ਲੜਕੀਆਂ ਨੂੰ ਜਬਰਨ ਛੂਹਣ ਦਾ ਨਤੀਜਾ ਸਮਾਰਟ ਡ੍ਰੈਸ ਨੇ ਕੀਤਾ ਰਿਕਾਰਡ, ਨਤੀਜਾ ਹੈਰਾਨੀਜਨਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਸੇ ਵੀ ਭੀੜ - ਭਾੜ ਵਾਲੇ ਇਲਾਕੇ ਤੋਂ ਨਿਕਲਣਾ ਸਾਡੇ ਲਈ ਕਿਸੇ ਟਾਸਕ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਕਈ ਮੁਰਦ ਕੋਈ ਮੌਕਾ ਨਹੀਂ ਛੱਡਦਾ ਔਰਤਾਂ ਨੂੰ ਜਬਰਨ ...

Smart Dress

ਬ੍ਰਾਜ਼ੀਲ : (ਪੀਟੀਆਈ) ਕਿਸੇ ਵੀ ਭੀੜ - ਭਾੜ ਵਾਲੇ ਇਲਾਕੇ ਤੋਂ ਨਿਕਲਣਾ ਸਾਡੇ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਕਈ ਮੁਰਦ ਕੋਈ ਮੌਕਾ ਨਹੀਂ ਛੱਡਦਾ ਔਰਤਾਂ ਨੂੰ ਜਬਰਨ ਛੂਹਣ ਦਾ। ਹੁਣ ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਤਾਂ ਕੋਈ ਗੱਲ ਨਹੀਂ। ਅਗਲੇ ਪੰਜ ਮਿੰਟ ਬਾਅਦ ਹੋ ਜਾਓਗੇ ਕਿਉਂਕਿ ਧੰਨਵਾਦ ਹੈ ਟੈਕਨੋਲਾਜੀ ਸਾਡੇ ਕੋਲ ਸਬੂਤ ਹੈ। ਬ੍ਰਾਜ਼ੀਲ ਵਿਚ ਕੁੱਝ ਖੋਜਕਾਰਾਂ ਨੇ ਇਕ ਪ੍ਰੋਜੈਕਟ ਸ਼ੁਰੂ ਕੀਤਾ ਹੈ। ਉਸ ਦਾ ਨਾਮ ਹੈ ‘ਦ ਡ੍ਰੈਸ ਫ਼ਾਰ ਰਿਸਪੈਕਟ’। ਇਸ ਪ੍ਰੋਜੈਕਟ ਦੇ ਤਹਿਤ ਕੁੱਝ ਖੋਜਕਾਰਾਂ ਨੇ ਇਕ ਡ੍ਰੈਸ ਬਣਾਈ ਹੈ।

ਇਸ ਨੂੰ ਸਮਾਰਟ ਡ੍ਰੈਸ ਕਹਿੰਦੇ ਹਨ। ਡ੍ਰੈਸ ਵਿਚ ਸੈਂਸਰ ਲੱਗੇ ਹੋਏ ਹਨ। ਇਨ੍ਹਾਂ ਦਾ ਕੰਮ ਸਿਰਫ਼ ਇਹ ਪਤਾ ਕਰਨਾ ਨਹੀਂ ਹੈ ਕਿ ਕੋਈ ਇਸ ਡ੍ਰੈਸ ਨੂੰ ਪਾਉਣ ਵਾਲੇ ਨੂੰ ਛੂਹ ਰਿਹਾ ਹੈ। ਸਗੋਂ ਇਹ ਵੀ ਪਤਾ ਕਰਨਾ ਹੈ ਕਿ ਕਿੰਨੀ ਜ਼ੋਰ ਨਾਲ ਛੂਹਿਆ ਜਾ ਰਿਹਾ ਹੈ। ਇਸ ਡ੍ਰੈਸ ਨੂੰ ਇਕ ਸੋਸ਼ਲ ਤਜ਼ਰਬਾ ਦੇ ਤਹਿਤ ਬਣਾਇਆ ਗਿਆ ਹੈ। ਇਸ ਦਾ ਕੰਮ ਉਨ੍ਹਾਂ ਮਰਦਾਂ ਦੀ ਸੋਚ ਨੂੰ ਬਦਲਣਾ ਹੈ ਜਿਨ੍ਹਾਂ ਨੂੰ ਲਗਦਾ ਹੈ ਔਰਤਾਂ ਨੂੰ ਭੀੜ - ਭਾੜ ਵਾਲੇ ਇਲਾਕਿਆਂ ਵਿਚ ਮਰਦ ਅਕਸਰ ਨਹੀਂ ਛੂੰਹਦੇ। ਇਸ ਗੱਲ ਨੂੰ ਸਾਬਤ ਕਰਨ ਲਈ, ਬ੍ਰਾਜ਼ੀਲ ਦੇ ਖੌਜਕਾਰਾਂ ਨੇ ਤਿੰਨ ਔਰਤਾਂ ਨੂੰ ਇਕ ਕਲੱਬ ਪਾਰਟੀ ਵਿਚ ਭੇਜਿਆ।

ਤਿੰਨਾਂ ਨੇ ਉਹੀ ਸਮਾਰਟ ਡ੍ਰੈਸ ਪਾਈ ਹੋਈ ਸੀ। ਜਿਵੇਂ - ਜਿਵੇਂ ਰਾਤ ਵਧੀ ਇਕ ਹਿਟਮੈਪ ਦੀ ਮਦਦ ਨਾਲ ਕੰਪਿਊਟਰ ਸਕ੍ਰੀਨ ਉਤੇ ਦਿਖਣ ਲਗਿਆ ਕਿ ਕਦੋਂ - ਕਦੋਂ ਅਤੇ ਕਿਥੇ ਇਸ ਔਰਤਾਂ ਨੂੰ ਹੱਥ ਲਗਾਇਆ ਜਾ ਰਿਹਾ ਹੈ। ਜ਼ਿਆਦਾਤਰ ਉਨ੍ਹਾਂ ਨੂੰ ਦਬੋਚਿਆ ਜਾ ਰਿਹਾ ਸੀ। ਕਦੇ ਸ਼ਾਨ ਨਾਲ, ਕਦੇ ਪਿੱਛੇ, ਤਾਂ ਕਦੇ ਹੇਠਾਂ। ਕਈ ਲੋਕਾਂ ਨੇ ਉਨ੍ਹਾਂ ਨੂੰ ਜਬਰਨ ਛੂਹਿਆ। 

ਉਸ ਹੀਟਮੈਪ ਦੀ ਮਦਦ ਨਾਲ ਪਤਾ ਚਲਿਆ ਕਿ ਔਰਤਾਂ ਨੂੰ ਤਿੰਨ ਘੰਟੇ ਅਤੇ 47 ਮਿੰਟ ਵਿਚ 157 ਵਾਰ ਛੂਹਿਆ ਗਿਆ ਸੀ। ਇਸ ਤੋਂ ਬਾਅਦ ਖੋਜਕਾਰਾਂ ਨੇ ਇਹ ਹੀਟਮੈਪ ਮਰਦਾਂ ਨੂੰ ਦਿਖਾਇਆ, ਇਹ ਸਾਬਤ ਕਰਨ ਲਈ ਕਿ ਔਰਤਾਂ ਨੂੰ ਕਿਸ ਕਦਰ ਯੋਨ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਉਮੀਦ ਹੈ ਮਰਦਾਂ ਨੂੰ ਹੁਣ ਔਰਤਾਂ ਕਿ ਮੁਸ਼ਕਿਲ ਸਮਝ ਵਿਚ ਆਵੇਗੀ।