ਕਲਪਨਾ ਚਾਵਲਾ ਤੋਂ ਬਾਅਦ ਆਂਧਰਾ ਪ੍ਰਦੇਸ਼ ਦੀ ਸਿਰਿਸ਼ਾ ਬਾਂਦਲਾ ਕੱਲ੍ਹ ਭਰੇਗੀ ਪੁਲਾੜ 'ਚ ਉਡਾਣ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿਰਿਸ਼ਾ ਬਾਂਦਲਾ ਪੁਲਾੜ 'ਚ ਉਡਾਣ ਭਰਨ ਵਾਲੀ ਭਾਰਤ ਦੀ ਦੂਜੀ ਧੀ ਹੈ

Sirisha Bandla

ਵਾਸ਼ਿੰਗਟਨ: ਭਾਰਤ ਦੀ ਇਕ ਹੋਰ ਧੀ ਕਲਪਨਾ ਚਾਵਲਾ ਤੋਂ ਬਾਅਦ ਪੁਲਾੜ ਵਿਚ ਉਡਾਣ ਭਰਨ ਲਈ ਤਿਆਰ ਹੈ। ਕਲਪਨਾ ਚਾਵਲਾ ਤੋਂ ਬਾਅਦ ਆਂਧਰਾ ਪ੍ਰਦੇਸ਼ ਦੀ ਸਿਰਿਸ਼ਾ ਬਾਂਦਲਾ ਪੁਲਾੜ ਵਿਚ ਕੱਲ੍ਹ ਉਡਾਣ ਭਰੇਗੀ। ਉਹ ਵਰਜਿਨ ਗੈਲੈਕਟਿਕ ਦੇ ਵੀਐੱਸਐੱਸ ਯੁਨਿਟੀ ਦੇ 5 ਮੈਂਬਰਾਂ ਨਾਲ ਪੁਲਾੜ ਲਈ ਰਵਾਨਾ ਹੋਵੇਗੀ। ਸਿਰੀਸ਼ਾ ਬਾਂਦਲਾ ਵਰਜਿਨ ਗੈਲੈਕਟਿਕ ਕੰਪਨੀ ਵਿਚ ਸਰਕਾਰੀ ਮਾਮਲਿਆਂ ਅਤੇ ਖੋਜ ਨਾਲ ਜੁੜੀ ਇਕ ਅਧਿਕਾਰੀ ਹੈ।  

ਹੋਰ ਪੜ੍ਹੋ -  ਮਾਣ ਵਾਲੀ ਗੱਲ: 19 ਸਾਲ ਦੀ ਉਮਰ 'ਚ ਬਿਲਾਵਲ ਸਿੰਘ ਭਾਰਤੀ ਫੌਜ 'ਚ ਬਣਿਆ ਲੈਫ਼ਟੀਨੈਂਟ

ਭਾਰਤ ਵਿਚ ਪੈਦਾ ਹੋਈ ਸਿਰੀਸ਼ਾ ਦੂਜੀ ਮਹਿਲਾ ਹੈ ਜੋ ਪੁਲਾੜ ਦੀ ਇਕ ਖ਼ਤਰਨਾਕ ਯਾਤਰਾ ’ਤੇ ਜਾ ਰਹੀ ਹੈ। ਸਿਰੀਸ਼ਾ ਬਾਂਦਲਾ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੀ ਰਹਿਣ ਵਾਲੀ ਹੈ। ਸਿਰੀਸ਼ਾ ਬਾਂਦਲਾ ਪੁਲਾੜ ਯਾਤਰਾ ਕਰਨ ਵਾਲੀ ਦੂਜੀ ਭਾਰਤੀ ਮੂਲ ਦੀ ਧੀ ਹੋਵੇਗੀ। ਇਸ ਤੋਂ ਪਹਿਲਾਂ ਕਲਪਨਾ ਚਾਵਲਾ ਪੁਲਾੜ ਵਿਚ ਗਈ ਸੀ ਅਤੇ ਬਦਕਿਸਮਤੀ ਨਾਲ ਸਪੇਸ ਸ਼ਟਲ ਕੋਲੰਬੀਆ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ।

ਸਿਰੀਸ਼ਾ ਬਾਂਦਲਾ ਸਾਲ 2015 ਵਿਚ ਵਰਜਿਨ ਵਿਚ ਸ਼ਾਮਲ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਪਿਛੇ ਮੁੜ ਕੇ ਨਹੀਂ ਵੇਖਿਆ। ਸਿਰੀਸ਼ਾ ਬਾਂਦਲਾ ਵਰਜਿਨ ਆਰਬਿਟ ਦੇ ਵਾਸ਼ਿੰਗਟਨ ਦੇ ਕੰਮਕਾਜ ਵੀ ਕਰਦੀ ਹੈ। ਉਨ੍ਹਾਂ ਜਾਰਜਟਾਊਨ ਯੂਨੀਵਰਸਿਟੀ ਤੋਂ ਐਮਬੀਏ ਕੀਤਾ ਹੈ। ਰਾਕੇਸ਼ ਸ਼ਰਮਾ ਭਾਰਤ ਵੱਲੋਂ ਪੁਲਾੜ ’ਤੇ ਜਾਣ ਵਾਲੇ ਪਹਿਲੇ ਵਿਅਕਤੀ ਸਨ। ਇਸ ਤੋਂ ਬਾਅਦ ਕਲਪਨਾ ਚਾਵਲਾ ਗਈ ਸੀ।

ਇਹ ਵੀ ਪੜ੍ਹੋ -  ਕਰਜ਼ਾ ਲੈ ਕੇ ਪਤਨੀ ਨੂੰ ਭੇਜਿਆ ਸੀ Canada, ਮਿਲਿਆ ਧੋਖਾ, ਦੁਖੀ ਹੋ ਕੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ

ਉਸੇ ਸਮੇਂ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੇ ਵੀ ਪੁਲਾੜ ਵਿਚ ਕਦਮ ਰਖਿਆ ਸੀ। ਬਰੇਨਸਨ ਦੀ ਕੰਪਨੀ ਨੇ ਐਲਾਨ ਕੀਤਾ ਕਿ ਅਗਲੀ ਪੁਲਾੜ ਉਡਾਣ 11 ਜੁਲਾਈ ਨੂੰ ਹੋਵੇਗੀ ਅਤੇ ਇਸ ਦੇ ਸੰਸਥਾਪਕ ਸਣੇ ਛੇ ਲੋਕ ਉਸ ਉਡਾਣ ਦਾ ਹਿੱਸਾ ਹੋਣਗੇ। ਇਹ ਪੁਲਾੜੀ ਜਹਾਜ਼ ਨਿਊ ਮੈਕਸੀਕੋ ਤੋਂ ਰਵਾਨਾ ਹੋਵੇਗਾ ਜਿਸ ਵਿਚ ਚਾਲਕ ਦਲ ਦੇ ਸਾਰੇ ਮੈਂਬਰ ਕੰਪਨੀ ਦੇ ਕਰਮਚਾਰੀ ਹੋਣਗੇ।