ਇਜ਼ਰਾਈਲ ਤੇ ਗਾਜਾ ਵਿਚਕਾਰ ਹੋਏ ਹਵਾਈ ਹਮਲੇ ਦੌਰਾਨ ਗਰਭਵਤੀ ਔਰਤ ਸਮੇਤ 3 ਦੀ ਮੌਤ, 12 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੇਰੁਸ਼ਲਮ : ਇਜ਼ਰਾਈਲ ਅਤੇ ਗਾਜਾ ਦੇ ਵਿਚ ਹੋ ਰਹੇ ਫ਼ੌਜ ਦੇ ਯੁੱਧ ਦੇ ਵਿਚਕਾਰ ਮਾਸੂਮਾਂ ਦੀ ਜਾਨ ਮਾਲ ਦਾ ਹੋ ਰਿਹਾ ਨੁਕਾਸਨ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ...

Israel

ਯੇਰੁਸ਼ਲਮ : ਇਜ਼ਰਾਈਲ ਅਤੇ ਗਾਜਾ ਦੇ ਵਿਚ ਹੋ ਰਹੇ ਫ਼ੌਜ ਦੇ ਯੁੱਧ ਦੇ ਵਿਚਕਾਰ ਮਾਸੂਮਾਂ ਦੀ ਜਾਨ ਮਾਲ ਦਾ ਹੋ ਰਿਹਾ ਨੁਕਾਸਨ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਗਾਜਾ ਤੇ ਇਜ਼ਰਾਈਲੀ ਖੇਤਰ ਵਿਚ ਦਰਜਨਾਂ ਰਾਕੇਟ ਦਾਗ਼ਣ ਤੋਂ ਬਾਅਦ ਅੱਜ ਇਜ਼ਰਾਈਲ ਨੇ ਵੀ ਗਾਜਾ 'ਤੇ ਹਵਾਈ ਹਮਲਾ ਕੀਤਾ ਹੈ, ਜਿਸ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ, ਉਥੇ ਹੀ ਕਈ ਲੋਕ ਜ਼ਖਮੀ ਵੀ ਹੋ ਗਏ ਹਨ। ਇਸ ਹਵਾਈ ਹਮਲੇ ਵਿਚ ਹਮਾਸ ਦੇ ਇਕ ਮੈਂਬਰ ਤੋਂ ਇਲਾਵਾ ਇਕ ਗਰਭਵਤੀ ਔਰਤ ਦੀ ਵੀ ਮੌਤ ਹੋ ਗਈ ਹੈ।ਇੱਥੇ ਹੀ ਬਸ ਨਹੀਂ ਇਸ ਹਮਲੇ ਵਿਚ ਉਸ ਔਰਤ ਦੀ 18 ਮਹੀਨੇ ਦੀ ਇਕ ਬੱਚੀ ਹਮਲੇ ਦਾ ਸ਼ਿਕਾਰ ਹੋ ਗਈ ਹੈ। ਇਸਦੇ ਨਾਲ ਹੀ ਹਮਾਸ ਦੇ ਕੰਟਰੋਲ ਵਾਲੇ ਖੇਤਰ ਦੇ ਸਿਹਤ ਮੰਤਰਾਲੇ ਵਲੋਂ ਵੀ ਇਸ ਦੀ ਜਾਣਕਾਰੀ ਦਿਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਗਾਜਾ ਦੇ ਮੱਧ ਦੇ ਜਫਰਵਾਈ ਵਿਚ ਹੋਏ ਹਮਲੇ ਦੌਰਾਨ 23 ਸਾਲਾ ਇਕ ਗਰਭਵਤੀ ਔਰਤ ਅਤੇ ਉਸਦੀ 18 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਹੈ, ਉੱਥੇ ਹੀ ਇਸ ਹਮਲੇ ਵਿਚ ਉਸ ਔਰਤ ਦਾ ਪਤੀ ਵੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਇਲਾਵਾ ਗਾਜਾ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਹਮਲੇ ਵਿਚ ਇਕ ਮੈਂਬਰ ਮਾਰਿਆ ਗਿਆ ਜਦ ਕਿ ਲਗਭਗ 12 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ।

ਦੱਸ ਦਈਏ ਕਿ ਗਾਜਾ ਵਲੋਂ ਪਹਿਲਾਂ ਵੀ ਕੀਤੇ ਗਏ ਰਾਕੇਟ ਹਮਲੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਸੀ।ਉਧਰ, ਸੈਨਾ ਦੇ ਬੁਲਾਰੇ ਦੇ ਹਵਾਲੇ ਤੋਂ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿਤੀ ਹੈ ਕਿ ਇਜ਼ਰਾਈਲ ਨੇ ਹਮਾਸ ਖੇਤਰ ਦੇ ਉਹਨਾਂ ਠਿਕਾਣਿਆਂ 'ਤੇ ਹਮਲਾ ਕੀਤਾ ਹੈ, ਜਿੱਥੇ ਉਨ੍ਹਾਂ ਨਾਲ ਜੁੜੇ ਕਾਰਖਾਨੇ, ਮੈਰੀਟਾਈਮ ਅਸਾਲਟ ਟਨਲ ਸ਼ਾਫਟ ਆਦਿ ਮੌਜੂਦ ਹਨ। ਇਸ ਦੇ ਨਾਲ ਹੀ ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਮਾਸ ਨਾਲ ਜੁੜੇ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਵਿਚ ਫੈਕਟਰੀਆਂ, ਪ੍ਰੀਖਣ  ਤੇ ਆਧੁਨਿਕ ਹਥਿਆਰ ਰੱਖਣ ਵਾਲੇ ਸਥਾਨ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਖੇਤਰ ਵਿਚ ਕਰੀਬ 100 ਅਤਿਦਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਹਮਲੇ ਸਬੰਧੀ ਇਜ਼ਰਾਇਲ ਸੈਨਾ ਦਾ ਕਹਿਣਾ ਹੈ ਕਿ ਗਾਜਾ ਦੁਆਰਾ ਇਜ਼ਰਾਈਲ 'ਤੇ ਕਈ ਰਾਕੇਟ ਚਲਾਉਣ ਤੋਂ ਬਾਅਦ ਇਜ਼ਰਾਈਲ ਨੇ ਇਹ ਹਮਲਾ ਕੀਤਾ ਹੈ।