ਪਾਕਿਸਤਾਨ ਵਿਚ ਬੰਦ ਹੋਈ ਇੰਟਰਨੈਟ-ਮੋਬਾਇਲ ਸੇਵਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੁਹੰਰਮ ਤੋਂ ਪਹਿਲਾਂ ਪਾਕਿਸਤਾਨ ਨੇ ਇਸਲਾਮਾਬਾਦ, ਕਰਾਚੀ, ਰਾਵਲਪਿੰਡੀ ਸਮੇਤ ਦੇਸ਼ ਦੇ ਵੱਖ ਵੱਖ...

Pakistan suspends mobile and internet services in several cities ahead of muharram

ਪਾਕਿਸਤਾਨ: ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿਚ ਅਤਿਵਾਦ ਤੇ ਰੋਕ ਲਗਾਉਣ ਬਾਰੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਸੀ ਤਾਂ ਪਾਕਿਸਤਾਨ ਬਹੁਤ ਰੌਲਾ ਪਾ ਰਿਹਾ ਸੀ। ਪਰ ਹੁਣ ਪਾਕਿਸਤਾਨ ਵਿਚ ਹਰ ਤਰ੍ਹਾਂ ਦੀ ਇੰਟਰਨੈਟ ਅਤੇ ਮੋਬਾਇਲ ਸੇਵਾਵਾਂ ਬੰਦ ਕਰਨ ਦੀ ਖਬਰ ਸਾਹਮਣੇ ਆਈ ਹੈ। ਮੁਹੰਰਮ ਤੋਂ ਪਹਿਲਾਂ ਪਾਕਿਸਤਾਨ ਨੇ ਇਸਲਾਮਾਬਾਦ, ਕਰਾਚੀ, ਰਾਵਲਪਿੰਡੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਡਾਨ ਨਿਊਜ਼ ਮੁਤਾਬਕ ਸ਼ਿਆ ਮੁਸਲਮਾਨ ਮੁਹੰਰਮ ਵਿਚ ਅਪਣੀ ਸਭ ਤੋਂ ਮਹੱਤਵਪੂਰਨ ਰਸਮਾਂ ਨਿਭਾਉਣਗੇ, ਪਾਕਿਸਤਾਨ ਦੂਰਸੰਚਾਰ ਅਥਾਰਿਟੀ ਨੇ ਦਸਿਆ ਕਿ ਇਸ ਦੌਰਾਨ ਮੋਬਾਇਲ ਫੋਨ ਸੇਵਾਵਾਂ ਅਤੇ ਇੰਟਰਨੈਟ ਸੋਮਵਾਰ ਅਤੇ ਮੰਗਲਵਾਰ ਬੰਦ ਰਹਿਣਗੇ। ਪਾਕਿਸਤਾਨ ਦੇ ਅੰਦਰੂਨੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਵਿਚ ਮੋਬਾਇਲ ਸੇਵਾਵਾਂ ਸਵੇਰ ਤੋਂ ਸ਼ਾਮ 6 ਵਜੇ ਤਕ ਦੋ ਦਿਨਾਂ ਲਈ ਬੰਦ ਰਹੇਗੀ।

ਮੰਤਰਾਲੇ ਵੱਲੋਂ ਪੀਟੀਏ ਨੂੰ ਮੋਬਾਇਲ ਅਤੇ ਇੰਟਰਨੈਟ ਅਤੇ ਬਰਾਡਬੈਂਡ ਦੋਵਾਂ ਸੇਵਾਵਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਪੀਟੀਏ ਨੇ ਸਾਰੇ ਆਪਰੇਟਰਸ ਨੂੰ ਹੁਕਮ ਦਿੱਤਾ ਹੈ ਕਿ ਹੁਕਮਾਂ ਦੀ ਪਾਲਣਾ ਸਖਤੀ ਨਾਲ ਲਾਗੂ ਹੋਣ।

ਇਸ ਮੌਕੇ ਪਾਕਿਸਤਾਨ ਦੇ ਕੁਝ ਖਾਸ ਇਲਾਕਿਆਂ ਵਿਚ ਸੁਰੱਖਿਆ ਵਧਾ ਦਿੱਤੀ ਜਾਵੇਗੀ। ਵਿਸ਼ੇਸ਼ ਰੂਪ ਤੋਂ ਉਨ੍ਹਾਂ ਇਲਾਕਿਆਂ ਇਹ ਸੇਵਾਵਾਂ ਬੰਦ ਰਹੇਗੀ, ਜਿਥੇ ਮੁਹੰਰਮ ਦਾ ਜਲੂਸ ਨਿਕਲੇਗਾ। ਜਲੂਸ ਦੌਰਾਨ ਸ਼ੋਕ ਮਨਾਉਣ ਵਾਲਿਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਚੌਕਸੀ ਸਬੰਧੀ ਇਹ ਕਦਮ ਚੁਕਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।