ਨੀਰਵ ਮੋਦੀ ਲੰਦਨ ‘ਚ ਦਿਖਿਆ, 72 ਕਰੋੜ ਰੁਪਏ ਦੇ ਅਪਾਰਟਮੈਂਟ ‘ਚ ਭੇਸ ਬਦਲ ਕੇ ਰਹਿ ਰਿਹੈ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਲੰਦਨ ‘ਚ ਬੇਖ਼ੌਫ ਰਹਿ ਰਿਹਾ ਹੈ। ‘ਦ ਟੈਲੀਗ੍ਰਾਫ...

Nirav Modi

ਲੰਦਨ : ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਲੰਦਨ ‘ਚ ਬੇਖ਼ੌਫ ਰਹਿ ਰਿਹਾ ਹੈ। ‘ਦ ਟੈਲੀਗ੍ਰਾਫ’ ਦੇ ਪੱਤਰਕਾਰ ਨੇ ਲੰਦਨ ਦੀ ਸੜਕਾਂ ‘ਤੇ ਨੀਰਵ ਨੂੰ ਦੇਖਿਆ। ਜਿਸ ਤੋਂ ਬਾਅਦ ਉਸ ਨੇ ਨੀਰਵ ਨੂੰ ਬੈਂਕ ਘੁਟਾਲੇ ਬਾਰੇ ਸਵਾਲ ਕੀਤੇ ਤਾਂ ਉਸ ਨੇ ਜਵਾਬ ਨਹੀਂ ਦਿੱਤੇ। ਪੱਤਰਕਾਰ ਨੇ ਕਈ ਵਾਰ ਨੀਰਵ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ‘ਤੇ ਉਸ ਨੇ ਕਿਹਾ, “ਸੌਰੀ ਨੋ ਕੁਮੈਂਟਸ”।

ਇੱਥੇ ਨੀਰਵ ਨੇ ਆਪਣਾ ਭੇਸ ਵੀ ਰਤਾ ਬਦਲਿਆ ਹੋਇਆ ਹੈ। ਆਮ ਤੌਰ ‘ਤੇ ਕਲੀਨ ਸ਼ੇਵ ਰਹਿਣ ਵਾਲੇ ਨੀਰਵ ਲੰਦਨ ਦੀ ਸੜਕਾਂ ‘ਤੇ ਦਾੜੀ-ਮੁੱਛ ਰੱਖੀ ਨਜ਼ਰ ਆਏ। 72 ਕਰੋੜ ਦੇ ਅਪਾਰਟਮੈਂਟ ਵਿਚ ਰਹਿ ਰਿਹੈ। ਭਗੌੜੇ ਨੀਰਵ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ‘ਤੇ ਬੈਂਕਾਂ ਨੂੰ ਕਰੀਬ 14,000 ਕਰੋੜ ਰੁਪਏ ਦਾ ਚੂਨਾ ਲਾਉਣ ਦਾ ਇਲਜ਼ਾਮ ਹੈ।  ਇਸ ਦੇ ਨਾਲ ਹੀ ਬੀਤੇ ਦਿਨ ਮੋਦੀ ਦਾ ਤਕਰੀਬਨ 100 ਕਰੋੜ ਦੀ ਕੀਮਤ ਵਾਲਾ ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਮੌਜੂਦ ਬੰਗਲਾ ਵੀ ਡੇਗ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਬੰਗਲੇ 'ਚੋਂ ਕੀਮਤੀ ਸਾਮਾਨ ਹਟਾ ਲਿਆ ਗਿਆ ਸੀ। ਭਾਰਤੀ ਅਫਸਰਾਂ ਨੇ ਨੀਰਵ  ਦੇ ਖਾਤੇ ਸੀਲ ਕਰ ਦਿੱਤੇ ਹਨ।  ਇੰਟਰਪੋਲ ਨੇ ਉਸਦੀ ਗ੍ਰਿਫ਼ਤਾਰੀ ਲਈ ਰੇਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਸਦੇ ਬਾਵਜੂਦ ਨੀਰਵ ਲੰਦਨ ਵਿੱਚ ਬਿਜਨੇਸ ਚਲਾ ਰਿਹਾ ਹੈ।