ਪ੍ਰਿੰਸ ਹੈਰੀ ਅਤੇ ਮੇਗਨ ਨੇ ਸ਼ਾਹੀ ਅਹੁਦਾ ਛੱਡਣ ਦਾ ਕੀਤਾ ਐਲਾਨ
ਬ੍ਰਿਟੇਨ ਦੇ ਸ਼ਾਹੀ ਪ੍ਰਵਾਰ ਦੇ ਮੈਂਬਰ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਰਕੇਲ ਨੇ ਸ਼ਾਹੀ ਵਿਰਾਸਤ ਤੋਂ ਵੱਖਰੇ ਹੋਣ ਦਾ ਫ਼ੈਸਲਾ ਲਿਆ ਹੈ। ਹੈਰੀ ਨੇ...
ਲੰਡਨ : ਬ੍ਰਿਟੇਨ ਦੇ ਸ਼ਾਹੀ ਪ੍ਰਵਾਰ ਦੇ ਮੈਂਬਰ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਗਨ ਮਰਕੇਲ ਨੇ ਸ਼ਾਹੀ ਵਿਰਾਸਤ ਤੋਂ ਵੱਖਰੇ ਹੋਣ ਦਾ ਫ਼ੈਸਲਾ ਲਿਆ ਹੈ। ਹੈਰੀ ਨੇ ਇਸ ਬਾਰੇ ਵਿਚ ਮਹਾਰਾਣੀ ਐਲੀਜ਼ਾਬੈਥ ਦੂਜੀ ਨਾਲ ਕੋਈ ਕਥਿਤ ਤੌਰ 'ਤੇ ਚਰਚਾ ਨਹੀਂ ਕੀਤੀ।
ਇਸ ਐਲਾਨ ਵਿਚ ਹੈਰੀ ਅਤੇ ਉਸਦੀ ਪਤਨੀ ਨੇ ਕਿਹਾ ਕਿ ਹੁਣ ਉਹ ਅਪਣਾ ਸਾਰਾ ਸਮਾਂ ਉਤਰੀ ਅਮਰੀਕਾ ਵਿਚ ਬਤੀਤ ਕਰਣਗੇ ਅਤੇ ਮੀਡੀਆ ਦੇ ਨਾਲ ਲੰਮੇ ਸਮੇਂ ਤੋਂ ਬਣੇ ਹੋਏ ਸਬੰਧਾਂ ਨੂੰ ਵੀ ਉਹ ਸਮਾਪਤ ਕਰ ਰਹੇ ਹਨ।
ਬਰਮਿੰਘਮ ਪੈਲੇਸ ਵਲੋਂ ਜਾਰੀ ਇਕ ਬਿਆਨ ਮੁਤਾਬਕ ਉਨ੍ਹਾਂ ਕਿਹਾ ਕਿ, '' ਅਸੀਂ ਸ਼ਾਹੀ ਪ੍ਰਵਾਰ ਦੇ ਸੀਨੀਅਰ ਮੈਂਬਰਾਂ ਦੀ ਭੂਮੀਕਾ ਤੋਂ ਵੱਖ ਹੋ ਕੇ ਵੱਖ ਹੋ ਆਰਥਕ ਰੂਪ ਨਾਲ ਆਤਮਨਿਰਭਰ ਬਣਨਾ ਚਾਹੁੰਦੇ ਹਨ ਅਤੇ ਇਸ ਦੌਰਾਨ ਮਹਾਰਾਣੀ ਨੂੰ ਸਾਡਾ ਪੂਰਾ ਸਹਿਯੋਗ ਮਿਲਦਾ ਰਹੇਗਾ।
ਉਨ੍ਹਾਂ ਨੇ ਕਿਹਾ, ''ਅਸੀਂ ਹੁਣ ਬ੍ਰਿਟੇਨ ਅਤੇ ਉਤਰੀ ਅਮਰੀਕਾ ਵਿਚ ਅਪਣਾ ਸਮਾਂ ਬਤੀਤ ਕਰਨ ਦੀ ਯੋਜਨਾ ਬਣਾਈ ਹੈ।'' ਬਰਮਿੰਘਮ ਪੈਲੇਸ ਨੇ ਤਕਰੀਬਨ ਇਕ ਘੰਟੇ 40 ਮਿੰਟ ਬਾਅਦ ਦੂਜੇ ਬਿਆਨ ਵਿਚ ਕਿਹਾ ਕਿ ਹੈਰੀ ਅਤੇ ਮੇਗਨ ਦੇ ਨਾਲ ਚਰਚਾ ਪਹਿਲੇ ਪੜਾਅ 'ਚ ਹੈ।
ਉਸਨੇ ਕਿਹਾ,'' ਅਸੀਂ ਵੱਖਰਾ ਰੁਖ ਅਪਣਾਉਣ ਦੀ ਉਨ੍ਹਾਂ ਦੀ ਇੱਛਾ ਸਮਝਦੇ ਹਨ ਪਰ ਇਹ ਇਕ ਗੁੰਜਲਦਾਰ ਮਸਲਾ ਹੈ ਜਿਸ ਨੂੰ ਸੁਲਝਾਉਣ ਲਈ ਸਮਾਂ ਲੱਗੇਗਾ।''