ਨਰ ਸਾਥੀ ਨਾਲ ਸਬੰਧ ਬਣਾਏ ਬਿਨਾਂ ਮਾਦਾ ਮਗਰਮੱਛ ਨੇ ਦਿਤਾ ਬੱਚੇ ਨੂੰ ਜਨਮ: ਅਧਿਐਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਸਟਾਰੀਕਾ ਦੇ ਇਕ ਚਿੜੀਆਘਰ ਵਿਚ ਇਕ ਮਾਦਾ ਮਗਰਮੱਛ ਅਪਣੇ ਨਰ ਸਾਥੀ ਨਾਲ ਸਬੰਧ ਬਣਾਏ ਬਿਨਾਂ ਗਰਭਵਤੀ ਹੋ ਗਈ

Image: For representation purpose only.

 

ਨਵੀਂ ਦਿੱਲੀ: ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਸਟਾਰੀਕਾ ਦੇ ਇਕ ਚਿੜੀਆਘਰ ਵਿਚ ਇਕ ਮਾਦਾ ਮਗਰਮੱਛ ਅਪਣੇ ਨਰ ਸਾਥੀ ਨਾਲ ਸਬੰਧ ਬਣਾਏ ਬਿਨਾਂ ਗਰਭਵਤੀ ਹੋ ਗਈ। ਉਨ੍ਹਾਂ ਨੇ ਦਸਿਆ ਕਿ ਮਗਰਮੱਛ ਨੇ ਇਕ ਭਰੂਣ ਨੂੰ ਜਨਮ ਦਿਤਾ ਹੈ, ਜੋ ਕਿ ਜੈਨੇਟਿਕ ਤੌਰ 'ਤੇ 99.9 ਫ਼ੀ ਸਦੀ ਉਸ ਵਰਗਾ ਹੈ।ਵਰਜੀਨੀਆ ਪੌਲੀਟੈਕਨਿਕ ਇੰਸਟੀਚਿਊਟ ਅਤੇ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਟੀਮ ਨੇ ਦੇਖਿਆ ਕਿ ਉਨ੍ਹਾਂ ਦੇ ਅਧਿਐਨ ਦਾ ਨਤੀਜਾ ਇਕ ਮਗਰਮੱਛ ਪ੍ਰਜਾਤੀ ਵਿਚ ਪ੍ਰਜਨਨ ਦੇ ਇਕ ਦੁਰਲੱਭ ਢੰਗ ਦੇ ਪਹਿਲੇ ਦਸਤਾਵੇਜ਼ੀ ਸਬੂਤ ਹਨ।

ਇਹ ਵੀ ਪੜ੍ਹੋ: ਸੌਦਾ ਸਾਧ ਦੇ ਨਕਲੀ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ

ਪਿਛਲੇ ਦੋ ਦਹਾਕਿਆਂ ਵਿਚ ਜੀਵ-ਵਿਗਿਆਨੀਆਂ ਨੇ ਹੱਡੀਆਂ ਵਾਲੇ ਜਾਨਵਰਾਂ ਦੇ ਪ੍ਰਜਨਨ ਤਰੀਕਿਆਂ ਦਾ ਦਸਤਾਵੇਜ਼ੀਕਰਨ ਕੀਤਾ ਹੈ, ਜਿਸ ਵਿਚ ਮਾਦਾ ਅਪਣੇ ਨਰ ਸਾਥੀ ਨਾਲ ਸਬੰਧ ਬਣਾਏ ਬਿਨਾਂ ਅੰਡੇ ਦਿੰਦੀ ਹੈ। ਖੋਜਕਰਤਾਵਾਂ ਨੇ ਕਿਹਾ ਕਿ ਪੰਛੀਆਂ, ਕਿਰਲੀਆਂ ਅਤੇ ਸੱਪਾਂ ਅਤੇ ਕੁੱਝ ਮੱਛੀਆਂ ਵਰਗੇ ਜੀਵ ਇਸ ਅਨੋਖੇ ਤਰੀਕੇ ਨਾਲ ਪ੍ਰਜਨਨ ਕਰਦੇ ਪਾਏ ਗਏ ਹਨ।

