ਪਾਕਿ ’ਤੇ ਵੱਧਦੇ CPEC ਕਰਜ਼ੇ ਨੂੰ ਚੀਨ ਨੇ ਦਸਿਆ ਲਾਭਦਾਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

CPEC ਦੀ ਚੀਨੀ ਪ੍ਰੀਯੋਜਨਾ ਉਨ੍ਹਾਂ ਦੀ ਅਸਲ ਤੇ ਲੋੜੀਂਦੀ ਖੋਜ ਕੀਤੇ ਬਿਨਾਂ ਭਾਰੀ ਵਿਆਜ ਦਰਾਂ ਤੇ ਉਸਾਰੀ ਜਾ ਰਹੀ ਹੈ

China Pakistan Econimic Corridor

ਚੀਨ- ਪਾਕਿਸਤਾਨ ਆਰਥਿਕ ਲਾਂਘੇ ਨਾਲ ਪਾਕਿਸਤਾਨ ਦਾ ਆਰਥਿਕ ਖਤਰਾ ਡੂੰਘਾ ਹੋਣ ਦੀ ਨਿਖੇਧੀ ਨੂੰ ਚੀਨ ਨੇ ਖਾਰਜ ਕਰ ਦਿੱਤਾ ਹੈ। ਚੀਨ ਨੇ ਕਿਹਾ ਕਿ ਇਸ ਪਹਿਲ ਦੇ ਤਹਿਤ ਬਣਾਈਆਂ ਜਾ ਰਹੀਆਂ 20 ਫੀਸਦੀ ਤੋਂ ਘੱਟ ਪ੍ਰੀਯੋਜਨਾਵਾਂ ਦੇ ਗਦਾਵਰ ਹਵਾਈ ਅੱਡੇ ਨੂੰ ਜੋੜਨ ਦੀ ਪ੍ਰੀਯੋਜਨਾ ਹੈ। 60 ਅਰਬ ਡਾਲਰ ਦੀ ਇਹ ਪ੍ਰੀਯੋਜਨਾ ਚੀਨ ਦੇ ਰਾਸ਼ਟਰੀ ਸ਼ੀ ਡਿਨਪਿੰਗ ਦੀ ਬੇਹੱਦ ਅਹਿਮ 'ਬੈਵਟ ਐਂਡ ਰੋਡ ਇਨੀਸ਼ਿਏਟਿਡ' ਦਾ ਹਿੱਸਾ ਹੈ। ਚੀਨ ਦੇ ਬੀਆਰਆਈ ਪ੍ਰੀਯੋਜਨਾ ਤੇ ਅੱਗੇ ਵਧਣ ਦੇ ਨਾਵ ਇਸਦੀ ਸਖਤ ਨਿਖੇਧੀ ਵੀ ਹੋ ਰਹੀ ਹੈ।

ਨਿਖੇਧੀ ਕਰਮਿਆਂ ਦਾ ਕਹਿਣਾ ਹੈ ਕਿ CPEC ਦੀ ਚੀਨੀ ਪ੍ਰੀਯੋਜਨਾ ਉਨ੍ਹਾਂ ਦੀ ਅਸਲ ਤੇ ਲੋੜੀਂਦੀ ਖੋਜ ਕੀਤੇ ਬਿਨਾਂ ਭਾਰੀ ਵਿਆਜ ਦਰਾਂ ਤੇ ਉਸਾਰੀ ਜਾ ਰਹੀ ਹੈ। ਇਸ ਨਾਲ ਛੋਟੇ ਦੇਸ਼ ਭਾਰੀ ਕਰਜ਼ੇ ਵਿਚ ਡੁੱਬ ਜਾਣਗੇ। ਭਾਰਤ ਨੇ ਵੀ ਸੀਪੀਈਸੀ ਪ੍ਰੀਟੋਜਨਾ ਦਾ ਵਿਰੋਧ ਕੀਤਾ ਹੈ ਕਿਉਂਕਿ ਇਹ ਵਿਵਾਦਿਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਹੋ ਕੇ ਲੰਘਦੀ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਸੀਪੀਈਸੀ ਨਵੇਂ ਦੌਰ ਚ ਚੀਨ ਅਤੇ ਪਾਕਿਸਤਾਨ ਦੀ ਮਦਦ ਦਾ ਚਿੰਨ ਹੈ ਤੇ ਬੀਆਰਆਈ ਦੀ ਇਕ ਮਹੱਤਪੂਰਨ ਪਾਇਲਟ ਪ੍ਰੀਯੋਜਨਾਂ ਵੀ।

ਉਨ੍ਹਾਂ ਕਿਹਾ, ‘ਮੌਜੂਦਾ ਸੀਪੀਈਸੀ ਪ੍ਰੀਯੋਜਨਾਵਾਂ ਚ 20 ਫ਼ੀਸਦੀ ਤੋਂ ਵੀ ਘੱਟ ਚੀਨ ਦੇ ਕਰਜ਼ੇ ਨਾਲ ਉਸਾਰੀ ਹੋ ਰਹੀ ਹੈ। ਇਸ ਵਿਚ 80 ਫ਼ੀਸਦੀ ਤੋਂ ਵੱਧ ਪ੍ਰੀਯੋਜਨਾਵਾਂ ਚ ਜਾਂ ਤਾਂ ਚੀਨ ਨੇ ਸਿੱਧੇ ਨਿਵੇਸ਼ ਕੀਤਾ ਹੈ ਜਾਂ ਚੀਨੀ ਫ਼ੰਡ ਦੀ ਵਰਤੋਂ ਕੀਤੀ ਗਈ ਹੈ।’ਕਾਂਗਰ ਨੇ ਕਿਹਾ ਕਿ ਇਸ ਨਾਲ ਪਾਕਿਸਤਾਨ ਦਾ ਬੋਝ ਨਹੀਂ ਵਧੇਗਾ ਬਲਕਿ ਇਹ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ। ਇਹ ਪਾਕਿਸਤਾਨ ਦੇ ਬੁਨਿਆਦੀ ਢਾਂਚੇ ਅਤੇ ਬਿਜਲੀ ਸਪਲਾਈ ਨੂੰ ਬੇਹਤਰ ਬਣਾਵੇਗਾ। ਪਾਕਿਸਤਾਨ ਦੀ ਸਰਕਾਰ ਅਤੇ ਉੱਥੇ ਦੇ ਲੋਕਾਂ ਨੇ ਇਸਦਾ ਸੁਆਗਤ ਕੀਤਾ ਹੈ।