ਪਾਕਿ ਪਾਰਲੀਮੈਂਟ ਸਕੱਤਰ ਦਾ ਡੀਐਸਜੀਪੀਸੀ 'ਤੇ ਵੱਡਾ ਖੁਲਾਸਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਮਨਜਿੰਦਰ ਸਿਰਸਾ 'ਤੇ ਲਾਏ ਗੰਭੀਰ ਦੋਸ਼

Secretary of Pakistan Parliament

ਪਾਕਿਸਤਾਨ: ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ਪੁਰਬ ਮਨਾਉਣ ਨੂੰ ਲੈ ਕੇ ਜਿਥੇ ਤਿਆਰੀਆਂ ਜੋਰਾ ਸ਼ੋਰਾਂ ਨਾਲ ਚਲ ਰਹੀਆਂ ਨੇ ਓਥੇ ਹੀ ਪਾਕਿਸਤਾਨ ਤੋਂ ਨਗਰ ਕੀਰਤਨ ਭਾਰਤ ਵਿਚ ਆਇਆ ਸੀ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਲਾਨ ਕੀਤਾ ਕਿ ਓਹਨਾ ਵਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਾਕਿਸਤਾਨ ਲੈ ਕੇ ਜਾਇਆ ਜਾਵੇਗਾ ਪਰ ਇਸ ਸੰਬੰਧੀ ਪਾਕਸਿਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਵਾਂ ਖੁਲਾਸਾ ਕੀਤਾ।

ਜੀ ਹਾਂ ਪਾਕਸਿਤਾਨ ਦੇ ਪਾਰਲੀਮਾਨੀ ਸਕੱਤਰ ਦਾ ਕਹਿਣਾ ਹੈ ਕਿ ਪਾਕਸਿਤਾਨ ਦੇ ਵਲੋਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਨਗਰ ਕੀਰਤਨ ਲਿਆਉਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਤਾਂ ਇਹ ਨਗਰ ਕੀਰਤਨ ਪਾਕਿਸਤਾਨ ਵਿਚ ਕਿਸ ਤਰ੍ਹਾਂ ਲੈ ਕੇ ਆ ਸਕਦੇ ਹਨ ਤੇ ਇਥੋਂ ਤਕ ਕਿ ਉਹਨਾਂ ਨੇ ਮਨਜਿੰਦਰ ਸਿਰਸਾ ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਪਿਛਲੇ ਕੁੱਝ ਦਿਨਾਂ ਤੋਂ ਵਾਰ ਵਾਰ ਐਲਾਨ ਕਰ ਰਹੀ ਹੈ ਕਿ ਉਹ 13 ਅਕਤੂਬਰ ਨੂੰ ਨਗਰ ਕੀਰਤਨ ਲੈ ਕੇ ਪਾਕਿਸਤਾਨ ਆਵੇਗੀ।

ਉਹ ਗੋਲਕ ਵਿਚ ਸੇਵਾ ਪਾਉਣ ਦੀ ਵਾਰ ਵਾਰ ਅਨਾਊਂਮੈਂਟ ਕਰਵਾਉਂਦੀ ਹੈ। ਇਹਨਾਂ ਨੇ ਸਾਰੇ ਗੁਰਦੁਆਰਿਆਂ ਵਿਚ ਗੋਲਕ ਰੱਖੇ ਹੋਏ ਹਨ। ਇਹਨਾਂ ਦਾ ਮਕਸਦ ਸਿਰਫ ਪੈਸੇ ਇਕੱਠੇ ਕਰਨਾ ਹੈ। ਇਹਨਾਂ ਦਾ ਇਕੋ ਏਜੰਡਾ ਹੈ ਕਿ ਇਹ ਸਿੱਖਾਂ ਨੂੰ ਪਾਕਿਸਤਾਨ ਵਿਰੁਧ ਇਸਤੇਮਾਲ ਕਰਨਾ ਹੈ। ਜਦੋਂ ਬਾਰਡਰ ਤੇ ਨਗਰ ਕੀਰਤਨ ਆਵੇਗਾ ਤਾਂ ਇਹ ਪੈਸੇ ਇਕੱਠੇ ਕਰ ਲੈਣਗੇ ਤੇ ਦੂਜਾ ਕਿ ਜਦੋਂ ਪਾਕਿਸਤਾਨ ਨੇ ਆਉਣ ਦੀ ਇਜ਼ਾਜਤ ਹੀ ਨਹੀਂ ਦਿੱਤੀ ਹੈ ਤਾਂ ਸਾਰੇ ਸਿੱਖ ਇਸ ਵਿਰੁਧ ਲੜਾਈ ਕਰਨਗੇ।

ਤੁਸੀਂ ਸੁਣਿਆ ਕਿ ਕਿਸ ਤਰਾਂ ਪਾਕਿਸਤਾਨ ਦੇ ਪਾਰਲੀਮਾਨੀ ਸਕੱਤਰ ਵਲੋਂ ਦਿੱਲੀ ਸਿਂਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਵੱਡਾ ਖੁਲਾਸਾ ਕੀਤਾ ਗਿਆ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸੰਬੰਧੀ ਮਨਜਿੰਦਰ ਸਿਰਸਾ ਦਾ ਕੀ ਪ੍ਰਤੀਕਰਮ ਸ੍ਹਾਮਣੇ ਆਉਂਦਾ ਹੈ ਤੇ ਕੀ ਇਸ ਸਭ ਦਾ ਅਸਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਸਮਾਗਮਾਂ ਤੇ ਪਵੇਗਾ ਜਾਂ ਨਹੀਂ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।