ਨੇਪਾਲ ਪੁਲਿਸ ਨੇ 3 ਔਰਤਾਂ ਸਣੇ 10 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ, ਗੈਰਕਾਨੂੰਨੀ ਢੰਗ ਨਾਲ ਨਾਗਰਿਕਤਾ ਲੈਣ ਦੇ ਇਲਜ਼ਾਮ
ਤਿੰਨ ਮਹੀਨੇ ਦੀ ਜਾਂਚ ਤੋਂ ਬਾਅਦ ਹੋਈ ਗ੍ਰਿਫ਼ਤਾਰੀ
ਕਾਠਮੰਡੂ: ਜਾਅਲੀ ਦਸਤਾਵੇਜ਼ ਦਿਖਾ ਕੇ ਗੈਰ-ਕਾਨੂੰਨੀ ਢੰਗ ਨਾਲ ਨੇਪਾਲ ਦੀ ਨਾਗਰਿਕਤਾ ਹਾਸਲ ਕਰਨ ਦੇ ਇਲਜ਼ਾਮ ਤਹਿਤ ਤਿੰਨ ਔਰਤਾਂ ਸਮੇਤ 10 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡਿਪਟੀ ਸੁਪਰਡੈਂਟ ਆਫ਼ ਪੁਲਿਸ ਰਵਿੰਦਰ ਰੇਗਮੀ ਨੇ ਦਸਿਆ ਕਿ ਕਾਠਮੰਡੂ ਵੈਲੀ ਕ੍ਰਾਈਮ ਇਨਵੈਸਟੀਗੇਸ਼ਨ ਆਫ਼ਿਸ ਦੀ ਟੀਮ ਨੇ ਸ਼ਨਿਚਰਵਾਰ ਨੂੰ ਕਾਠਮੰਡੂ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ। ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਸ਼ਹੀਦ ਦੀ ਵਿਧਵਾ ਪਤਨੀ ਹਾਈਕੋਰਟ ’ਚ ਜਾਣ ਲਈ ਹੋਈ ਮਜ਼ਬੂਰ, ਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਇਆ 5 ਲੱਖ ਰੁਪਏ ਜੁਰਮਾਨਾ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਸੱਤ ਪੁਰਸ਼ ਅਤੇ ਤਿੰਨ ਔਰਤਾਂ ਹਨ। ਕਾਠਮੰਡੂ ਵੈਲੀ ਪੁਲਿਸ ਦਫ਼ਤਰ ਨੇ ਐਤਵਾਰ ਨੂੰ ਇਹਨਾਂ ਦੀ ਪਛਾਣ ਦਾ ਖੁਲਾਸਾ ਕੀਤਾ। ਰੇਗਮੀ ਨੇ ਦਸਿਆ ਕਿ ਭਾਰਤੀ ਨਾਗਰਿਕਾਂ ਨੇ ਜਾਅਲੀ ਦਸਤਾਵੇਜ਼ ਦਿਖਾ ਕੇ ਰੂਪਾਂਦੇਹੀ, ਬਾਰਾ ਅਤੇ ਪਾਰਸਾ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰਾਂ ਤੋਂ ਨੇਪਾਲੀ ਨਾਗਰਿਕਤਾ ਦੇ ਸਰਟੀਫਿਕੇਟ ਹਾਸਲ ਕੀਤੇ ਹਨ।
ਇਹ ਵੀ ਪੜ੍ਹੋ: ਖਰਗੋਨ ’ਚ ਪੁਲ ਤੋਂ ਹੇਠਾਂ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 15 ਤੋਂ ਵੱਧ ਲੋਕਾਂ ਦੀ ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਲੰਬੇ ਸਮੇਂ ਤੋਂ ਨੇਪਾਲ 'ਚ ਰਹਿ ਰਹੇ ਸਨ ਅਤੇ ਉਨ੍ਹਾਂ 'ਚੋਂ ਕੁੱਝ 2006 ਤੋਂ ਦੇਸ਼ 'ਚ ਰਹਿ ਰਹੇ ਸਨ। ਇਹ ਗ੍ਰਿਫ਼ਤਾਰੀ ਤਿੰਨ ਮਹੀਨੇ ਦੀ ਜਾਂਚ ਤੋਂ ਬਾਅਦ ਹੋਈ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ। ਇਹ ਵਿਅਕਤੀ ਮਠਿਆਈ ਬਣਾਉਣ ਦਾ ਕਾਰੋਬਾਰ ਕਰਦੇ ਸਨ ਅਤੇ ਨੇਪਾਲ ਵਿਚ ਮਠਿਆਈ ਦੀ ਦੁਕਾਨ ਚਲਾ ਰਹੇ ਸਨ।