ਭਾਰਤ ਵਿਚ ਘੁਸਪੈਠ ਕਰ ਰਿਹਾ ਜੈਸ਼ ਸਰਗਨਾ 'ਮਸੂਦ ਅਜ਼ਹਰ' ਦਾ ਭਤੀਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਜ਼ਾਦੀ ਦਿਨ ਤੋਂ ਪਹਿਲਾਂ ਦੇਸ਼ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਅਜਿਹੇ ਵਿਚ ਸੁਰੱਖਿਆ ਏਜਸੀਆਂ ਦੀ ਚਿੰਤਾ ਵਧਾਉਣ ਵਾਲੀ ਇਕ

Intel input says Masood Azhar’s nephew in India, agencies on high alert

ਨਵੀਂ ਦਿੱਲੀ, ਆਜ਼ਾਦੀ ਦਿਨ ਤੋਂ ਪਹਿਲਾਂ ਦੇਸ਼ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਅਜਿਹੇ ਵਿਚ ਸੁਰੱਖਿਆ ਏਜਸੀਆਂ ਦੀ ਚਿੰਤਾ ਵਧਾਉਣ ਵਾਲੀ ਇਕ ਖਬਰ ਸਾਹਮਣੇ ਆ ਰਹੀ ਹੈ। ਖੁਫੀਆ ਏਜੰਸੀਆਂ ਨੂੰ ਮਿਲੇ ਇਨਪੁਟ ਦੇ ਆਧਾਰ 'ਤੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਤਿਵਾਦੀ ਸੰਗਠਨ ਜੈਸ਼- ਏ- ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਭਤੀਜਾ ਅਤੇ ਉਸ ਦਾ ਭਰਾ ਅਬਦੁਲ ਰਉਫ ਭਾਰਤ ਵਿਚ ਹਨ। ਇਹ ਦੋਵੇਂ ਦੇਸ਼ ਵਿਚ ਵੱਡੀ ਅਤਿਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਇੰਨਾ ਹੀ ਨਹੀਂ ਇਹ ਦੋਵੇਂ ਸ਼੍ਰੀਨਗਰ ਅਤੇ ਰਾਜਧਾਨੀ ਦਿਲੀ ਵਿਚ ਅਤਿਵਾਦੀ ਮੋਡੀਊਲ ਵੀ ਬਣਾ ਰਹੇ ਹਨ।

ਖੁਫੀਆ ਏਜੰਸੀਆਂ ਦੇ ਮੁਤਾਬਕ ਮਸੂਦ ਅਜ਼ਹਰ ਦੇ ਵੱਡੇ ਭਰਾ ਇਬਰਾਹਿਮ ਦਾ ਬੇਟਾ ਮੁਹੰਮਦ ਉਮਰ ਮਈ ਦੇ ਆਖਰੀ ਹਫ਼ਤੇ ਵਿਚ ਜੰਮੂ ਅਤੇ ਕਸ਼ਮੀਰ ਵਿਚ ਦਾਖਲ ਹੋਇਆ ਸੀ। ਇਸ ਮਹੀਨੇ ਉਸ ਦੇ ਭਰਾ ਰਊਫ ਦਾ ਬਾਡੀਗਾਰਡ ਮੁਹੰਮਦ ਇਸਮਾਇਲ ਵੀ ਘਾਟੀ ਵਿਚ ਗ਼ੈਰ ਕਾਨੂੰਨੀ ਪਰਵੇਸ਼ ਕਰਕੇ ਆ ਗਿਆ ਸੀ। ਕੰਧਾਰ ਕਾਂਡ, ਜਿਸ ਵਿਚ ਮਸੂਦ ਅਜ਼ਹਰ ਨੂੰ ਛੁਡਵਾਇਆ ਗਿਆ ਸੀ, ਉਸ ਵਿਚ ਰਉਫ ਮੁੱਖ ਆਰੋਪੀ ਹੈ। ਸੁਰੱਖਿਆ ਏਜੰਸੀਆਂ ਲਈ ਚਿੰਤਾ ਦੀ ਗੱਲ ਇਹ ਹੈ ਕਿ ਇਸਮਾਇਲ ਇੱਕ ਵਾਰ ਕਸ਼ਮੀਰ ਤੋਂ ਦਿੱਲੀ ਵੀ ਆ ਚੁੱਕਿਆ ਹੈ।

ਇਸ ਤੋਂ ਥੋੜ੍ਹੇ ਦਿਨਾਂ ਬਾਅਦ ਉਹ ਵਾਪਸ ਘਾਟੀ ਵਿਚ ਪਰਤ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਇੱਥੇ ਇਕ ਅਤਿਵਾਦੀ ਮੋਡਿਉਲ ਨੂੰ ਜਮਾਉਣ ਲਈ ਆਇਆ ਸੀ। ਏਜੰਸੀਆਂ ਦੇ ਇਨਪੁਟ ਦੇ ਅਨੁਸਾਰ, ਮੁਹੰਮਦ ਇਸਮਾਇਲ ਮਈ 2018 ਵਿਚ ਘਾਟੀ ਵਿਚ ਦਾਖਲ ਹੋਇਆ ਸੀ। ਇਸ ਤੋਂ ਬਾਅਦ ਉਹ ਦਿੱਲੀ ਪਹੁੰਚਿਆ। ਉਸ ਦੇ ਇਸ ਸਮੇਂ ਜੰਮੂ ਕਸ਼ਮੀਰ ਵਿਚ ਹੋਣ ਦੇ ਪੱਕੇ ਸਬੂਤ ਹਨ।

ਜੈਸ਼ -ਏ - ਮੁਹੰਮਦ ਨਾਲ ਜੁੜੇ ਸੂਤਰਾਂ ਦੇ ਅਨੁਸਾਰ, ਇਸ ਸਮੇਂ ਮੁਹੰਮਦ ਇਸਮਾਇਲ ਪੁਲਵਾਮਾ ਅਤੇ ਸ਼੍ਰੀਨਗਰ ਦੇ ਵਿੱਚ ਕਿਸੇ ਇਲਾਕੇ ਵਿਚ ਹੈ। ਜਿਥੇ ਗੱਲ ਅਜ਼ਹਰ ਦੇ ਭਤੀਜੇ ਮੁਹੰਮਦ ਉਮਰ ਦੀ ਹੈ ਤਾਂ ਉਹ ਇਸ ਸਮੇਂ ਘਾਟੀ ਵਿਚ ਹੀ ਹੈ। ਇੰਨਾ ਹੀ ਨਹੀਂ ਉਹ ਅਤਿਵਾਦੀਆਂ ਨੂੰ ਬਕਾਇਦਾ ਟ੍ਰੇਨਿੰਗ ਵੀ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਮਰ ਕਸ਼ਮੀਰ ਵਿਚ ਛੇ ਮਹੀਨੇ ਰਹਿਕੇ ਇੱਥੇ ਦੇ ਨੌਜਵਾਨਾਂ ਨੂੰ ਅਤਿਵਾਦੀ ਬਣਨ ਦੀ ਪੂਰੀ ਟ੍ਰੇਨਿੰਗ ਦੇਵੇਗਾ।