ਅਫ਼ਗਾਨਿਸਤਾਨ ਵਿਚ ਸ਼ਰੇਆਮ ਮੌਤ ਤੇ ਕੋੜੇ ਮਾਰਨ ਦੀ ਸਜ਼ਾ ’ਤੇ ਰੋਕ ਲਗਾਵੇ ਤਾਲਿਬਾਨ- ਯੂਐਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਮੰਤਰਾਲੇ ਨੇ ਆਪਣੀ ਪ੍ਰਕਿਰਿਆ ਵਿਚ ਕਿਹਾ ਕਿ ਵੱਡੀ ਸੰਖਿਆਂ ਵਿਚ ਅਫਗਾਨ ਨਾਗਰਿਕ ਇਹਨਾਂ ਨਿਯਮਾਂ ਨੂੰ ਮੰਨਦੇ ਹਨ

photo

 

ਇਸਲਾਮਾਬਾਦ- ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਅਫ਼ਗਾਨਿਸਤਾਨ ਵਿਚ ਸੱਤਾ 'ਤੇ ਕਾਬਿਜ਼ ਹੋਣ ਤੋਂ ਬਾਅਦ ਸ਼ਰੇਆਮ ਮੌਤ ਦੀ ਸਜ਼ਾ ਦੇਣ, ਕੋੜੇ ਅਤੇ ਪੱਥਰ ਮਾਰਨ ਦੀ ਸਜ਼ਾ 'ਤੇ ਤਾਲਿਬਾਨ ਰੋਕ ਲਗਾਏ।

ਸੰਯੁਕਤ ਰਾਸ਼ਟਰ ਨੇ ਤਾਲਿਬਾਨ ਸ਼ਾਸਨ ਦੁਆਰਾ ਸ਼ਰੇਆਮ ਮੌਤ ਦੀ ਸਜ਼ਾ ਦੇਣ, ਕੋੜੇ ਤੇ ਪੱਥਰ ਮਾਰਨ ਦੀ ਸਜ਼ਾ ਦੇਣ ਦੇ ਮਾਮਲੇ ’ਤੇ ਕੜੀ ਆਲੋਚਨਾ ਕੀਤੀ ਹੈ। ਉਹਨਾਂ ਨੇ ਅਜਿਹੀ ਸਜ਼ਾ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

 ਅਫ਼ਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਦੀ ਰਿਪੋਰਟ ਦੇ ਅਨੁਸਾਰ, ਪਿਛਲੇ 6 ਮਹੀਨਿਆਂ ਵਿਚ ਹੀ ਅਫਗਾਨਿਸਤਾਨ ਵਿਚ ਸ਼ਰੇਆਮ ਕਰੀਬ 274 ਪੁਰਸ਼ਾਂ ਤੇ 58 ਮਹਿਲਾਵਾਂ ਤੇ ਦੋ ਲੜਕਿਆਂ ਨੂੰ ਕੋੜੇ ਮਾਰਨ ਦੀ ਸਜ਼ਾ ਦਿਤੀ ਗਈ। ਯੂਐਨਏਐਮਏ ਦੀ ਮਨੁੱਖੀ ਅਧਿਕਾਰ ਪ੍ਰਮੁੱਖ ਫਿਯੋਨਾ ਫ੍ਰੀਜ਼ਰ ਨੇ ਕਿਹਾ ਕਿ ਸ਼੍ਰੀਰਕ ਦੰਡ ਦੇਣਾ, ਤਸ਼ੱਦਦ ਦੇ ਖ਼ਿਲਾਫ਼ ਸਮਝੌਤੇ ਦਾ ਉਲੰਘਣ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਉਹਨਾਂ ਨੇ ਮੌਤ ਦੀ ਸਜ਼ਾ ’ਤੇ ਤੁਰੰਤ ਪਾਬੰਦੀ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਤਾਲਿਬਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਪ੍ਰਕਿਰਿਆ ਵਿਚ ਕਿਹਾ ਕਿ ਅਫ਼ਗਾਨਿਸਤਾਨ ਦੇ ਕਾਨੂੰਨ ਇਸਲਾਮੀ ਨਿਯਮਾਂ ਤੇ ਦਿਸ਼ਾ-ਨਿਰਦੇਸ਼ਾ ਦੇ ਅਨੁਰੂਪ ਹੈ ਤੇ ਵੱਡੀ ਸੰਖਿਆਂ ਵਿਚ ਅਫਗਾਨ ਨਾਗਰਿਕ ਇਹਨਾਂ ਨਿਯਮਾਂ ਨੂੰ ਮੰਨਦੇ ਹਨ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਤੇ ਇਸਲਾਮੀ ਕਾਨੂੰਨ ਦੇ ਵਿਚ ਟਕਰਾਅ ਦੀ ਸਥਿਤੀ ਵਿਚ ਸਰਕਾਰ ਇਸਲਾਮੀ ਕਾਨੂੰਨ ਦਾ ਪਾਲਣ ਕਰਨ ਦੇ ਲਈ ਪ੍ਰਤੀਬੰਦ ਹੈ।