ਬਾਂਦਰ ਤੇ ਸੂਰ ਨੂੰ ਮਿਲਾ ਕੇ ਚੀਨ ਦੇ ਵਿਗਿਆਨਕਾਂ ਨੇ ਬਣਾਈ ਨਵੀਂ ਪ੍ਰਜਾਤੀ, ਤਸਵੀਰਾਂ ਦੇਖ ਲੋਕ ਹੈਰਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੇ ਵਿਗਿਆਨਕਾਂ ਨੇ ਇਕ ਵਾਰ ਫਿਰ ਅਪਣੀ ਵਿਗਿਆਨਕ ਤਕਨੀਕ ਨਾਲ ਦੁਨੀਆਂ ਭਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

World’s first ever pig-monkey hybrids have been created by Chinese scientists

ਬੀਜਿੰਗ: ਚੀਨ ਦੇ ਵਿਗਿਆਨਕਾਂ ਨੇ ਇਕ ਵਾਰ ਫਿਰ ਅਪਣੀ ਵਿਗਿਆਨਕ ਤਕਨੀਕ ਨਾਲ ਦੁਨੀਆਂ ਭਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਾਰ ਚੀਨੀ ਵਿਗਿਆਨਕਾਂ ਨੇ ਬਾਂਦਰ ਅਤੇ ਸੂਰ ਦੇ ਜੀਨਸ ਨਾਲ ਇਕ ਨਵੀਂ ਪ੍ਰਜਾਤੀ ਦਾ ਜਾਨਵਰ ਪੈਦਾ ਕੀਤਾ ਹੈ। ਇਸ ਨੂੰ ‘ਬਾਂਦਰ-ਸੂਰ ਪ੍ਰਜਾਤੀ’ ਦਾ ਨਾਂਅ ਦਿੱਤਾ ਗਿਆ ਹੈ।ਮੀਡੀਆ ਰਿਪੋਰਟਾਂ ਮੁਤਾਬਕ ਸੂਰ ਦੇ ਦੋ ਬੱਚਿਆਂ ਦੇ ਦਿਲ, ਜਿਗਰ ਅਤੇ ਚਮੜੀ ਵਿਚ ਬਾਂਦਰ ਦੇ ‘ਟੀਸ਼ੂ’ ਮੌਜੂਦ ਹਨ।

ਸੂਰ ਦੇ ਇਹ ਦੋਵੇਂ ਬੱਚੇ ਸਟੇਟ ਸੈਲ ਅਤੇ ਪ੍ਰਜਨਨ ਜੀਵ ਵਿਗਿਆਨ ਦੀ ਸਟੇਟ ਪ੍ਰਯੋਗਸ਼ਾਲਾ ਵਿਚ ਪੈਦਾ ਹੋਏ ਸੀ ਪਰ ਇਕ ਹਫ਼ਤੇ ਵਿਚ ਹੀ ਦੋਵਾਂ ਦੀ ਮੌਤ ਹੋ ਗਈ।ਰਿਪੋਰਟ ਮੁਤਾਬਕ ਵਿਗਿਆਨਕਾਂ ਦੀ ਮੰਨੀਏ ਤਾਂ ਇਹ ਪੂਰੀ ਤਰ੍ਹਾਂ ਬਾਂਦਰ-ਸੂਰ ਦੀ ਪਹਿਲੀ ਰਿਪੋਰਟ ਹੈ। ਵਿਗਿਆਨਕਾਂ ਨੇ ਦੱਸਿਆ ਕਿ ਪੰਜ ਦਿਨਾਂ ਦੇ ਪਿਗਲੇਟ ਭਰੂਣ ਵਿਚ ਬੰਦਰ ਦੇ ਸੈਲ ਸਨ। ਇਸ ਤਰ੍ਹਾਂ ਖੋਜ ਨਾਲ ਪਤਾ ਚੱਲਿਆ ਕਿ ਸੈੱਲ ਕਿੱਥੇ ਖਤਮ ਹੋਏ।

ਹਾਲਾਂਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਦੋਵੇਂ ਬਾਂਦਰ-ਸੂਰ ਦੀ ਮੌਤ ਕਿਉਂ ਹੋਈ। ਵਿਗਿਆਨਕਾਂ ਮੁਤਾਬਕ ਇਹਨਾਂ ਦੀ ਮੌਤ ਪ੍ਰਕਿਰਿਆ ਵਿਚ ਕਿਸੇ ਸਮੱਸਿਆ ਦੇ ਚਲਦੇ ਹੋਏ ਹੋਵੇਗੀ। ਦੱਸ ਦਈਏ ਕਿ ਇਹ ਪ੍ਰਯੋਗ ਸਪੈਨਿਸ਼ ਵਿਗਿਆਨਕ ਯੂਆਨ ਕਾਲਾਰਸ ਦੀ ਦੋ ਸਾਲ ਪਹਿਲਾਂ ਕੀਤੀ ਗਈ ਕੋਸ਼ਿਸ਼ ਨੂੰ ਦੇਖਦੇ ਹੋਏ ਕੀਤਾ ਗਿਆ ਹੈ।

ਇਕ ਰਿਪੋਰਟ ਵਿਚ ਦੱਸਿਆ ਗਿਆ ਕਿ ਤਾਂਗ ਹਾਈ ਅਤੇ ਉਹਨਾਂ ਦੀ ਟੀਮ ਨੇ ਯੂਆਨ ਕਾਲਾਰਸ ਦੀ ਸੋਚ ਨੂੰ ਹੀ ਅੱਗੇ ਵਧਾਇਆ ਅਤੇ ਜੈਨੇਟਿਕ ਤੌਰ ਤੇ ਬਾਂਦਰ ਸੈੱਲਸ ਨੂੰ 4,000 ਤੋਂ ਜ਼ਿਆਦਾ ਸੂਰਾਂ ਦੇ ਭਰੂਣਾਂ ਵਿਚ ਪਾਇਆ ਗਿਆ। ਇਸ ਤੋਂ ਬਾਅਦ ਪੈਦਾ ਹੋਏ ਸੂਰ ਦੇ ਬੱਚਿਆਂ ਵਿਚ ਸਿਰਫ਼ ਦੋ ਹਾਈਬ੍ਰਿਡ ਸੀ। ਇਹਨਾਂ ਦੇ ਦਿਲ, ਜਿਗਰ, ਫੇਫੜੇ ਅਤੇ ਚਮੜੀ ਦੇ ਟਿਸ਼ੂ ਬਾਂਦਰ ਸੈੱਲਾਂ ਦੇ ਬਣੇ ਹੋਏ ਸਨ।

ਜ਼ਿਕਰਯੋਗ ਹੈ ਕਿ ਜਨਵਰੀ 2017 ਵਿਚ ਸੈਨ ਡਿਏਗੋ ਦੇ ਇੰਸਟੀਚਿਊਟ ਵਿਚ ਵੀ ਇਕ ਮਨੁੱਖ-ਸੂਰ ਭਰੂਣ ਬਣਾਇਆ ਗਿਆ ਸੀ ਪਰ 28 ਦਿਨ ਬਾਅਦ ਉਸ ਦੀ ਮੌਤ ਹੋ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।