ਜਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਜੰਮੂ-ਕਸ਼ਮੀਰ ਨੂੰ ਦੱਸਿਆ ਭਾਰਤੀ ਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੀ ਪਾਕਿਸਤਾਨ ਨੇ ਮੰਨ ਲਿਆ ਹੈ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ...

foreign minister of Pakistan

ਜਿਨੇਵਾ: ਕੀ ਪਾਕਿਸਤਾਨ ਨੇ ਮੰਨ ਲਿਆ ਹੈ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ?  ਲੋਕਾਂ ਵਿੱਚ ਇਸਨੂੰ ਲੈ ਕੇ ਬੇਸਬਰੀ ਤੱਦ ਵਧਣ ਲੱਗੀ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ  ਦਾ ਇੱਕ ਵਿਡੀਓ ਵਾਇਰਲ ਹੋਇਆ। ਇਹ ਵਿਡੀਓ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਬੈਠਕ ਹਿੱਸਾ ਲੈਣ ਜਿਨੇਵਾ ਪਹੁੰਚੇ ਕੁਰੈਸ਼ੀ ਨੇ ਮੀਡੀਆ ਨਾਲ ਗੱਲਬਾਤ ਦੌਰਾਨੀ ਦੱਸਿਆ। ਇਸ ਵਿਡੀਓ ਵਿੱਚ ਉਹ ਇਕ ਪਾਸੇ ਭਾਰਤ ‘ਤੇ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਇਲਜ਼ਾਮ ਲਗਾ ਰਹੇ ਹੈ ਤਾਂ ਦੂਜੇ ਪਾਸੇ ਉਹ ਕਸ਼ਮੀਰ  ਨੂੰ ਭਾਰਤੀ ਰਾਜ ਵੀ ਮੰਨ ਰਹੇ ਹਨ।

ਦੱਸ ਦਈਏ ਕਿ ਪਾਕਿਸਤਾਨ ਇਸਨੂੰ ਭਾਰਤ ਪ੍ਰਸ਼ਾਸਿਤ ਕਸ਼ਮੀਰ ਕਹਿੰਦਾ ਹੈ। ਕੁਰੈਸ਼ੀ ਨੇ ਕਿਹਾ, ਭਾਰਤ ਦੁਨੀਆ ਨੂੰ ਇਹ ਜਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿੰਦਗੀ (ਕਸ਼ਮੀਰ ਵਿੱਚ) ਇੱਕੋ ਜਿਹੇ ਹੋ ਗਈ ਹੈ। ਜੇਕਰ ਜਿੰਦਗੀ ਇੱਕੋ ਜਿਹੀ ਹੈ ਤਾਂ ਉਹ ਅੰਤਰਰਾਸ਼ਟਰੀ ਮੀਡੀਆ, ਅੰਤਰਰਾਸ਼ਟਰੀ ਸੰਗਠਨ,  ਐਨਜੀਓ,  ਸਿਵਲ ਸੁਸਾਇਟੀ ਨੂੰ ਭਾਰਤ ਦੇ ਰਾਜ ਜੰਮੂ-ਕਸ਼ਮੀਰ  ਵਿੱਚ ਜਾਣ ਕਿਉਂ ਨਹੀਂ ਦੇ ਰਹੇ। ਉਨ੍ਹਾਂ ਨੂੰ ਆਪਣੇ ਆਪ ਸੱਚਾਈ ਕਿਉਂ ਨਹੀਂ ਦੇਖਣ ਦੇ ਰਹੇ। ਭਾਰਤ ‘ਤੇ ਮਨੁੱਖੀ ਅਧਿਕਾਰ ਦੇ ਉਲੰਘਣਾ ਦਾ ਇਲਜ਼ਾਮ ਲਗਾਉਣ ਵਾਲੇ ਕੁਰੈਸ਼ੀ ਨੇ ਕਿਹਾ, ਉਹ ਝੂਠ ਬੋਲ ਰਹੇ ਹਨ।

ਇੱਕ ਵਾਰ ਕਰਫਿਊ ਹਟਦੇ ਹੀ ਸੱਚਾਈ ਬਾਹਰ ਆ ਜਾਵੇਗੀ ਅਤੇ ਦੁਨੀਆ ਜਾਗੇਗੀ ਕਿ ਉੱਥੇ ਕੀ ਤਬਾਹੀ ਚੱਲ ਰਹੀ ਹੈ। ਸੁਰੱਖਿਆ ਪ੍ਰੀਸ਼ਦ ‘ਚ ਮੁੰਹ ਦੀ ਖਾ ਚੁੱਕਿਆ ਪਾਕਿਸਤਾਨ ਹੁਣ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿੱਚ ਵੀ ਮੁੱਦਾ ਬਣਾਉਣ ਦੇ ਹੰਭਲਿਆਂ ਵਿੱਚ ਜੁਟਿਆ ਹੈ। ਪਾਕਿਸਤਾਨ ਨੇ ਮੰਗਲਵਾਰ ਨੂੰ 115 ਪੇਜ ਦੇ ਝੂਠ ਦੇ ਪਲੰਦੇ ਦੇ ਨਾਲ ਕਸ਼ਮੀਰ ਦੀ ਹਾਲਤ ਨੂੰ ਲੈ ਕੇ ਭਾਰਤ ‘ਤੇ ਇਲਜ਼ਾਮ ਲਗਾਏ। 

ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਭਾਰਤ ‘ਤੇ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ  ਭਾਰਤ ਦਾ ਅੰਦਰੂਨੀ ਮੁੱਦਾ ਨਹੀਂ ਹੈ ਅਤੇ ਯੂਐਨ ਨੂੰ ਇਸ ਵਿੱਚ ਦਖਲ ਦੇਣਾ ਚਾਹੀਦਾ ਹੈ।