ਵੱਖ-ਵੱਖ ਬੀਮਾਰੀਆਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਊਥ ਆਸਟ੍ਰੇਲੀਆ ਵਿਖੇ ਆਸਟ੍ਰੇਲੀਆ ਦੇ ਰਿਲੇਸ਼ਨਸ਼ਿਪ ਵਿਭਾਗ ਵਲੋਂ ਐਚ.ਆਈ.ਵੀ., ਹੈਪਾਟਾਇਟਸ ਬੀ ਅਤੇ ਸੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਵਿਸ਼ੇਸ਼ ਸੈਮੀਨਾਰ......

Australian immigrants During The Seminar

ਪਰਥ, : ਸਾਊਥ ਆਸਟ੍ਰੇਲੀਆ ਵਿਖੇ ਆਸਟ੍ਰੇਲੀਆ ਦੇ ਰਿਲੇਸ਼ਨਸ਼ਿਪ ਵਿਭਾਗ ਵਲੋਂ ਐਚ.ਆਈ.ਵੀ., ਹੈਪਾਟਾਇਟਸ ਬੀ ਅਤੇ ਸੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ 'ਚ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਆਸਟ੍ਰੇਲੀਅਨ ਪ੍ਰਵਾਸੀਆਂ ਦੇ ਸਰਗਰਮ ਵਲੰਟੀਅਰਾਂ ਨੇ ਹਿੱਸਾ ਲਿਆ।

ਸੈਮੀਨਾਰ ਨੂੰ ਆਸਟ੍ਰੇਲੀਆ ਆਫ਼ ਰਿਲੇਸ਼ਨਸ਼ਿਪ ਵਿਭਾਗ ਦੀ ਸਾਊਥ ਆਸਟਰੇਲੀਆ ਤੋਂ ਬਲੱਡ ਬੋਰਨ ਅਵਿਰਨੈਸ ਕੋ-ਆਰਡੀਨੇਟਰ ਸੁਬੋ ਨਾਦੀ, ਆਸਟ੍ਰੇਲੀਆ ਰਿਲੇਸ਼ਨਸ਼ਿਪ ਦੇ ਲਾਈਜਨ ਅਫ਼ਸਰ ਦੀਪਕ ਭਰਦਵਾਜ ਨੇ ਐਚ.ਆਈ.ਵੀ., ਹੈਪਟਾਇਸ ਬੀ ਅਤੇ ਸੀ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੰਦਿਆਂ ਦਸਿਆ ਕਿ ਆਸਟ੍ਰੇਲੀਅਨ ਪ੍ਰਵਾਸੀਆਂ ਨੂੰ ਇਨ੍ਹਾਂ ਰੋਗਾਂ ਬਾਰੇ ਜਾਗਰੂਕ ਕਰਨ ਲਈ ਵਿਭਾਗ ਵਲੋਂ ਪਾਜੀਟਿਵ ਚੇਂਜ ਮੂਵਮੈਂਟ ਤਹਿਤ ਐਚ.ਆਈ.ਵੀ., ਹੈਪਾਟਾਇਟਸ ਬੀ ਅਤੇ ਸੀ ਤੋਂ ਇਲਾਵਾ ਹੋਰ ਰੋਗ ਦੇ ਸ਼ਿਕਾਰ ਵਿਅਕਤੀਆਂ ਨੂੰ ਦਿਤੀ ਜਾਂਦੀ ਵਿਸ਼ੇਸ਼ ਮਦਦ ਦੀ ਵਿਸਥਾਰ ਸਾਹਿਤ ਜਾਣਕਾਰੀ ਦੇਣਾ ਹੈ।

ਉਨ੍ਹਾਂ ਏਡਜ਼ ਵਰਗੇ ਲਾਇਲਾਜ ਰੋਗਾਂ ਨੂੰ ਅਗਾਂਹ ਵੱਧਣ ਤੋਂ ਰੋਕਣ ਲਈ ਲੋਕਾਂ ਨੂੰ ਰੋਗਾਂ ਦੇ ਫੈਲਣ ਦੇ ਕਾਰਨਾਂ ਪ੍ਰਤੀ ਜਾਗਰੂਕ ਕਰਨ ਲਈ ਪਾਜ਼ੀਟਿਵ ਚੇਂਜ ਮੂਵਮੈਂਟ ਦੀ ਅਰੰਭਤਾ ਕਰਦਿਆਂ ਵੱਖ-ਵੱਖ ਭਾਈਚਾਰੇ ਨਾਲ ਸਬੰਧਤ ਹਾਜ਼ਰ ਵਲੰਟੀਅਰਾਂ ਨੂੰ ਆਪੋ-ਅਪਣੇ ਭਾਈਚਾਰੇ ਵਿਚ ਹੁੰਦੇ ਭਾਈਚਾਰਕ ਸਮਾਜਕ ਪ੍ਰੋਗਰਾਮਾਂ ਵਿਚ ਹੈਪਾਟਾਇਟਸ ਬੀ ਅਤੇ ਸੀ ਅਤੇ ਐਚ.ਆਈ.ਵੀ., ਪ੍ਰਤੀ ਜਾਗਰੂਕ ਬੂਥ ਲਗਾਉਣ ਤੋਂ ਇਲਾਵਾ ਜਨਤਕ ਥਾਵਾਂ 'ਤੇ ਪ੍ਰਿੰਟ ਸਮਗਰੀ ਵੰਡਣ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਭਾਗ ਨੇ ਸਾਊਥ ਆਸਟ੍ਰੇਲੀਆ 'ਚ ਅਫ਼ਰੀਕਨ ਭਾਈਚਾਰੇ ਤੋਂ ਇਲਾਵਾ ਮਲਟੀਕਲਚਰਲ ਤੌਰ 'ਤੇ ਪਾਜ਼ੀਟਿਵ ਚੇਂਜ ਮੂਵਮੈਂਟ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ ਸੀ। ਇਸ ਦੌਰਾਨ ਸਾਰੂ ਰਾਣਾ ਸ਼ਮਸ਼ੀਰ, ਨਾਜ਼ੀਆ ਐਸੇ ਚੌਧਰੀ, ਗੁਰਮੀਤ ਸਿੰਘ ਵਾਲੀਆ, ਰਿਸ਼ੀ ਗੁਲਾਟੀ, ਮਲੀਹਾ, ਰਵੀਕਾਂਤ, ਤਰਨਦੀਪ, ਗੁਰਪ੍ਰੀਤ ਸਿੰਘ, ਯੋਗੇਸ਼ ਰਿਸ਼ੀ, ਅਜੇ ਸਚਦੇਵ, ਮਿਮੋਨ ਰਫ਼ੀਕ, ਨਾਸਿਰ ਹੁਸੈਨ, ਨੀਰਜ ਬਰਾੜ ਨੇ ਵੀ ਸੰਬੋਧਨ ਕੀਤਾ।