ਇਹ ਵੀ ਪੜ੍ਹੋ: ਸਿੰਧੀਆ ਨੇ MP ਅਰੋੜਾ ਨੂੰ ਦਿਤਾ ਜਵਾਬ, ਦੁਨੀਆ ਦੇ ਕਿਸੇ ਵੀ ਹਿੱਸੇ 'ਚ ਉਡਾਣ ਭਰਨ ਵਾਸਤੇ ਅੱਡੇ ਲਈ ਸਾਰੀਆਂ ਮਨਜ਼ੂਰੀਆਂ

ਇਹ ਅਧਿਐਨ, ਹਾਲ ਹੀ ਵਿਚ ਬਾਇਓਲੋਜੀ ਲੈਟਰਸ ਜਰਨਲ ਵਿਚ ਪ੍ਰਕਾਸ਼ਤ ਕੀਤਾ ਗਿਆ ਹੈ, ਜੋ ਇਕ ਨਰ ਮਗਰਮੱਛ ਦੇ ਸਹਿਯੋਗ ਤੋਂ ਬਿਨਾਂ ਮਾਦਾ ਮਗਰਮੱਛਾਂ ਦੀ ਪ੍ਰਜਨਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਤਾਜ਼ਾ ਅਧਿਐਨ 2018 ਵਿਚ 16 ਸਾਲਾਂ ਤਕ ਨਿਗਰਾਨੀ ਹੇਠ ਰੱਖੀ ਇਕ ਮਾਦਾ ਮਗਰਮੱਛ ਦੇ ਨਿਰੀਖਣਾਂ 'ਤੇ ਅਧਾਰਤ ਹੈ , ਜਿਸ ਨੇ 14 ਅੰਡੇ ਦਿਤੇ, ਜਿਸ ਵਿਚ ਇਕ ਪੂਰੀ ਤਰ੍ਹਾਂ ਵਿਕਸਤ ਪਰ ਮਰਿਆ ਹੋਇਆ ਭਰੂਣ ਸੀ।

ਇਹ ਵੀ ਪੜ੍ਹੋ: ਪਹਿਲਵਾਨਾਂ ਵਿਰੁਧ ਨਫ਼ਰਤੀ ਭਾਸ਼ਣ ਦਾ ਕੋਈ ਮਾਮਲਾ ਨਹੀਂ ਬਣਦਾ: ਦਿੱਲੀ ਪੁਲਿਸ ਨੇ ਅਦਾਲਤ ਨੂੰ ਕਿਹਾ

ਮਗਰਮੱਛ ਦੀਆਂ ਪ੍ਰਜਾਤੀਆਂ ਵਿਚ ਪ੍ਰਜਨਨ ਦੇ ਇਸ ਦੁਰਲੱਭ ਢੰਗ ਨੇ ਵਿਗਿਆਨੀਆਂ ਦੀ ਦਿਲਚਸਪੀ ਨੂੰ ਵਧਾ ਦਿਤਾ ਹੈ ਕਿਉਂਕਿ ਇਹਨਾਂ ਜੀਵਾਂ ਵਿਚ ਲਿੰਗ ਕ੍ਰੋਮੋਸੋਮ ਦੀ ਘਾਟ ਹੈ ਅਤੇ ਉਹਨਾਂ ਦੇ ਲਿੰਗ ਨਿਰਧਾਰਨ ਤਾਪਮਾਨ ਦੁਆਰਾ ਨਿਯੰਤਰਤ ਕੀਤਾ ਜਾਂਦਾ ਹੈ ਜਿਸ ਵਿਚ ਅੰਡੇ ਵਿਕਸਿਤ ਹੁੰਦੇ ਹਨ। ਵਿਗਿਆਨੀਆਂ ਨੇ ਕਿਹਾ ਕਿ ਇਹ ਚੀਜ਼ ਇਨ੍ਹਾਂ ਜੀਵਾਂ ਵਿਚ ਉਨ੍ਹਾਂ ਦੇ ਪੂਰਵਜਾਂ ਤੋਂ ਆਈ ਹੋਵੇਗੀ। ਇਸ ਲਈ, ਡਾਇਨਾਸੌਰ ਵੀ ਸਵੈ-ਪ੍ਰਜਣਨ ਦੇ ਸਮਰੱਥ ਰਹੇ ਹੋਣਗੇ।