ਅਫ਼ਗ਼ਾਨਿਸਤਾਨ ਵਿਚ ਦੋ ਦਿਨਾਂ ਦੇ ਅੰਦਰ ਹੋਇਆ ਦੂਜਾ ਬੰਬ ਧਮਾਕਾ 

ਏਜੰਸੀ

ਖ਼ਬਰਾਂ, ਕੌਮਾਂਤਰੀ

11 ਲੋਕਾਂ ਦੀ ਮੌਤ ਤੇ 30 ਤੋਂ ਵੱਧ ਜ਼ਖ਼ਮੀ 

Representational Image

ਅਫ਼ਗ਼ਾਨਿਸਤਾਨ :ਤਾਲਿਬਾਨ ਸ਼ਾਸ਼ਤ ਅਫ਼ਗ਼ਾਨਿਸਤਾਨ 'ਚ ਦੋ ਦਿਨਾਂ ਦੇ ਅੰਦਰ ਦੂਜਾ ਬੰਬ ਧਮਾਕਾ ਹੋਇਆ ਹੈ। ਮਸਜਿਦ 'ਚ ਹੋਏ ਬੰਬ ਧਮਾਕੇ 'ਚ ਘੱਟੋ-ਘੱਟ 11 ਲੋਕ ਮਾਰੇ ਗਏ ਸਨ। ਸਥਾਨਕ ਮੀਡੀਆ ਰਿਪੋਰਟਾਂ ਵਿਚ ਤਾਲਿਬਾਨ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਤਾਲਿਬਾਨ ਦੇ ਸੂਬਾਈ ਡਿਪਟੀ ਗਵਰਨਰ ਦੇ ਅੰਤਿਮ ਸਸਕਾਰ ਲਈ ਮਸਜਿਦ 'ਚ ਨਮਾਜ਼ ਅਦਾ ਕੀਤੀ ਜਾ ਰਹੀ ਸੀ ਜਦੋਂ ਧਮਾਕਾ ਹੋਇਆ। 

ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਹਮਲੇ 'ਚ 30 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।ਗ੍ਰਹਿ ਮੰਤਰਾਲੇ ਮੁਤਾਬਕ ਕੁੱਝ ਦਿਨ ਪਹਿਲਾਂ ਹੋਏ ਹਮਲੇ ਵਿਚ ਸੂਬਾਈ ਡਿਪਟੀ ਗਵਰਨਰ ਵੀ ਮਾਰਿਆ ਗਿਆ ਸੀ, ਜਿਸ ਦੀ ਯਾਦ ਵਿਚ ਹਾਦਸੇ ਵਾਲੀ ਥਾਂ 'ਤੇ ਅਰਦਾਸ ਕੀਤੀ ਗਈ ਸੀ।

ਇਹ ਵੀ ਪੜ੍ਹੋ: ਭਾਰਤ ’ਚ 27 ਸਾਲ ਬਾਅਦ ਹੋਵੇਗਾ ਮਿਸ ਵਰਲਡ ਮੁਕਾਬਲਾ

ਗ੍ਰਹਿ ਮੰਤਰਾਲੇ ਦੇ ਤਾਲਿਬਾਨ ਦੁਆਰਾ ਨਿਯੁਕਤ ਕੀਤੇ ਗਏ ਬੁਲਾਰੇ ਅਬਦੁਲ ਨਫੀ ਟਾਕੋਰ ਦੇ ਅਨੁਸਾਰ, ਨਬਾਵੀ ਮਸਜਿਦ ਦੇ ਨੇੜੇ ਵੀਰਵਾਰ ਨੂੰ ਹੋਏ ਧਮਾਕੇ ਵਿਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਹੋਰ ਜ਼ਖ਼ਮੀ ਹੋਏ। ਟਾਕੋਰ ਨੇ ਕਿਹਾ ਕਿ ਇਹ ਖ਼ਦਸ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਹਾਲ ਹੀ ਵਿਚ ਬਦਖ਼ਸ਼ਾਂ ਦੀ ਰਾਜਧਾਨੀ ਫੈਜ਼ਾਬਾਦ ਵਿਚ ਇਕ ਹਮਲੇ ਵਿਚ ਡਿਪਟੀ ਗਵਰਨਰ ਨਿਸਾਰ ਅਹਿਮਦ ਅਹਿਮਦੀ ਅਤੇ ਉਨ੍ਹਾਂ ਦੇ ਡਰਾਈਵਰ ਦੀ ਮੌਤ ਹੋ ਗਈ ਸੀ ਅਤੇ 10 ਹੋਰ ਜ਼ਖ਼ਮੀ ਹੋ ਗਏ ਸਨ।

ਬਦਖ਼ਸ਼ਾਂ ਦੇ ਡਿਪਟੀ ਗਵਰਨਰ ਨਿਸਾਰ ਅਹਿਮਦ ਅਹਿਮਦੀ ਮੰਗਲਵਾਰ ਨੂੰ ਕਾਰ ਬੰਬ ਧਮਾਕੇ ਵਿਚ ਮਾਰੇ ਗਏ ਸਨ।ਮੀਡੀਆ ਰਿਪੋਰਟਾਂ ਅਨੁਸਾਰ, ਸੰਚਾਰ ਅਤੇ ਸੰਸਕ੍ਰਿਤੀ ਦੇ ਇੰਚਾਰਜ ਅਫ਼ਗ਼ਾਨ ਅਧਿਕਾਰੀ ਮੋਆਜ਼ੂਦੀਨ ਅਹਿਮਦੀ ਦੇ ਅਨੁਸਾਰ, ਬਗਲਾਨ ਵਿਚ ਇਕ ਸਾਬਕਾ ਅਫ਼ਗ਼ਾਨ ਪੁਲਿਸ ਮੁਖੀ ਸਫੀਉੱਲ੍ਹਾ ਸਮੀਮ, ਵੀਰਵਾਰ ਨੂੰ ਧਮਾਕੇ ਵਿਚ ਮਾਰਿਆ ਗਿਆ।