ਦੁਨੀਆ ਵਿਚ ਚੌਥਾ ਸਭ ਤੋਂ ਕਮਜ਼ੋਰ ਪਾਕਿਸਤਾਨ ਦਾ ਪਾਸਪੋਰਟ, ਜਾਣੋ ਕਿਹੜੇ ਨੰਬਰ ’ਤੇ ਹੈ ਭਾਰਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਯੁਕਤ ਅਰਬ ਅਮੀਰਾਤ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ ਅਤੇ ਉਸ ਕੋਲ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ।

Pakistani passport ranks 4th lowest in world

 

ਇਸਲਾਮਾਬਾਦ:  ਪਾਕਿਸਤਾਨ ਦੇ ਪਾਸਪੋਰਟ ਨੂੰ ਦੁਨੀਆ 'ਚ 94ਵੀਂ ਰੈਂਕਿੰਗ ਮਿਲੀ ਹੈ। ਪਾਕਿਸਤਾਨ ਤੋਂ ਬਾਅਦ ਇਰਾਕ 95ਵੇਂ, ਸੀਰੀਆ 96ਵੇਂ ਅਤੇ ਅਫਗਾਨਿਸਤਾਨ 97ਵੇਂ ਨੰਬਰ 'ਤੇ ਹੈ। ਸੰਯੁਕਤ ਅਰਬ ਅਮੀਰਾਤ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ ਅਤੇ ਉਸ ਕੋਲ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਇਥੋਂ ਤੱਕ ਕਿ ਯਮਨ, ਉੱਤਰੀ ਕੋਰੀਆ ਅਤੇ ਈਰਾਨ ਵੀ ਪਾਕਿਸਤਾਨ ਨਾਲੋਂ ਬਿਹਤਰ ਸਥਿਤੀ ਵਿਚ ਹਨ। ਆਰਟਨ ਪਾਸਪੋਰਟ ਇੰਡੈਕਸ 2022 ਦੁਆਰਾ ਜਾਰੀ ਸੂਚੀ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਦੀ ਹਾਲਤ ਲੀਬੀਆ ਤੋਂ ਵੀ ਮਾੜੀ ਹੈ। ਇਸ ਦੇ ਨਾਲ ਹੀ ਭਾਰਤ ਨੂੰ ਇਸ ਵਾਰ 87ਵਾਂ ਰੈਂਕ ਮਿਲਿਆ ਹੈ। ਇਸ ਤਾਜ਼ਾ ਰੈਂਕਿੰਗ ਨੇ ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੂੰ ਝਟਕਾ ਦਿੱਤਾ ਹੈ।

ਪਾਸਪੋਰਟ ਰੈਂਕਿੰਗ ਵਿਚ ਭਾਰਤ ਨੂੰ 87ਵਾਂ ਸਥਾਨ ਮਿਲਿਆ ਹੈ। ਪਾਸਪੋਰਟ ਰੈਂਕਿੰਗ 'ਚ ਯਮਨ 93ਵੇਂ, ਬੰਗਲਾਦੇਸ਼ 92ਵੇਂ, ਉੱਤਰੀ ਕੋਰੀਆ, ਲੀਬੀਆ ਅਤੇ ਫਲਸਤੀਨ 91ਵੇਂ ਅਤੇ ਈਰਾਨ 90ਵੇਂ ਸਥਾਨ 'ਤੇ ਹੈ। ਮਤਲਬ ਇਹਨਾਂ ਦੇਸ਼ਾਂ ਦੇ ਪਾਸਪੋਰਟ ਵੀ ਪਾਕਿਸਤਾਨ ਤੋਂ ਜ਼ਿਆਦਾ ਤਾਕਤਵਰ ਹਨ। ਹਾਲਾਂਕਿ ਯੂਏਈ ਦੇ ਪਾਸਪੋਰਟ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਐਲਾਨਿਆ ਗਿਆ ਹੈ।

ਹੁਣ ਇਸ ਦੇ ਨਾਗਰਿਕ ਬਿਨ੍ਹਾਂ ਵੀਜ਼ਾ 180 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਨੀਦਰਲੈਂਡ, ਆਸਟਰੀਆ, ਜਰਮਨੀ ਅਤੇ ਸਵਿਟਜ਼ਰਲੈਂਡ ਦੇ ਨਾਗਰਿਕਾਂ ਨੂੰ 173 ਦੇਸ਼ਾਂ ਦਾ ਦੌਰਾ ਕਰਨ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਰੂਸ ਇਸ ਸਮੇਂ ਯਾਤਰਾ ਪਾਬੰਦੀਆਂ ਦੇ ਅਧੀਨ ਹੈ ਅਤੇ ਉਸ ਨੇ 35ਵੀਂ ਰੈਂਕਿੰਗ ਹਾਸਲ ਕੀਤੀ ਹੈ। ਪਾਕਿਸਤਾਨ ਵੱਲੋਂ ਹਾਸਲ ਕੀਤੀ ਰੈਂਕਿੰਗ ਤੋਂ ਬਾਅਦ ਉਸ ਦੇ ਨਾਗਰਿਕ ਸਿਰਫ਼ 44 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।

ਕਿਵੇਂ ਨਿਰਧਾਰਤ ਕੀਤੀ ਜਾਂਦੀ ਹੈ ਰੈਂਕਿੰਗ?

ਇਹ ਰੈਂਕਿੰਗ ਕਿਸੇ ਵੀ ਦੇਸ਼ ਲਈ ਇੰਟਰਨੈਸ਼ਨਲ ਏਅਰ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਦੁਆਰਾ ਪ੍ਰਾਪਤ ਅੰਕੜਿਆਂ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ। ਇਹ ਐਸੋਸੀਏਸ਼ਨ ਦੁਨੀਆ ਭਰ ਤੋਂ ਪ੍ਰਾਪਤ ਯਾਤਰਾ ਜਾਣਕਾਰੀ ਦੇ ਆਧਾਰ 'ਤੇ ਅੰਕੜੇ ਤਿਆਰ ਕਰਦੀ ਹੈ। ਸਾਲ 2020 'ਚ ਦੁਨੀਆ ਦੇ ਸਭ ਤੋਂ ਤਾਕਤਵਰ ਮੰਨੇ ਜਾਣ ਵਾਲੇ ਪਾਸਪੋਰਟ ਵਾਲੇ ਨਾਗਰਿਕਾਂ ਨੂੰ 112 ਦੇਸ਼ਾਂ 'ਚ ਮੁਫਤ ਐਂਟਰੀ ਮਿਲੀ। ਬੈਲਜੀਅਮ, ਫਿਨਲੈਂਡ, ਆਸਟਰੀਆ, ਲਕਸਮਬਰਗ, ਸਪੇਨ, ਆਇਰਲੈਂਡ ਅਤੇ ਯੂਕੇ ਤੋਂ ਇਲਾਵਾ ਸਵਿਟਜ਼ਰਲੈਂਡ ਰੈਂਕਿੰਗ ਵਿਚ ਸਿਖਰ 'ਤੇ ਸਨ।