ਬ੍ਰਿਟੇਨ: ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਛੱਡਿਆ ਸੰਸਦ ਮੈਂਬਰ ਦਾ ਅਹੁਦਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੰਸਦ ਨੂੰ ਗੁੰਮਰਾਹ ਕਰਨ ਦੇ ਲੱਗੇ ਸਨ ਇਲਜ਼ਾਮ

Boris Johnson resigns as MP over partygate report


 

ਲੰਡਨ:  ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ੁਕਰਵਾਰ ਨੂੰ ਅਚਾਨਕ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿਤਾ।ਉਨ੍ਹਾਂ ਨੇ ਇਹ ਕਦਮ ਸੰਸਦੀ ਕਮੇਟੀ ਦੇ ਉਸ ਬਿਆਨ ਤੋਂ ਬਾਅਦ ਚੁਕਿਆ ਹੈ। ਇਸ ਵਿਚ ਕਿਹਾ ਗਿਆ ਕਿ ਜਾਨਸਨ ਨੇ ਪ੍ਰਧਾਨ ਮੰਤਰੀ ਵਜੋਂ ਅਪਣੇ ਕਾਰਜਕਾਲ ਦੌਰਾਨ ਕੋਵਿਡ-19 ਦੀ ਰੋਕਥਾਮ ਲਈ ਲਾਗੂ ਲਾਕਡਾਊਨ ਦੀ ਉਲੰਘਣਾ ਕਰਦਿਆਂ ‘10 ਡਾਊਨਿੰਗ ਸਟ੍ਰੀਟ’ (ਪ੍ਰਧਾਨ ਮੰਤਰੀ ਦੀ ਰਿਹਾਇਸ਼) ‘ਤੇ ਪਾਰਟੀਆਂ ਰੱਖਣ ਦੇ ਮੁੱਦੇ ‘ਤੇ ਸੰਸਦ ਨੂੰ ਗੁੰਮਰਾਹ ਕੀਤਾ ਸੀ।  

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਚ ਲਗਾਤਾਰ ਤੀਜੇ ਦਿਨ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, 5.5 ਕਿਲੋ ਹੈਰੋਇਨ ਬਰਾਮਦ

ਜਾਨਸਨ (58) ਮਾਮਲੇ ਵਿਚ ਸੰਸਦੀ ਕਮੇਟੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਕਮੇਟੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਸਾਬਕਾ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਂਮਾਰੀ ਦੌਰਾਨ ਲਾਕਡਾਊਨ ਨਿਯਮਾਂ ਨੂੰ ਤੋੜ ਕੇ 10 ਡਾਊਨਿੰਗ ਸਟ੍ਰੀਟ 'ਤੇ ਆਯੋਜਿਤ ਪਾਰਟੀਆਂ ਬਾਰੇ ਹਾਊਸ ਆਫ ਕਾਮਨਜ਼ ਨੂੰ ਗੁੰਮਰਾਹ ਕੀਤਾ।

ਇਹ ਵੀ ਪੜ੍ਹੋ: ਐਲੋਵੇਰਾ ਲਗਾਉਣ ਤੋਂ ਬਾਅਦ ਸਾਬਣ ਨਾਲ ਚਿਹਰਾ ਧੋਣਾ ਗ਼ਲਤ ਹੈ ਜਾਂ ਸਹੀ? ਆਉ ਜਾਣਦੇ ਹਾਂ

ਜਾਨਸਨ ਦਾ ਫੈਸਲਾ ਸ਼ੁਕਰਵਾਰ ਨੂੰ ਉਸ ਸਮੇਂ ਆਇਆ ਜਦੋਂ ਉਨ੍ਹਾਂ ਨੂੰ ਮਾਮਲੇ 'ਤੇ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਤੋਂ ਗੁਪਤ ਪੱਤਰ ਮਿਲਿਆ। ਜਾਨਸਨ ਨੇ ਸੰਸਦੀ ਕਮੇਟੀ ਦੀ ਜਾਂਚ ਨੂੰ "ਉਸ ਨੂੰ ਸੰਸਦ ਤੋਂ ਬਾਹਰ ਕੱਢਣ ਦੀ ਕੋਸ਼ਿਸ਼" ਕਿਹਾ। ਇਕ ਬਿਆਨ 'ਚ ਉਨ੍ਹਾਂ ਕਿਹਾ, ''ਕਮੇਟੀ ਨੇ ਅਜੇ ਤਕ ਇਕ ਵੀ ਸਬੂਤ ਪੇਸ਼ ਨਹੀਂ ਕੀਤਾ ਹੈ ਕਿ ਮੈਂ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਹਾਊਸ ਆਫ ਕਾਮਨਜ਼ ਨੂੰ ਗੁੰਮਰਾਹ ਕੀਤਾ ਹੈ।'' ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਉਨ੍ਹਾਂ ਨੂੰ ਜਾਂਚ ਕਮੇਟੀ ਦੀ ਰਿਪੋਰਟ ਦੀ ਕਾਪੀ ਮਿਲੀ ਸੀ। ਜੋ ਅਜੇ ਤਕ ਪ੍ਰਕਾਸ਼ਿਤ ਨਹੀਂ ਹੋਈ ਹੈ। ਜਾਨਸਨ ਨੇ ਦਾਅਵਾ ਕੀਤਾ ਕਿ ਰਿਪੋਰਟ "ਗਲਤੀਆਂ ਅਤੇ ਪੱਖਪਾਤਾਂ ਨਾਲ ਹੋਈ" ਹੈ।

ਇਹ ਵੀ ਪੜ੍ਹੋ: ਵਧ ਸਕਦੀਆਂ ਹਨ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ! CBI ਕਰ ਸਕਦੀ ਹੈ ਵਜ਼ੀਫ਼ਾ ਘੁਟਾਲੇ ਦੀ ਜਾਂਚ  

ਸਾਬਕਾ ਪ੍ਰਧਾਨ ਮੰਤਰੀ ਨੇ ਇਕ ਬਿਆਨ ਜਾਰੀ ਕਰਦਿਆਂ ਐਲਾਨ ਕੀਤਾ ਕਿ ਉਹ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ, ਜਿਸ ਵਿਚ ਉਨ੍ਹਾਂ ਕਿਹਾ, "ਮੈਂ ਝੂਠ ਨਹੀਂ ਬੋਲਿਆ ਅਤੇ ਮੈਨੂੰ ਯਕੀਨ ਹੈ ਕਿ ਕਮੇਟੀ ਇਹ ਜਾਣਦੀ ਹੈ। ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਜਦੋਂ ਮੈਂ ਹਾਊਸ ਆਫ ਕਾਮਨਜ਼ ਵਿਚ ਗੱਲ ਕੀਤੀ ਸੀ, ਮੈਂ ਉਹੀ ਕਹਿ ਰਿਹਾ ਸੀ, ਜਿਸ ਨੂੰ ਮੈਂ ਇਮਾਨਦਾਰੀ ਨਾਲ ਸੱਚ ਮੰਨਦਾ ਸੀ ਅਤੇ ਜੋ ਮੈਨੂੰ ਕਿਸੇ ਵੀ ਹੋਰ ਮੰਤਰੀ ਦੀ ਤਰ੍ਹਾਂ ਕਹਿਣ ਲਈ ਕਿਹਾ ਗਿਆ ਸੀ”।