ਇਸ ਦੇਸ਼ ਨੇ ਦਿੱਤਾ ਹਾਥੀਆਂ ਨੂੰ ਮਾਰਨ ਦਾ ਹੁਕਮ,1 ਹਾਥੀ ਦੀ ਕੀਮਤ 31 ਲੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਤੋਂ ਪਹਿਲਾਂ ਅਸਟ੍ਰੇਲੀਆ ਵਿਚ 10 ਹਜ਼ਾਰ ਊਠਾਂ ਨੂੰ ਮਾਰੀ ਗਈ ਸੀ ਗੋਲੀ

File Photo

ਨਵੀਂ ਦਿੱਲੀ : ਅਫਰੀਕੀ ਦੇਸ਼ ਬੋਤਸਵਾਨਾ ਦੀ ਸਰਕਾਰ ਨੇ ਆਪਣੇ ਇੱਥੇ 60 ਹਾਥੀਆਂ ਨੂੰ ਮਾਰਨ ਦਾ ਹੁਕਮ ਦਿੱਤਾ ਹੈ ਜਿਸ ਦੇ ਲਈ ਬਕਾਇਦਾ ਲਾਇਸੈਂਸ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਹਰ ਹਾਥੀ ਦੀ ਕੀਮਤ 31 ਲੱਖ ਰੁਪਏ ਰੱਖੀ ਗਈ ਹੈ। ਭਾਵ ਇਕ ਹਾਥੀ ਨੂੰ ਮਾਰਨ ਬਦਲੇ 31 ਲੱਖ ਰੁਪਏ ਜਮਾ ਹੋਣਗੇ।

ਦਰਅਸਲ ਬੋਤਸਵਾਨਾ ਦੇਸ਼ ਹਾਥੀਆਂ ਦੀ ਵੱਧ ਰਹੀ ਜਨਸੰਖਿਆਂ ਕਾਰਨ ਪਰੇਸ਼ਾਨ ਹੈ। ਹਾਥੀ ਇੱਥੇ ਇਨਸਾਨੀ ਬਸਤੀਆਂ ਵਿਚ ਦਾਖਲ ਹੋ ਕੇ ਨੁਕਸਾਨ ਪਹੁੰਚਾਉਂਦੇ ਹਨ ਅਤੇ ਲੋਕਾਂ ਨੂੰ ਮਾਰ ਦਿੰਦੇ ਹਨ। 1990 ਵਿਚ ਇੱਥੇ 80 ਹਜ਼ਾਰ ਹਾਥੀ ਸਨ ਜੋ ਕਿ ਹੁਣ ਵੱਧ ਕੇ 1.30 ਲੱਖ ਹੋ ਗਏ ਹਨ। ਕੁੱਲ 60 ਹਾਥੀਆਂ ਨੂੰ ਮਾਰਨ ਨਾਲ ਸਰਕਾਰ ਨੂੰ 18.60 ਕਰੋੜ ਰੁਪਏ ਦਾ ਫਾਇਦਾ ਹੋਵੇਗਾ।

6 ਏਜੰਸੀਆਂ ਨੂੰ ਹਾਥੀ ਮਾਰਨ ਲਈ ਲਾਇਸੈਂਸ ਦਿੱਤਾ ਗਿਆ ਜੋ ਕਿ ਉਨ੍ਹਾਂ ਨੂੰ ਮਾਰਨ ਤੋਂ ਬਾਅਦ ਇਨ੍ਹਾਂ ਦੇ ਅੰਗ ਵੇਚ ਕੇ ਪੈਸੇ ਕਮਾਉਣਗੇ। ਹਾਥੀਆਂ ਦੀ ਅਬਾਦੀ ਨੂੰ ਨਿਯੰਤਰਨ ਕਰਨ ਅਤੇ ਇਨ੍ਹਾਂ ਦੇ ਨੁਕਸਾਨ ਤੋਂ ਬੱਚਣ ਲਈ ਬੋਤਸਵਾਨਾ ਦੇ ਗੁਆਂਢੀ ਦੇਸ਼ ਜਿਮਬਾਬੇ, ਜਾਂਬੀਆ, ਨਾਮੀਬੀਆ ਅਤੇ ਦੱਖਣੀ ਅਫਰੀਕਾ ਵੀ ਪਿਛਲੇ ਸਾਲ ਹਾਥੀਆਂ ਨੂੰ ਲੈ ਕੇ ਨਵੇਂ ਨਿਯਮ ਬਣਾ ਚੁੱਕੇ ਹਨ।

ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾਂ ਬੇਜ਼ੁਬਾਨਾਂ ਨੂੰ ਮਾਰਨ ਦੀ ਖਬਰ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ ਵੀ ਅਸਟ੍ਰੇਲੀਆਂ ਵਿਚ 10 ਹਜ਼ਾਰ ਊਠਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਦਾ ਕਾਰਨ ਦੱਖਣੀ ਅਸਟ੍ਰੇਲੀਆ ਵਿਚ ਹੋ ਰਹੀ ਪਾਣੀ ਦੀ ਕਮੀ ਨੂੰ ਦੱਸਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਹ ਦੇਸੀ ਊਠ ਸੋਕਾਗ੍ਰਸਤ ਇਲਾਕਿਆਂ ਵਿਚ ਦਾਖਲ ਹੋ ਕੇ ਪਾਣੀ ਦੇ ਸਰੋਤਾਂ ਨੂੰ ਖਤਮ ਕਰ ਰਹੇ ਹਨ।