ਟਰੰਪ ਨੇ ਸੁਪਰੀਮ ਕੋਰਟ ਜੱਜ ਕੈਵਨਾਗ 'ਤੇ ਲਗਾਏ ਦੋਸ਼ਾਂ ਨੂੰ ਲੈ ਕੇ ਮੰਗੀ ਮੁਆਫ਼ੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪੀ ਟਰੰਪ ਨੇ ਸੁਪਰੀਮ ਕੋਰਟ ਦੇ ਨਵੇਂ ਜੱਜ ਬ੍ਰੇਟ ਕੈਵਨਾਗ ਤੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਇਸ ਨੂੰ ਧੋਖੇਬਾਜ਼ੀ ਅਤੇ ਬਨਾਵਟੀ ਕਰਾਰ ਦਿਤਾ।

USA President Trump

ਵਾਸ਼ਿੰਗਟਨ, ( ਪੀਟੀਆਈ)  : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਦੇ ਨਵੇਂ ਜੱਜ ਬ੍ਰੇਟ ਕੈਵਨਾਗ ਤੇ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਇਸ ਨੂੰ ਧੋਖੇਬਾਜ਼ੀ ਅਤੇ ਬਨਾਵਟੀ ਕਰਾਰ ਦਿਤਾ। ਜਾਣਕਾਰੀ ਮੁਤਬਾਕ ਟਰੰਪ ਨੇ ਬ੍ਰੇਟ ਕੈਵਨਾਗ ਨੂੰ ਕਿਹਾ ਕਿ ਪੂਰੇ ਮੁਲਕ ਵੱਲੋਂ ਮੈਂ ਤੁਹਾਡੇ ਕੋਲੋਂ ਮੁਆਫੀ ਮੰਗਦੀ ਹਾਂ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਵਨਾਗ ਅਤੇ ਉਸਦੇ ਪਰਿਵਾਰ ਨੂੰ ਹੋਏ ਦੁੱਖ ਅਤੇ ਦਰਦ ਦੇ ਲਈ ਸਾਰੇ ਦੇਸ਼ਵਾਸੀਆਂ ਵੱਲੋਂ ਉਨਾਂ ਤੋਂ ਮੁਆਫੀ ਮੰਗੀ।

ਉਨਾਂ ਨੇ ਵ੍ਹਾਈਟ ਹਾਊਸ ਵਿਚ  ਆਯੋਜਿਤ ਇਕ ਸਮਾਗਮ ਦੌਰਾਨ ਕਿਹਾ ਕਿ ਸਾਡੇ ਦੇਸ਼ ਵੱਲੋਂ ਮੈਂ ਬ੍ਰੇਟ ਅਤੇ ਪੂਰੇ ਕੈਵਨਾਗ ਪਰਿਵਾਰ ਤੋਂ ਮਾਫੀ ਮੰਗਦਾ ਹਾਂ। ਰਿਪਬਲਿਕਨ ਮੁਖੀ ਟਰੰਪ ਨੇ ਜੱਜ ਤੇ ਮਹਾਦੋਸ਼ ਚਲਾਉਣ ਦੀ ਡੇਮੋਕ੍ਰੇਟਿਕ ਪਾਰਟੀ ਦੀ ਮੰਗ ਨੂੰ ਅਮਰੀਕੀ ਜਨਤਾ ਦਾ ਅਪਮਾਨ ਦਸਦੇ ਹੋਏ ਇਸਦੀ ਸਖ਼ਤ ਨਿੰਦਾ ਕੀਤੀ ਹੈ। ਟਰੰਪ ਦੇ ਬਿਆਨ ਅਨੁਸਾਰ ਉਨਾਂ ਸੁਣਿਆ ਹੈ ਕਿ ਡੇਮੋਕ੍ਰੇਟ ਇਕ ਸ਼ਾਨਦਾਰ ਨਿਆਪੰਸਦ ਵਿਅਕਤੀ ਤੇ ਮਹਾਦੋਸ਼ ਚਲਾਉਣ ਬਾਰੇ ਸੋਚ ਰਹੇ ਹਨ। ਉਨਾਂ ਕਿਹਾ ਕਿ ਇਕ ਵਿਅਕਤੀ ਜਿਸਨੇ ਕੁਝ ਵੀ ਗਲਤ ਨਹੀਂ ਕੀਤਾ,

ਉਹ ਜੋ ਡੈਮੋਕ੍ਰੇਟ ਦੇ ਸਥਾਪਿਤ ਕੀਤੇ ਗਏ ਧੋਖੇ ਵਿਚ ਡੇਮੋਕ੍ਰੇਟ ਦੇ ਵਕੀਲਾਂ ਵੱਲੋਂ ਫੜਿਆ ਗਿਆ ਅਤੇ ਹੁਣ ਉਹ ਉਸ ਤੇ ਮਹਾਦੋਸ਼ ਚਲਾਉਣਾ ਚਾਹੁੰਦੇ ਹਨ। ਇਹ ਅਮਰੀਕੀ ਜਨਤਾ ਦਾ ਅਪਮਾਨ ਹੈ। ਟਰੰਪ ਨੇ ਕੈਵਨਾਗ ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਬਨਾਵਟੀ ਅਤੇ ਬਦਨਾਮ ਕਰਨ ਵਾਲਾ ਦਸਿਆ। ਹਾਲਾਂਕਿ ਡੇਮੋਕ੍ਰੇਟਿਕ ਅਗਵਾਈ ਵਿਚ ਮਹਾਦੋਸ਼ ਚਲਾਉਣ ਦੀ ਅਪਣੇ ਦੋ ਸੰਸਦੀ ਮੈਂਬਰਾ ਦੀ ਮੰਗ ਤੋਂ ਪਾਸੇ ਹੱਟ ਗਏ ਹਨ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਅਮਰੀਕੀ ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੁਪਰੀਮ ਕੋਰਟ ਦੇ ਜੱਜ ਦੇ ਲਈ ਨਾਮਜ਼ਦ ਬ੍ਰੇਟ ਕੈਵਨਾਗ ਦੀ ਨਾਮਜ਼ਦਗੀ ਦਾ 50 ਦੇ ਮੁਕਾਬਲਤਨ 48 ਵੋਟਾਂ ਤੋਂ ਪ੍ਰਵਾਨ ਕਰ ਲਿਆ। ਇਸ ਨਾਲ ਕੈਵਨਾਗ ਦਾ ਜੱਜ ਬਣਨ ਦਾ ਰਾਹ ਖੁੱਲ ਗਿਆ। ਉਨਾਂ ਸ਼ਨੀਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਦੀ ਸਹੁੰ ਵੀ ਚੁੱਕ ਲਈ।