ਭਾਰਤੀ ਨਾਗਰਿਕ ਦੇਖਦੇ ਹੀ ਦੇਖਦੇ ਬਣ ਗਏ ਲੱਖਪਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਣੋ ਪੂਰਾ ਮਾਮਲਾ

Indian man wins lottery worth 10 lakh us dollar in uae

ਦੁਬਈ: ਸੰਯੁਕਤ ਅਰਬ ਅਮੀਰਾਤ ਵਿਚ ਇਕ ਔਰਤ ਸਮੇਤ ਦੋ ਭਾਰਤੀਆਂ ਨੇ ਮੰਗਲਵਾਰ ਨੂੰ 10-10 ਅਮਰੀਕੀ ਡਾਲਰ ਦੀ ਦੁਬਈ ਡਿਊਟੀ ਫ੍ਰੀ ਲਾਟਰੀ ਜਿੱਤੀ ਜਦਕਿ ਇਕ ਵਿਜੇਤਾ ਨੂੰ ਮਹਿੰਗੀ ਕਾਰ ਇਨਾਮ ਵਿਚ ਮਿਲੀ। ਇਕ ਮੀਡੀਆ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦ ਗਲਫ਼ ਨਿਊਜ਼ ਦੀ ਖ਼ਬਰ ਅਨੁਸਾਰ ਜਯਾ ਗੁਪਤਾ ਅਤੇ ਰਵੀ ਰਾਮਚੰਦ ਬਚਾਨੀ ਨੇ ਇਹ ਲਾਟਰੀ ਜਿੱਤੀ ਹੈ।

ਦੁਬਈ ਸਥਿਤ ਕਾਰੋਬਾਰੀ ਜਯਾ ਨੇ ਕਿਹਾ ਕਿ ਉਹ ਇਸ ਦੇ ਲਈ ਰੱਬ ਅਤੇ ਅਪਣੀ ਮਾਂ ਦੀ ਸ਼ੁਕਰਗੁਜ਼ਾਰ ਹੈ। ਉਸ ਨੇ ਦਸਿਆ ਕਿ ਉਹ ਪਿਛਲੇ 35 ਸਾਲ ਤੋਂ ਦੁਬਈ ਵਿਚ ਰਹਿ ਰਹੀ ਹੈ ਅਤੇ ਉਹ 15 ਸਾਲ ਤੋਂ ਲਗਾਤਾਰ ਦੁਬਈ ਡਿਊਟੀ ਫ੍ਰੀ ਟਿਕਟ ਖਰੀਦ ਰਹੀ ਸੀ। ਉਸ ਨੇ ਦਸਿਆ ਕਿ ਉਸ ਦੇ ਸਿਰ ਕਰਜ਼ ਹੈ ਜੋ ਕਿ ਹੁਣ ਉਸ ਨੇ ਚੁਕਾ ਦੇਣਾ ਹੈ। ਕੁੱਝ ਪੈਸੇ ਉਹ ਅਪਣੇ ਕਾਰੋਬਾਰ ਵਿਚ ਲਗਾਵੇਗੀ ਅਤੇ ਕੁੱਝ ਹਿੱਸਾ ਚੈਰਿਟੀ ਵਿਚ ਦੇਵੇਗੀ।

ਉਹ ਭਾਰਤ ਵਿਚ ਰਹਿ ਰਹੀਆਂ ਗੋਦ ਲਈਆਂ ਦੋ ਬੇਟੀਆਂ ਲਈ ਘਰ ਖਰੀਦਣਾ ਚਾਹੁੰਦੀ ਹੈ। ਦੁਬਈ ਵਿਚ ਵੀ 14 ਸਾਲ ਤੋਂ ਰਹਿ ਰਿਹਾ ਭਾਰਤੀ ਨਾਗਰਿਕ ਰਵੀ ਇੱਥੇ ਕਪੜੇ ਦਾ ਕਾਰੋਬਾਰ ਕਰਦਾ ਹੈ। ਰਵੀ ਨੇ ਦਸਿਆ ਕਿ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਸ ਨੇ ਲੱਖਾਂ ਦੀ ਲਾਟਰੀ ਜਿੱਤ  ਲਈ ਹੈ।