ਹੱਬਲ ਟੈਲੀਸਕੋਪ ਦੇ ਆਧਨਿਕ ਕੈਮਰੇ 'ਚ ਤਕਨੀਕੀ ਖਰਾਬੀ, ਨਹੀਂ ਮਿਲਣਗੀਆਂ ਬ੍ਰਾਹਮੰਡ ਦੀਆਂ ਤਸਵੀਰਾਂ
ਹੱਬਲ ਪੁਲਾੜ ਵਿਚ ਸਥਾਪਿਤ ਅਜਿਹਾ ਪ੍ਰਮੁੱਖ ਆਪਟੀਕਲ ਟੈਲੀਸਕੋਪ ਹੈ ਜੋ ਸਾਨੂੰ ਬ੍ਰਾਹਮੰਡ ਦੀਆਂ ਲਗਾਤਾਰ ਤਸਵੀਰਾਂ ਉਪਲਬਧ ਕਰਵਾਉਂਦਾ ਹੈ।
ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਟੈਲੀਸਕੋਪ ਦੇ ਸੱਭ ਤੋਂ ਆਧੁਨਿਕ ਕੈਮਰੇ ਵਾਈਡ ਫੀਲਡ ਕੈਮਰਾ-3 ਵਿਚ ਖਰਾਬੀ ਆ ਗਈ ਹੈ। ਹਾਲਾਂਕਿ ਇਸ ਦੇ ਤਿੰਨ ਉਪਕਰਣ ਠੀਕ ਹਾਲਤ ਵਿਚ ਹਨ ਅਤੇ ਇਹਨਾਂ ਦੀ ਮਦਦ ਨਾਲ ਇਹ ਵਿਗਿਆਨੀ ਵਿਸ਼ਲੇਸ਼ਣ ਕਰਦਾ ਰਹੇਗਾ। ਵਾਈਡ ਫੀਲਡ ਕੈਮਰਾ-3 ਵਿਚ ਆਈ ਖਰਾਬੀ ਦਾ ਪਤਾ ਲਗਾ ਲਿਆ ਗਿਆ ਹੈ। ਪੁਲਾੜ ਵਿਗਿਆਨੀਆਂ ਨੇ 2009 ਵਿਚ
ਸਰਵਿਸਿੰਗ ਮਿਸ਼ਨ-4 ਦੌਰਾਨ ਹੱਬਲ ਦੇ ਵਾਈਡ ਫੀਲਡ ਕੈਮਰਾ-3 ਨੂੰ ਲਗਾਇਆ ਸੀ। ਨਾਸਾ ਨੇ ਦੱਸਿਆ ਕਿ ਕੈਮਰੇ ਵਿਚ ਬੈਕਅਪ ਇਲੈਕਟ੍ਰਾਨਿਕਸ ਹਨ ਜਿਹਨਾਂ ਤੋਂ ਉਪਕਰਣ ਨੂੰ ਠੀਕ ਕਰਨ ਲਈ ਲੋੜੀਂਦੀ ਜਾਣਕਾਰੀ ਹਾਸਲ ਕੀਤੀ ਜਾ ਸਦੀ ਹੈ। ਹੱਬਲ ਪੁਲਾੜ ਵਿਚ ਸਥਾਪਿਤ ਅਜਿਹਾ ਪ੍ਰਮੁੱਖ ਆਪਟੀਕਲ ਟੈਲੀਸਕੋਪ ਹੈ ਜੋ ਸਾਨੂੰ ਬ੍ਰਾਹਮੰਡ ਦੀਆਂ ਲਗਾਤਾਰ ਤਸਵੀਰਾਂ ਉਪਲਬਧ ਕਰਵਾਉਂਦਾ ਹੈ। 1990 ਵਿਚ ਭੇਜੇ ਗਏ ਦੁਨੀਆਂ ਦੇ ਪਹਿਲੇ ਪੁਲਾੜ ਟੈਲੀਸਕੋਪ ਤੋਂ ਇਸ ਸਿਧਾਂਤ ਦੀ ਪੁਸ਼ਟੀ ਹੋਈ ਸੀ ਕਿ ਬ੍ਰਾਹਮੰਡ ਦਾ ਵਿਸਤਾਰ ਹੋ ਰਿਹਾ ਹੈ।