ਭਿਆਨਕ ਰੂਪ ਧਾਰਨ ਕਰ ਰਿਹਾ 'ਅਣਪਛਾਤਾ ਨਿਮੋਨੀਆ', ਚੀਨ ਨੇ ਜਾਰੀ ਕੀਤਾ ਅਲਰਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨੀ ਦੂਤਾਵਾਸ ਨੇ ਮੱਧ ਏਸ਼ੀਆਈ ਦੇਸ਼ ਵਿਚ ਇਕ ਅਣਪਛਾਤੇ ਨਿਮੋਨੀਆ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। 

China warns citizens of 'unknown pneumonia'

ਕਜ਼ਾਕਿਸਤਾਨ: ਚੀਨੀ ਦੂਤਾਵਾਸ ਨੇ ਕਜ਼ਾਕਿਸਤਾਨ ਵਿਚ ਜੂਨ ਵਿਚ ਨਿਮੋਨੀਆ ਨਾਲ 600 ਤੋਂ ਜ਼ਿਆਦਾ ਲੋਕਾਂ ਦੀ ਮੌਤ ਤੋਂ ਬਾਅਦ ਮੱਧ ਏਸ਼ੀਆਈ ਦੇਸ਼ ਵਿਚ ਇਕ ਅਣਪਛਾਤੇ ਨਿਮੋਨੀਆ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਪੂਰਬ ਸੋਵੀਅਤ ਬਲਾਕ ਦੇਸ਼ ਵਿਚ ਰਹਿਣ ਵਾਲੇ ਅਪਣੇ ਨਾਗਰਿਕਾਂ ਲਈ ਜਾਰੀ ਇਕ ਸਲਾਹ ਵਿਚ ਚੀਨੀ ਦੂਤਾਵਾਸ ਨੇ ਕਿਹਾ ਕਿ ਨਵੀਂ ਬਿਮਾਰੀ ਕੋਵਿਡ-19 ਦੀ ਤੁਲਨਾ ਵਿਚ ਘਾਤਕ ਦਰ ‘ਬਹੁਤ ਜ਼ਿਆਦਾ’ ਹੈ।

ਕਜ਼ਾਕਿਸਤਾਨ ਉੱਤਰ ਪੱਛਮੀ ਚੀਨ ਦੇ ਝਿੰਜਿਆਂਗ ਵੀਗਰ ਸਵਾਇਤ ਖੇਤਰ  ਦੀ ਸਰਹੱਦ ਨਾਲ ਲੱਗਦਾ ਹੈ। ਦੂਤਾਵਾਸ ਨੇ ਵੀਰਵਾਰ ਨੂੰ ਅਪਣੇ ਵੀਚੈਟ ਮੰਚ ‘ਤੇ ਇਕ ਬਿਆਨ ਵਿਚ ਕਿਹਾ ਕਿ ਕਜ਼ਾਕਿਸਤਾਨ ਵਿਚ ‘ਅਣਪਛਾਤੇ ਨਿਮੋਨੀਆ’  ਨੇ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ 1,772 ਲੋਕਾਂ ਦੀ ਜਾਨ ਲਈ ਸੀ, ਜਿਸ ਵਿਚ ਸਿਰਫ ਜੂਨ ਵਿਚ 628 ਲੋਕ ਮਰੇ ਸੀ।

ਇਸ ਵਿਚ ਚੀਨੀ ਨਾਗਰਿਕ ਵੀ ਸ਼ਾਮਲ ਸਨ। ਦੂਤਾਵਾਸ ਨੇ ਬਿਆਨ ਵਿਚ ਕਿਹਾ ਕਿ ਇਸ ਬਿਮਾਰੀ ਦੀ ਘਾਤਕ ਦਰ ਕੋਵਿਡ-19 ਤੋਂ ਬਹੁਤ ਜ਼ਿਆਦਾ ਹੈ। ਸਥਾਨਕ ਮੀਡੀਆ ਨੇ ਕਿਹਾ ਹੈ ਕਿ ਜੇਕਰ ਚੀਨੀ ਅਧਿਕਾਰੀਆਂ ਨੇ ਨਿਮੋਨੀਆ ਸਬੰਧੀ ਜ਼ਿਆਦਾ ਜਾਣਕਾਰੀ ਸੀ ਤਾਂ ਉਸ ਨੂੰ ਅਣਪਛਾਤਾ ਕਹਿਣ ਦਾ ਵਿਸ਼ੇਸ਼ ਕਾਰਨ ਕੀ ਸੀ। ਇਹ ਵੀ ਜਾਣਕਾਰੀ ਨਹੀਂ ਸੀ ਕਿ ਡਬਲਿਯੂਐਚਓ ਨੂੰ ‘ਅਣਪਛਾਤੇ ਨਿਮੋਨੀਆ’ ਸਬੰਧੀ ਸੂਚਿਤ ਕੀਤਾ ਗਿਆ ਸੀ ਜਾਂ ਨਹੀਂ।

ਕਜ਼ਾਕਿਸਤਾਨ ਵਿਚ ਚੀਨੀ ਦੂਤਾਵਾਸ ਨੇ ਚੀਨੀ ਨਾਗਰਿਕਾਂ ਨੂੰ ਸਥਿਤੀ ਸਬੰਧੀ ਪਤਾ ਕਰਨ ਅਤੇ ਸੰਕਰਮਣ ਦੇ ਖਤਰੇ ਨੂੰ ਘੱਟ ਕਰਨ ਲਈ ਰੋਕਥਾਮ ਦੇ ਕਦਮ ਚੁੱਕਣ ਦੀ ਗੱਲ ਕਹੀ ਸੀ। ਚੀਨੀ ਰਾਜ ਮੀਡੀਆ ਅਨੁਸਾਰ ਕਜ਼ਾਕਿਸਤਾਨ ਦੇ ਸਿਹਤ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ-19 ਨਾਲ ਸੰਕਰਮਿਤ ਹੋਣ ਵਾਲੇ ਲੋਕਾਂ ਦੀ ਤੁਲਨਾ ਵਿਚ ਨਿਮੋਨੀਆ ਨਾਲ ਪੀੜਤ ਮਰੀਜਾਂ ਦੀ ਗਿਣਤੀ ਦੋ ਤੋਂ ਤਿੰਨ ਗੁਣਾ ਜ਼ਿਆਦਾ ਹੈ।