ਪਤਨੀ ਲਈ ਸਾਲਾਂ ਪੁਰਾਣੀ ਪਰੰਪਰਾ ਤੋੜਣਗੇ ਪ੍ਰਿੰਸ ਹੈਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਿੰਸ ਹੈਰੀ ਅਪਣੀ ਪਤਨੀ ਮੇਗਨ ਮਾਰਕਲ ਲਈ ਸਾਲਾਂ ਪੁਰਾਣੀ ਪਰੰਪਰਾ ਤੋਡ਼ਨ ਜਾ ਰਹੇ ਹਨ।  ਉਨ੍ਹਾਂ ਨੇ ਸੈਂਡਿੰਗਹੈਮ ਵਿਚ ਤਜਬੀਜਸ਼ੁਦਾ ਬਾਕਸਿੰਗ ਡੇਅ ਸ਼ਿਕਾਰ...

Traditional Boxing Day hunt

ਲੰਡਨ (ਭਾਸ਼ਾ) : ਪ੍ਰਿੰਸ ਹੈਰੀ ਅਪਣੀ ਪਤਨੀ ਮੇਗਨ ਮਾਰਕਲ ਲਈ ਸਾਲਾਂ ਪੁਰਾਣੀ ਪਰੰਪਰਾ ਤੋੜਨ ਜਾ ਰਹੇ ਹਨ।  ਉਨ੍ਹਾਂ ਨੇ ਸੈਂਡਿੰਗਹੈਮ ਵਿਚ ਤਜਬੀਜਸ਼ੁਦਾ ਬਾਕਸਿੰਗ ਡੇਅ ਸ਼ਿਕਾਰ ਪ੍ਰੋਗਰਾਮ ਵਿਚ ਭਰਾ ਪ੍ਰਿੰਸ ਵਿਲੀਅਮ ਦੇ ਨਾਲ ਸ਼ਿਰਕਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਸ਼ਾਹੀ ਪਰਵਾਰ ਦੇ ਸੂਤਰਾਂ ਮੁਤਾਬਕ ਹੈਰੀ ਪਿਛਲੇ 20 ਸਾਲ ਤੋਂ ਸ਼ਾਹੀ ਪਰਵਾਰ ਦੇ ਸਾਲਾਨਾ ਬਾਕਸਿੰਗ ਡੇਅ ਸ਼ਿਕਾਰ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਆ ਰਹੇ ਸਨ। ਹਾਲਾਂਕਿ ਪਸ਼ੁ ਪ੍ਰੇਮੀ ਮੇਗਨ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੇ ਪਸ਼ੁ-ਪੰਛੀਆਂ ਦੇ ਸ਼ਿਕਾਰ ਤੋਂ ਦੂਰ ਰਹਿਣ ਦਾ ਫ਼ੈਸਲਾ ਲਿਆ ਹੈ।

ਦਰਅਸਲ, ਮੇਗਨ ਨੂੰ ਖ਼ੂਨ - ਖ਼ਰਾਬੇ ਵਾਲੇ ਖੇਡ ਬਿਲਕੁੱਲ ਪਸੰਦ ਨਹੀਂ ਹੈ। ਉਹ ਤਾਂ ਫਰ ਅਤੇ ਚਮੜੇ ਦੇ ਉਤਪਾਦ ਵੀ ਨਹੀਂ ਪਾਉਂਦੀ। ਉਨ੍ਹਾਂ ਦੇ ਵਾਰਡਰੋਬ ਵਿਚ ਸ਼ਾਮਲ ਚਮੜੇ ਦੇ ਉਤਪਾਦ ‘ਫਾਕਸ ਲੈਦਰ’ ਤੋਂ ਬਣੇ ਹੋਏ ਹਨ। ‘ਫਾਕਸ ਲੈਦਰ’ ਪਸ਼ੁਆਂ ਦੀ ਖਾਲ ਦੀ ਬਜਾਏ ਖਾਸ ਕਪੜੇ, ਮੋਮ, ਡਾਈ ਅਤੇ ਪਾਲੀਊਥਰੇਨ ਤੋਂ ਤਿਆਰ ਕੀਤਾ ਜਾਂਦਾ ਹੈ। ਪ੍ਰਿੰਸ ਵਿਲੀਅਮ ਅਤੇ ਹੈਰੀ ਸਾਲਾਂ ਤੋਂ ਨਾਲ ਮਿਲ ਕੇ ਸ਼ਿਕਾਰ ਦਾ ਮਜ਼ਾ ਚੁੱਕਦੇ ਆਏ ਹਨ। ਦੋਨਾਂ ਭਰਾਵਾਂ ਦੇ ਰਿਸ਼ਤੇ ਨੂੰ ਮਜਬੂਤ ਬਣਾਉਣ ਵਿਚ ਬਾਕਸਿੰਗ ਡੇਅ ਪ੍ਰੋਗਰਾਮ ਦੀ ਅਹਿਮ ਭੂਮਿਕਾ ਵੀ ਰਹੀ ਹੈ।

ਇਹੀ ਵਜ੍ਹਾ ਹੈ ਕਿ ਹੈਰੀ ਨੇ ਜਦੋਂ ਬਾਕਸਿੰਗ ਡੇਅ ਪ੍ਰੋਗਰਾਮ ਤੋਂ ਵੱਖ ਰਹਿਣ ਦਾ ਫ਼ੈਸਲਾ ਸੁਣਾਇਆ ਤਾਂ ਵਿਲੀਅਮ ਖਾਸੇ ਦੁਖੀ ਹੋ ਗਏ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਮੇਗਨ ਦੇ ਪਿਆਰ ਵਿਚ ਹੈਰੀ ਸ਼ਾਹੀ ਪਰਵਾਰ ਅਤੇ ਉਸ ਦੀ ਪਰੰਪਰਾਵਾਂ ਤੋਂ ਦੂਰ ਹੁੰਦੇ ਚਲੇ ਜਾ ਰਹੇ ਹਨ। ਹੈਰੀ ਦੇ ਬਾਕਸਿੰਗ ਡੇਅ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਪਿਤਾ ਪ੍ਰਿੰਸ ਚਾਰਲਸ ਵੱਡੇ ਬੇਟੇ ਵਿਲੀਅਮ ਦਾ ਸਾਥ ਦਿੰਦੇ ਨਜ਼ਰ ਆਉਣਗੇ।

ਵਿਲੀਅਮ ਦੇ ਬੇਟੇ ਜੌਰਜ ਵੀ ਪਿਤਾ ਦੀ ਹੌਸਲਾਅਫ਼ਜ਼ਾਈ ਲਈ ਉੱਥੇ ਪਹੁੰਚ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਮੇਗਨ ਨੇ ਬੀਤੇ ਸਾਲ ਜਰਮਨੀ ਵਿਚ ਸ਼ਿਕਾਰ ਉਤੇ ਨਿਕਲੇ ਹੈਰੀ ਨੂੰ ਅਲ੍ਟੀਮੇਟਮ ਦਿਤਾ ਸੀ ਕਿ ਉਹ ਉਨ੍ਹਾਂ ਅਤੇ ਸ਼ਿਕਾਰ ਦੇ ਸ਼ੌਕ ਵਿਚੋਂ ਕਿਸੇ ਇਕ ਨੂੰ ਚੁਣ ਲੈਣ। ਇਸ ਤੋਂ ਬਾਅਦ ਹੈਰੀ ਨੇ ਸ਼ਿਕਾਰ ਤੋਂ ਦੂਰੀ ਬਣਾਉਣ ਦੀ ਕਸਮ ਖਾ ਲਈ।