Larkana News : ਨਾਬਾਲਿਗ ਨਾਲ ਜਬਰ-ਜ਼ਨਾਹ ਕਰਨ ਵਾਲਾ ਅਧਿਆਪਕ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Larkana News : ਹੋਰ ਬੱਚਿਆਂ ਨਾਲ ਲਰਕਾਨਾ ਸ਼ਹਿਰ ਦੀ ਖਾਲਿਦ ਬਿਨ ਵਲੀਦ ਮਸਜਿਦ ’ਚ ਪੜ੍ਹਨ ਜਾਂਦੀ ਸੀ ਬੱਚੀ 

teacher arrested

Larkana News : ਪਾਕਿਸਤਾਨ ਦੇ ਲਰਕਾਨਾ ਕਸਬੇ ਦੀ ਪੁਲਿਸ ਨੇ ਬੀਤੇ ਦਿਨੀਂ 9 ਸਾਲਾ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਮਸਜਿਦ ਦੇ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਸਰਹੱਦ ਪਾਰਲੇ ਨਾਬਾਲਿਗ ਦੇ ਪਿਤਾ ਬਘਾਨ ਚੰਦੀਓ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਹੋਰ ਬੱਚਿਆਂ ਨਾਲ ਉਨ੍ਹਾਂ ਦੀ ਰਿਹਾਇਸ਼ ਨੇੜੇ ਲਰਕਾਨਾ ਸ਼ਹਿਰ ਦੀ ਖਾਲਿਦ ਬਿਨ ਵਲੀਦ ਮਸਜਿਦ ’ਚ ਜਾਂਦੀ ਸੀ।  ਇਸ ਸਬੰਧੀ ਹੋਈ FIR ਅਨੁਸਾਰ ਮਸਜਿਦ ਦੇ ਅਧਿਆਪਕ ਉਸਮਾਨ ਅਲੀ ਨੂੰ ਬਘਾਨ ਦੇ ਇਕ ਪਰਿਵਾਰਕ ਮੈਂਬਰ ਨੇ ਰੰਗੇ ਹੱਥੀਂ ਫੜਿਆ ਸੀ।

ਇਹ ਵੀ ਪੜੋ:Patiala News : ਪਟਿਆਲਾ ’ਚ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਿਰੋਹ ਕਾਬੂ 

ਇਸ ਸਬੰਧੀ ਪੀੜਤ ਦੇ ਪਿਤਾ ਨੇ ਦੱਸਿਆ ਕਿ ਮੌਲਵੀ, ਜੋ ਕਿ ਚੰਦੀਓ ਕਬੀਲੇ ਦੇ ਵੀ ਸੀ, ਨੇ ਉਸ ਨੂੰ ਨਾਬਾਲਿਗ ਨਾਲ ਜਿਣਸੀ ਸੋਸ਼ਣ ਕਰਦੇ ਹੋਏ, ਉਦੋਂ ਫੜ ਲਿਆ ਜਦੋਂ ਉਸਦਾ ਭਰਾ ਅਤੇ ਚਚੇਰਾ ਭਰਾ ਦੁਪਹਿਰ ਦੀ ਨਮਾਜ਼ ਅਦਾ ਕਰਨ ਲਈ ਮਸਜਿਦ ਪਹੁੰਚੇ। ਬਘਾਨ ਨੇ ਕਿਹਾ ਕਿ ਦੋਸ਼ੀ ਭੱਜਣ ’ਚ ਕਾਮਯਾਬ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਆਪਣੇ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਲਹ ਕਰਨ ਦਾ ਸੁਝਾਅ ਦਿੱਤਾ। ਪੀੜਤ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਪ੍ਰਾਇਮਰੀ ਸਕੂਲ ਦੀ ਤੀਜੀ ਜਮਾਤ ’ਚ ਪੜ੍ਹਦੀ ਹੈ, ਘਟਨਾ ਤੋਂ ਬਾਅਦ  ਸਦਮੇ ਵਿਚ ਹੈ। ਪੀੜਤਾ ਦੇ ਪਿਤਾ ਨੇ ਰੌਂਦੇ ਹੋਏ ਕਿਹਾ ਕਿ ਅਸੀਂ ਦਬਾਅ ’ਚ ਹਾਂ ਪਰ ਉਸ ਦੀ ਧੀ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਦੋਸ਼ੀਆਂ ਨੂੰ ਨਹੀਂ ਛੱਡਾਂਗੇ।

ਇਹ ਵੀ ਪੜੋ:Fazilka News : ਫਾਜ਼ਿਲਕਾ 'ਚ ਅਨਾਰੀਵਾਲਾ ਨਹਿਰ ਹੇਠ ਤੈਰਦੀ ਮਿਲੀ ਔਰਤ ਦੀ ਲਾਸ਼

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ’ਤੇ ਲੋਕਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਅਧਿਕਾਰੀਆਂ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਿਸ ’ਤੇ ਪੁਲਿਸ ਨੇ ਛਾਪਾ ਮਾਰ ਕੇ ਦੇਰ ਸ਼ਾਮ ਦੋਸ਼ੀ ਮਡਾਸਾ ਅਧਿਆਪਕ ਮਸਤਾਨ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ।

(For more news apart from teacher who raped minor was arrested  News in Punjabi, stay tuned to Rozana Spokesman)