜ਼ ਰੋਕੂ ਮਿਜ਼ਾਈਲ ਨੂੰ ਤਿਆਰ ਕਰਨ ਦੀ ਗੁਪਤ ਜਾਣਕਾਰੀ ਵੀ ਸ਼ਾਮਲ ਹੈ। ਅਮਰੀਕੀ ਅਧਿਕਾਰੀ ਨੇ ਸ਼ੁਕਰਵਾਰ ਨੂੰ ਦਸਿਆ ਕਿ ਨੇਵੀ ਖ਼ੁਫ਼ੀਆ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਟ (ਐਫਬੀਆਈ) ਦੇ ਸਹਿਯੋਗ ਨਾਲ ਜਨਵਰੀ ਅਤੇ ਫਰਵਰੀ ਵਿਚ ਹੋਈ ਇਸ ਹੈਕਿੰਗ ਦੀ ਜਾਂਚ ਕਰ ਰਹੀ ਹੈ।