ਡੋਨਾਲਡ ਟਰੰਪ ਨੇ ਮਾਰੇ ਗਏ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਨੂੰ ਦੱਸਿਆ ਰਾਸ਼ਟਰੀ 'ਹੀਰੋ' 

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਭਾਰਤੀ ਮੂਲ ਦੇ ਪੁਲਸਕਰਮੀ ਰੋਨਿਲ ਰਾਨ ਸਿੰਘ ਨੂੰ ਰਾਸ਼ਟਰੀ ਹੀਰੋ ਦੱਸਿਆ। ਸਿੰਘ ਦੀ ਹਾਲ ਹੀ 'ਚ ਕੈਲੀਫੋਰਨੀਆ ...

Donald Trump

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਭਾਰਤੀ ਮੂਲ ਦੇ ਪੁਲਸਕਰਮੀ ਰੋਨਿਲ ਰਾਨ ਸਿੰਘ ਨੂੰ ਰਾਸ਼ਟਰੀ ਹੀਰੋ ਦੱਸਿਆ। ਸਿੰਘ ਦੀ ਹਾਲ ਹੀ 'ਚ ਕੈਲੀਫੋਰਨੀਆ ਵਿਚ ਹੱਤਿਆ ਕਰ ਦਿਤੀ ਗਈ ਸੀ। ਟਰੰਪ ਨੇ ਕਿਹਾ ਕਿ ਅਮਰੀਕਾ ਦਾ ਦਿਲ ਉਸ ਦਿਨ ਟੁੱਟ ਗਿਆ ਸੀ ਜਦੋਂ ਗ਼ੈਰਕਾਨੂੰਨੀ ਵਿਦੇਸ਼ੀ ਨੇ ਉਸ ਜਵਾਨ ਅਧਿਕਾਰੀ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਸੀ। 26 ਦਸੰਬਰ ਨੂੰ ਇਕ ਟਰੈਫਿਕ ਸਟਾਪ ਦੇ ਦੌਰਾਨ ਨਿਊਮੈਨ ਪੁਲਿਸ ਵਿਭਾਗ ਦੇ 33 ਸਾਲ ਦਾ ਕਾਰਪੋਰਲ ਸਿੰਘ ਦੀ ਇਕ ਗ਼ੈਰਕਾਨੂੰਨੀ ਸ਼ਰਨਾਰਥੀ ਨੇ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ।  

ਟਰੰਪ ਨੇ ਸਿੰਘ ਦੇ ਪਰਵਾਰ ਦੇ ਮੈਬਰਾਂ ਅਤੇ ਸਹਿਕਰਮੀਆਂ ਦੇ ਨਾਲ ਗੱਲ ਕੀਤੀ ਸੀ। ਸਿੰਘ ਜੁਲਾਈ 2011 ਵਿਚ ਪੁਲਿਸ ਫ਼ੌਜ ਵਿਚ ਸ਼ਾਮਿਲ ਹੋਏ ਸਨ। 26 ਦਸਬੰਰ ਨੂੰ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਟਰੰਪ ਨੇ ਕਿਹਾ ਕਿ ਕ੍ਰਿਸਮਸ ਤੋਂ ਇਕ ਦਿਨ ਬਾਅਦ ਅਮਰੀਕਾ ਦਾ ਦਿਲ ਉਸ ਸਮੇਂ ਟੁੱਟ ਗਿਆ ਜਦੋਂ ਕੈਲੀਫੋਰਨੀਆ ਵਿਚ ਇਕ ਜਵਾਨ ਪੁਲਿਸ ਅਧਿਕਾਰੀ ਦੀ ਇਕ ਗ਼ੈਰਕਾਨੂੰਨੀ ਵਿਦੇਸ਼ੀ ਨੇ ਬੇਰਹਿਮੀ ਨਾਲ ਹੱਤਿਆ ਕਰ ਦਿਤੀ ਸੀ, ਜੋ ਸਰਹੱਦ ਪਾਰ ਕਰ ਇੱਥੇ ਆਇਆ ਸੀ।

ਇਕ ਅਮਰੀਕੀ ਹੀਰੋ ਦੀ ਜਾਨ ਇਕ ਅਜਿਹੇ ਵਿਅਕਤੀ ਨੇ ਲੈ ਲਈ ਜਿਸ ਨੂੰ ਸਾਡੇ ਦੇਸ਼ ਵਿਚ ਹੋਣ ਦਾ ਕੋਈ ਅਧਿਕਾਰ ਹੀ ਨਹੀਂ ਸੀ। ਕੈਲੀਫੋਰਨੀਆ ਦੀ ਪੁਲਿਸ ਨੇ ਮੈਕਸਿਕੋ ਦੇ ਗੁਸਤਾਵੋ ਪੇਰੇਜ ਅਰਿਆਗਾ ਨਾਮ ਦੇ 33 ਸਾਲ ਦਾ ਗ਼ੈਰਕਾਨੂੰਨੀ ਸ਼ਰਨਾਰਥੀ ਨੂੰ ਸਿੰਘ ਦੀ ਹੱਤਿਆ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਹੈ। ਓਵਲ ਦਫ਼ਤਰ ਤੋਂ ਰਾਸ਼ਟਰ ਨੂੰ ਕੀਤੇ ਅਪਣੇ ਪਹਿਲੇ ਭਾਸ਼ਣ ਵਿਚ, ਟਰੰਪ ਨੇ ਮੈਕਸਿਕੋ ਸਰਹੱਦ ਦੇ ਨਾਲ ਕੰਧ ਬਣਾਉਣ ਦਾ ਮੁੱਦਾ ਚੁੱਕਿਆ ਸੀ।