ਪੁਲਵਾਮਾ 'ਚ ਫ਼ੌਜ ਦੇ ਕੈਂਪ 'ਤੇ ਅਤਿਵਾਦੀ ਹਮਲਾ, ਇਕ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀਆਂ ਨੇ ਸ਼ੋਪੀਆਂ ਸੁਗਾਨ ਅਤੇ ਚਿਲੀਪੋਰਾ ਵਿਚ ਸੋਮਵਾਰ ਸਵੇਰੇ ਆਈਈਡੀ ਧਮਾਕਾ ਕੀਤਾ। ਧਮਾਕੇ ਵਿਚ ਫ਼ੌਜ ਦੀ 44 ਰਾਸ਼ਟਰੀ ਰਾਈਫ਼ਲਜ਼...

indian soldier

ਸ੍ਰੀਨਗਰ : ਅਤਿਵਾਦੀਆਂ ਨੇ ਸ਼ੋਪੀਆਂ ਸੁਗਾਨ ਅਤੇ ਚਿਲੀਪੋਰਾ ਵਿਚ ਸੋਮਵਾਰ ਸਵੇਰੇ ਆਈਈਡੀ ਧਮਾਕਾ ਕੀਤਾ। ਧਮਾਕੇ ਵਿਚ ਫ਼ੌਜ ਦੀ 44 ਰਾਸ਼ਟਰੀ ਰਾਈਫ਼ਲਜ਼ ਦੀ ਇਕ ਗੱਡੀ ਲਪੇਟ ਵਿਚ ਆ ਗਈ। ਨਾਲ ਹੀ ਇਸ ਹਮਲੇ ਵਿਚ ਤਿੰਨ ਜਵਾਨ ਵੀ ਜ਼ਖ਼ਮੀ ਹੋ ਗਏ। ਉਥੇ ਐਤਵਾਰ ਦੇਰ ਰਾਤ ਨੂੰ ਕਸ਼ਮੀਰ ਦੇ ਪੁਲਵਾਮਾ ਵਿਚ ਅਤਿਵਾਦੀਆਂ ਨੇ ਫ਼ੌਜ ਦੇ 50 ਰਾਸ਼ਟਰੀ ਰਾਈਫ਼ਲਜ਼ ਦੇ ਕੈਂਪ 'ਤੇ ਹਮਲਾ ਕੀਤਾ ਸੀ। ਇਸ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਨਾਗਰਿਕ ਦੀ ਵੀ ਮੌਤ ਹੋ ਗਈ। ਫ਼ੈਜ ਨੇ ਜਵਾਬੀ ਗੋਲੀਬਾਰੀ ਕੀਤੀ ਪਰ ਅਤਿਵਾਦੀ ਹਨ੍ਹੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਏ।